ਖਨੌਰੀ ਵਿਖੇ ਸਰਾਰਤੀ ਅਨਸਰਾਂ ਵੱਲੋਂ ਗੱਡੀ ਦੇ ਸ਼ੀਸ਼ੇ ਭੰਨੇ
ਕਮਲੇਸ਼ ਗੋਇਲ ਖਨੌਰੀ
ਖਨੌਰੀ 05 ਨਵੰਬਰ - ਸਤੀਸ਼ ਬਾਂਸਲ ਲੋਕ ਸਭਾ ਵਿਸਥਾਰਕ ਫਤਿਹਗੜ੍ਹ ਸਾਹਿਬ ਬੀ ਜੇ ਪੀ ਨੇ BBC INDIA ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਲ ਸਾਂਮ 5 ਵਜੇ ਤਿੰਨ ਵਿਆਕਤੀ ਕਾਲੀ ਮਾਤਾ ਮੰਦਰ ਨੇ ਮੇਰੇ ਘਰ ਨੇੜੇ ਤਿੰਨ ਵਿਆਕਤੀ ਜਿੰਨਾਂ ਦੇ ਹੱਥ ਵਿੱਚ ਮਾਚਿਸ ਸੀ l ਇੱਕ ਮੁੰਡੇ ਨੇ ਤੀਲੀ ਵਾਲੀ ਤੇ ਗੱਡੀ ਦੇ ਵਿੱਚ ਸੁੱਟ ਦਿੱਤੀ, ਤੇ ਮੈਂ ਮੌਕੇ ਤੇ ਉੱਥੇ ਖੜਾ ਸੀ l ਮੈਂ ਲੜਕੇ ਨੂੰ ਫੜ ਲਿਆ ਅਤੇ ਪੁੱਛਣ ਲੱਗਾ ਕਿ ਤੂੰ ਤੀਲੀ ਗੱਡੀ ਵਿੱਚ ਕਿਉਂ ਸੁੱਟੀ ਹੈ ? ਜੇ ਗੱਡੀ ਨੂੰ ਅੱਗ ਲੱਗ ਜਾਂਦੀ ਕੌਣ ਜਿਮੇਵਾਰ ਸੀ ? ਤੇ ਕਿਹਾ ਇਸ ਤਰਾਂ ਦੀ ਗਲਤੀ ਦੁਬਾਰਾ ਨਹੀਂ ਕਰਨੀਂ l ਲਵੇ ਖੜੇ ਪੰਜ ਸੱਤ ਬੰਦਿਆਂ ਨੇ ਛੱਡਵਾ ਦਿੱਤਾ ਕਿ ਕੋਈ ਗੱਲ ਨਹੀਂ ਬੱਚੇ ਹਨ ਮਾਮਲਾ ਨਿਬੜ ਗਿਆ । ਉਸ ਤੋਂ ਬਾਅਦ ਛੇ ਸੱਤ ਮੁੰਡੇ ਆਏ ਜਿੰਨਾਂ ਦੇ ਹੱਥਾਂ ਵਿੱਚ ਰਾਡ ਤੇ ਪਟਾਕੇ ਵਜਾਉਂਣ ਵਾਲੀ ਰਾਡ ਸੀ l ਉਸ ਸਮੇਂ ਮੰਦਰ ਦੇ ਨੇੜੇ ਗਲੀ ਵਿੱਚ ਦੋ ਤਿੰਨ ਗੇੜੇ ਮਾਰਨ ਤੋਂ ਬਾਅਦ ਮੇਰੀ ਗੱਡੀ ਪਿੱਕ ਅੱਪ PB13 BE 0815 ਜੇ ਘਰ ਅੱਗੇ ਖੜੀ ਸੀ ਉਸ ਦੇ ਸ਼ੀਸ਼ੇ ਭੰਨ ਦਿੱਤੇ । ਗੱਡੀ ਵਿੱਚ ਕਾਗਜ ਤੇ ਬਟੂਆ ਜਿਸ ਵਿੱਚ ਦੋ ਸੌ ਰੁਪਏ ਸੀ ਗਾਇਬ ਸੀ l ਉਨਾਂ ਅੱਗੇ ਕਿਹਾ ਕਿ ਗੁੰਡਿਆਂ ਵੱਲੋਂ ਸਰੇਆਮ ਧਮਕੀਆਂ ਅਤੇ ਬਦਮਾਸ਼ੀਆਂ ਹੋ ਰਹੀਆਂ ਹਨ । ਇਸ ਘਟਨਾ ਦੀ ਸੂਚਨਾ ਥਾਣਾ ਖਨੌਰੀ ਵਿਖੇ ਦੇ ਦਿੱਤੀ ਹੈ। ਉਨਾਂ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਸਰਕਾਰ ਇਹਨਾਂ ਵੱਲ ਧਿਆਨ ਦੇਵੇ ਤੇ ਨੱਥ ਪਾਵੇ l ਇਸ ਮੌਕੇ ਉਨਾਂ ਨਾਲ ਮੇਘ ਰਾਜ ਚੱਠਾ ਮੰਡਲ ਪ੍ਰਧਾਨ ਅਸੋਕ ਕੁਮਾਰ ਗਰਗ ਜਿਲਾ ਪ੍ਰਧਾਨ, ਜਗਜੀਤ ਸਿੰਘ ਜ਼ਿਲਾ ਸਕੱਤਰ ਬੀ ਜੇ ਪੀ , ਮੇਹਰ ਚੰਦ ਜਿਲ੍ਹਾ ਸਕੱਤਰ ਬੀ ਜੇ ਪੀ , ਭੂਸ਼ਨ ਗੋਇਲ ਜਨਰਲ ਸਕੱਤਰ ਮੌਜੂਦ ਸਨ।
0 comments:
एक टिप्पणी भेजें