ਗਰੀਨ ਅਤੇ ਕਲੀਨ ਦਿਵਾਲੀ ਮਨਾਓ - ਪ੍ਰਿੰਸੀਪਲ ਸ਼੍ਰੀਮਤੀ ਲਲਿਤਾ ਅਰੋੜਾ.
Hoshiarpur
ਸਰਕਾਰੀ ਕੰਨਿਆ ਸੈਕੰਡਰੀ ਸਕੂਲ ਵਿੱਚ ਅੱਜ ਗਰੀਨ ਅਤੇ ਕਲੀਨ ਦਿਵਾਲੀ ਮਨਾਈ ਗਈ l ਬੱਚਿਆਂ ਨੇ ਦਿਵਾਲੀ ਦੇ ਤਹਿਤ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ l ਸਕੂਲ ਦੇ ਕਮਰਿਆਂ ਨੂੰ ਸਾਫ ਸੁਥਰਾ ਕਰਕੇ ਉਸ ਵਿੱਚ ਰੰਗੋਲੀ ਬਣਾਈ ਗਈ ਅਤੇ ਦੀਪ ਮਾਲਾ ਕੀਤੀ ਗਈ l ਇਸ ਤੋਂ ਇਲਾਵਾ ਬੱਚਿਆਂ ਅਤੇ ਸਟਾਫ ਨੇ ਪ੍ਰੀਤੀ ਭੋਜਨ ਕੀਤਾ । ਜਿਸ ਵਿੱਚ ਸਭ ਨੇ ਮਿਲ ਵੰਡ ਕੇ ਭੋਜਨ ਦਾ ਆਨੰਦ ਲਿਆ l ਪ੍ਰਿੰਸੀਪਲ ਸਾਹਿਬਾ ਜੀ ਨੇ ਬੱਚਿਆਂ ਨੂੰ ਹਦਾਇਤ ਕੀਤੀ ਕਿ ਉਹ ਕਲੀਨ ਅਤੇ ਗ੍ਰੀਨ ਦਿਵਾਲੀ ਮਨਾਣ l ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸਾਹਿਬਾ ਸਟਾਫ ਮੈਂਬਰਜ ਅਤੇ ਬੱਚਿਆਂ ਨੇ ਸਕੂਲ ਵਿੱਚ ਰੁੱਖ ਵੀ ਲਗਾਏ ਤਾਂ ਜੋ ਸਾਡਾ ਵਾਤਾਵਰਣ ਸਾਫ ਸੁਥਰਾ ਰਹੇ l ਬੱਚਿਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ ਤਾਂ. ਕਿ ਅਸੀਂ ਸਾਫ ਸੁਥਰੀ ਹਵਾ ਵਿੱਚ ਸਾਹ ਲੈ ਸਕੀਏ l ਇਸ ਮੌਕੇ ਤੇ ਸ਼੍ਰੀਮਤੀ ਅਪਰਾਜੀਤਾ ਕਪੂਰ , ਸ਼੍ਰੀਮਤੀ ਰਵਿੰਦਰ ਕੌਰ ਸ਼੍ਰੀਮਤੀ ਮਧੂਬਾਲਾ ਸ਼੍ਰੀਮਤੀ ਮੀਨਾ ਸ਼ਰਮਾ ਸ਼੍ਰੀਮਤੀ ਸਰੋਜ ਕੁਮਾਰੀ ਸ਼੍ਰੀਮਤੀ ਪਰਵੀਨ ਵੀ ਸ਼ਾਮਿਲ ਸੀ
0 comments:
एक टिप्पणी भेजें