Contact for Advertising

Contact for Advertising

Latest News

गुरुवार, 30 नवंबर 2023

ਕੇਵਲ ਸਿੰਘ ਢਿੱਲੋਂ ਸੂਬਾ ਮੀਤ ਪ੍ਰਧਾਨ ਬੀਜੇਪੀ ਪੰਜਾਬ ਨੇ ਕੀਤਾ ਧਨੌਲਾ ਵਿਖੇ ਵੱਖ-ਵੱਖ ਪਰਿਵਾਰਾ ਨਾਲ ਦੁੱਖ ਸਾਂਝਾ

 ਕੇਵਲ ਸਿੰਘ ਢਿੱਲੋਂ ਸੂਬਾ ਮੀਤ ਪ੍ਰਧਾਨ ਬੀਜੇਪੀ ਪੰਜਾਬ ਨੇ ਕੀਤਾ ਧਨੌਲਾ ਵਿਖੇ ਵੱਖ-ਵੱਖ ਪਰਿਵਾਰਾ ਨਾਲ ਦੁੱਖ ਸਾਂਝਾ



ਸੰਜੀਵ ਗਰਗ ਕਾਲੀ

ਧਨੌਲਾ ਮੰਡੀ , 28 ਨਵੰਬਰ :- ਸੂਬਾ ਮੀਤ ਪ੍ਰਧਾਨ ਭਾਰਤੀ ਜਨਤਾ ਪਾਰਟੀ ਸਰਦਾਰ ਕੇਵਲ ਸਿੰਘ ਢਿੱਲੋ ਨੇ ਅੱਜ ਧਨੋਲਾ ਵਿਖੇ  ਭਾਰਤੀ ਜਨਤਾ ਪਾਰਟੀ ਦੇ ਆਗੂ ਜਗਮੇਲ ਸਿੰਘ ਜੱਗਾ ਮਾਣ ਦੀ ਮਾਤਾ ਤੇਜ ਕੌਰ ਅਤੇ ਜਥੇਦਾਰ ਭਰਪੂਰ ਸਿੰਘ ਧਨੌਲਾ ਦੀ ਹੋਈ ਪਿਛਲੇ ਦਿਨੀ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਇਸ ਉਪਰੰਤ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ  2024 ਦੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਅਪਣਾ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੁਆਰਾ ਦਿੱਤੀਆਂ ਸਕੀਮਾਂ ਹੀ ਪੰਜਾਬ ਦੇ ਲੋਕਾਂ ਨੂੰ ਮਿਲ ਰਹੀਆਂ ਹਨ । ਸ. 

ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਲੋਕ ਅਤੇ ਦੇਸ਼ ਦੇ ਲੋਕ ਚੰਗੀ ਤਰ੍ਹਾਂ ਜਾਣੂ ਹਨ ਕਿ ਭਾਜਪਾ ਸਰਕਾਰ ਹੀ ਦੇਸ਼ ਨੂੰ ਸਹੀ ਢੰਗ ਨਾਲ ਚਲਾ ਸਕਦੀ ਹੈ। 

ਇਸ ਮੌਕੇ  ਕੇਵਲ ਸਿੰਘ ਢਿੱਲੋ ਦੇ  ਸੈਕਟਰੀ ਦੀਪ ਸੰਘੇੜਾ, ਹੈਪੀ ਢਿੱਲੋ , ਜੀਵਨ ਕੁਮਾਰ ਬਾਂਸਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ,, ਨਰਿੰਦਰ ਗਰਗ ਨੀਟਾ, ਸਾਬਕਾ ਐਮਐਲਏ ਸੰਤ ਬਲਵੀਰ ਸਿੰਘ ਘੁੰਨਸ , ਸਾਬਕਾ ਵਿੱਤ ਮੰਤਰੀ ਪੰਜਾਬ ਸਰਕਾਰ ਪਰਮਿੰਦਰ ਸਿੰਘ ਢੀਡਸਾ, ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ ,,ਮਨੂੰ ਜਿੰਦਲ, ਡੀਐਸਪੀ ਬਠਿੰਡਾ ਸ,.ਗੁਰਪ੍ਰੀਤ ਸਿੰਘ ਗਿੱਲ, ਚੇਅਰਮੈਨ ਗੁਰਤੇਜ ਸਿੰਘ ਧੌਲਾ ਜਗਤਾਰ ਸਿੰਘ ਕਲੇਰ ਹਰਮਿੰਦਰਜੀਤ ਸਿੰਘ ਮਾਨ,ਮਾਸਟਰ ਪਰਮਜੀਤ ਸਿੰਘ ਪੱਪੂ ਧਾਲੀਵਾਲ, ਸਰਦਾਰ ਮਨੋਹਰ ਸਿੰਘ ਕਾਹਲੋ,  ਮਾਸਟਰ ਜਗਜੀਤ ਸਿੰਘ ਸਿੱਗਾ, ਜਸਪ੍ਰੀਤ ਸਿੰਘ ਗੋਲਡੀ ਕਾਹਲੋ , ਸੁਖਦੇਵ ਸਿੰਘ ਮਿੱਠੂ ਸਾਬਕਾ ਸਰਪੰਚ ਮਾਨਾ ਪਿੰਡੀ, ਡਿਪਟੀ ਡੀਈਓ ਬਰਜਿੰਦਰਪਾਲ ਸਿੰਘ ਬੰਟੀ ਆਦਿ ਮੌਜੂਦ ਸਨ।

ਕੇਵਲ ਸਿੰਘ ਢਿੱਲੋਂ ਸੂਬਾ ਮੀਤ ਪ੍ਰਧਾਨ ਬੀਜੇਪੀ ਪੰਜਾਬ ਨੇ ਕੀਤਾ ਧਨੌਲਾ ਵਿਖੇ ਵੱਖ-ਵੱਖ ਪਰਿਵਾਰਾ ਨਾਲ ਦੁੱਖ ਸਾਂਝਾ
  • Title : ਕੇਵਲ ਸਿੰਘ ਢਿੱਲੋਂ ਸੂਬਾ ਮੀਤ ਪ੍ਰਧਾਨ ਬੀਜੇਪੀ ਪੰਜਾਬ ਨੇ ਕੀਤਾ ਧਨੌਲਾ ਵਿਖੇ ਵੱਖ-ਵੱਖ ਪਰਿਵਾਰਾ ਨਾਲ ਦੁੱਖ ਸਾਂਝਾ
  • Posted by :
  • Date : नवंबर 30, 2023
  • Labels :
  • Blogger Comments
  • Facebook Comments

0 comments:

एक टिप्पणी भेजें

Top