ਸ਼ਹੀਦ ਏ ਆਜ਼ਮ ਸਰਦਾਰ ਭਗਤ ਫੁੱਟਬਾਲ ਟੂਰਨਾਮੈਂਟ ਦੇ ਤੀਸਰੇ ਦਿਨ 'ਚ ਮੈਂਬਰ ਪਾਰਲੀਮੈਂਟ ਤਿਵਾੜੀ ਅਤੇ ਸਾਬਕਾ ਕੈਬਨਿਟ ਮੰਤਰੀ ਗੁਰਜੀਤ ਸਿੰਘ ਰਾਣਾ ਕੀਤੀ ਸ਼ਿਰਕਤ
ਹੁਸ਼ਿਆਰਪੁਰ=ਦਲਜੀਤ ਅਜਨੋਹਾ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਗੜ੍ਹਸ਼ੰਕਰ ਵਲੋ ਸਵ: ਦਿਲਪੀ੍ਤ ਸਿੰਘ ਢਿੱਲੋ ਦੀ ਨਿੱਘੀ ਯਾਦ ਨੂੰ ਸਮੱਰਪਤਿ ਉੰਲੀਪੀਅਨ ਸਰਦਾਰ ਜਰਨੈਲ ਸਿੰਘ ਸਟੇਡੀਅਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੀ ਗਰਾਊਡ ਵਿਖੇ ਕਰਵਾਏ ਜਾ ਰਹੇ 14ਵਾਂ ਸਲਾਨਾ ਫੁੱਟਬਾਲ ਟੂਰਨਾਮੈਟ ਅੱਜ ਤੀਸਰੇ ਦਿਨ ਮੌਕੇ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਅਤੇ ਸਾਬਕਾ ਕੈਬਨਿਟ ਮੰਤਰੀ ਗੁਰਜੀਤ ਸਿੰਘ ਰਾਣਾ ਵਿਸ਼ੇਸ ਤੋਰ ਤੇ ਪਹੁੰਚੇ । ਅੱਜ ਦੇ ਫੁੱਟਬਾਲ ਮੈਚਾਂ ਦਾ ਉਦਘਾਟਨੀ ਮੌਕੇ ਉਹਨਾਂ ਉਹਨਾਂ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਦੀ ਸ਼ਲਾਘਾ ਕਰਦਿਆ ਸਟੇਡੀਅਮ ਦੀ ਹੋਰ ਬਿਹਤਰੀ ਲਈ ਮਨੀਸ਼ ਤਿਵਾੜੀ ਵਲੋ ਪੰਜ ਲੱਖ ਦਾ ਚੈਕ ਵੀ ਸੀਨੀਅਰ ਸੈਕੰਡਰੀ ਸਕੂਲ ਦੇ ਹਾਜ਼ਰ ਸਟਾਫ ਨੂੰ ਦਿੱਤਾ । ਇਸ ਮੌਕੇ ਉਹਨਾਂ ਕਿਹਾ ਕਿ ਇਲਾਕੇ ਦੇ ਨੋਜਵਾਨਾ ਨੂੰ ਖੇਡਾ ਨਾਲ ਜੋੜਨਾ ਫੁੱਟਬਾਲ ਕਲੱਬ ਦਾ ਵਿਸ਼ੇਸ ਉਪਰਾਲਾ ਹੈ, ਫੁੱਟਬਾਲ ਦੀ ਬਿਹਤਰੀ ਲਈ ਹੋਰ ਵੀ ਸਹਿਯੋਗ ਦਿੱਤਾ ਜਾਵੇਗਾ । ਇਸ ਟੂਰਨਾਂਮੈਟ ਮੌਕੇ ਸਪੋਰਟਸ ਕਲੱਬ ਦੇ ਮੈਬਰਾ ਵਲੋ ਆਏ ਹੋਏ ਆਗੂਆਂ ਦਾ ਵਿਸ਼ੇਸ ਤੋਰ ਤੇ ਸਨਮਾਨ ਵੀ ਕੀਤਾ ਗਿਆ ਜਿਨਾ ਵਿੱਚ ਸਾਬਕਾ ਕੈਬਨਿਟ ਮੰਤਰੀ ਗੁਰਜੀਤ ਸਿੰਘ ਰਾਣਾ ਮੈਬਰ ਪਾਰਲੀਮੈਟ ਮਨੀਸ਼ ਤਿਵਾੜੀ,ਲਵ ਕੁਮਾਰ ਗੋਲਡੀ,ਪੰਕਜ਼ ਕ੍ਰਿਪਾਲ,ਮੋਹਣ ਸਿੰਘ ਥਿਆੜਾ, ਨਾਇਬ ਤਹਿਸੀਲਦਾਰ ਰਜੀਵ ਖੋਸਲਾ ਅਤੇ ਹੋਰ ਪੰਤਵੰਤੇ ਹਾਜ਼ਰ ਸਨ। |ਅੱਜ ਦੇ ਇਸ ਸਕੂਲ ਪੱਧਰ ਦੇ ਫੁੱਟਬਾਲ ਦੇ ਪਹਿਲੇ ਮੈਚ ਦੋਰਾਨ ਸਰਕਾਰੀ ਸਕੂਲ ਫਤਿਹਪੁਰ ਅਤੇ ਖਾਲਸਾ ਸਕੂਲ ਬੰਗਾ ਦੀਆ ਟੀਮਾ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਖਾਲਸਾ ਸਕੂਲ ਬੰਗਾ ਦੀ ਟੀਮ ਪਲੰਟੀਆ 5-3 ਨਾਲ ਜੇਤੂ ਰਹੀ ਅਤੇ ਦੂਸਰਾ ਸਕੂਲ ਪੱਧਰ ਮੈਚ ਸਰਕਾਰੀ ਸਕੂਲ ਪਾਲਦੀ ਅਤੇ ਖਾਲਸਾ ਸਕੂਲ ਨਵਾਂਸ਼ਹਿਰ ਵਿੱਚਕਾਰ ਹੋਇਆ ਜਿਸ ਵਿੱਚ ਖਾਲਸਾ ਸਕੂਲ ਨਵਾਂਸ਼ਹਿਰ ਦੀ ਟੀਮ 2-1 ਨਾਲ ਜੇਤੂ ਰਹੀ | ਇਸ ਤਰ੍ਹਾ ਪਿੰਡ ਪੱਧਰ ਚੱਕ ਸਿੰਘਾ ਅਤੇ ਸੋਨਾ ਟੀਮ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਸੋਨਾ ਦੀ ਟੀਮ 0-1 ਨਾਲ ਜੇਤੂ ਰਹੀ ਅਤੇ ਸਮੁੰਦੜਾ ਅਤੇ ਸਿੰਬਲੀ ਟੀਮਾ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਸਮੁੰਦੜਾ ਦੀ ਟੀਮ ਪਲਾਟੀਆ ਨਾਲ 5-4 ਨਾਲ ਜੇਤੂ ਰਹੀ । ਇਸੇ ਤਰ੍ਹਾ ਅਗਲਾ ਮੈਚ ਪਨਾਮ ਅਤੇ ਧਮਾਈ ਦੀਆ ਟੀਮਾ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਧਮਾਈ ਦੀ ਟੀਮ 0-1 ਨਾਲ ਜੇਤੂ ਰਹੀ । ਅਖੀਰਲਾ ਮੈਚ ਗੜ੍ਹਸ਼ੰਕਰ ਤੇ ਰੁੜਕੀ ਖਾਸ ਨਾਲ ਖੇਡਿਆ ਗਿਆ ਜਿਸ ਵਿੱਚ ਗੜ੍ਹਸ਼ੰਕਰ ਦੀ ਟੀਮ 0-1 ਨਾਲ ਜੇਤੂ ਰਹੀ ।ਇਸ ਮੌਕੇ ਬਲਵੀਰ ਸਿੰਘ ਚੰਗਿਆੜਾ ,ਐਨ ਆਰ ਆਈ ਤੀਰਥ ਸਿੰਘ ਰੱਤੂ,ਪ੍ਰਧਾਨ ਨਗਰ ਕੋਸਲ ਗੜ੍ਹਸ਼ੰਕਰ ਤ੍ਰਿਬਕ ਦੱਤ,ਦੀਪਕ ਕੁਮਾਰ,ਗੁਰਪਾਲ ਰਾਮ, ਰਿਟਾ ਸੁਬੇਦਾਰ ਕੇਵਲ ਸਿੰਘ ਭੱਜਲ, ਸੁਨੀਲ ਕੁਮਾਰ ਗੋਲਡੀ,ਲਖਵੀਰ ਲੱਕੀ,ਕਾਮ ਦਰਸ਼ਨ ਸਿੰਘ ਮੱਟੂ,ਹਰਸ਼ਮੋਹਣ ਸਿੰਘ ਪਨਾਮ, ਨਰਿੰਦਰ ਸਿੰਘ ਮਾਨ,ਗੁਰਦੇਵ ਸਿੰਘ ਗਿੱਲ,ਡੀ ਐਸ ਪੀ ਕਰਨੈਲ ਸਿੰਘ, ਰਮਨ ਬੰਗਾ,ਝਲਮਣ ਸਿੰਘ ਬੈਂਸ,ਸਰਬਜੀਤ ਸਿੰਘ ਮਾਨ ਯੂ ਐਸ ਏ,ਜਗਦੀਸ਼ ਸਿੰਘ ਮਾਨ,ਰਛਪਾਲ ਸਿੰਘ ਮਾਨ, ਪਟਵਾਰੀ ਹਰਪੀ੍ਤ ਸਿੰਘ,ਰਾਜੀਵ ਅਰੋੜਾ (ਭੱਪੀ),ਹਰਦੀਪ ਸਿੰਘ ਦੀਪਾ,ਹਰਿੰਦਰ ਮਾਨ ,ਰਾਜਪਾਲ ਹੈਪੀ,ਪਰਮਜੀਤ ਪੰਮਾ,ਕਮਲਜੀਤ ਸਿੰਘ ਬੈਂਸ , ਪੁਰੇਵਾਲ ਬ੍ਰਦਰਸ਼,ਸਲਿੰਦਰ ਰਾਣਾ,ਸਤਨਾਮ ਪਾਰੋਵਾਲ ਅਤੇ ਹੋਰ ਮਾਨਯੋਗ ਸ਼ਖਸੀਅਤਾ ਹਾਜ਼ਰ ਸਨ। ਅੱਜ ਦੇ ਇਸ ਟੁਰਨਾਮੈਟ ਮੋਕੇ ਸਟੇਜ਼ ਦੀ ਭੂਮਿਕਾ ਅਮਰੀਕ ਹਮਰਾਜ਼ ਵਲੋ ਨਿਭਾਈ ਗਈ |
0 comments:
एक टिप्पणी भेजें