ਇਕੋਨਿਕ ਪੀਸ ਕੌਂਸਲ ਨਵੀਂ ਦਿੱਲੀ ਨੇ ਕੰਪਿਊਟਰ ਟੀਚਰ ਜਤਿੰਦਰ ਜੋਸ਼ੀ ਨੂੰ ਹੋਨਰਰੀ ਡਾਕਟਰ ਇਨ ਮੈਂਟਲ ਹੈਲਥ ਨਾਲ ਕੀਤਾ ਸਨਮਾਨ
Keshav vardaan Punj
Dr Rakesh Punj
ਬਰਨਾਲਾ।
ਇਕੋਨਿਕ ਪੀਸ ਕੌਂਸਲ ਨਵੀਂ ਦਿੱਲੀ ਵਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਦੇ ਕੰਪਿਊਟਰ ਅਧਿਆਪਕ ਤੇ ਸਕੂਲ ਕੌਂਸਲਰ ਜਤਿੰਦਰ ਜੋਸ਼ੀ ਨੂੰ ਹੋਨਰਰੀ ਡਾਕਟਰ ਇਨ ਮੈਂਟਲ ਹੈਲਥ ਨਾਲ ਸਨਮਾਨਿਤ ਕੀਤਾ ਗਿਆ ਹੈ ਸਕੂਲ ਪ੍ਰਿੰਸੀਪਲ ਅਨਿਲ ਕੁਮਾਰ ਮੋਦੀ ਨੇ ਇਸ ਮੌਕੇ ਕੌਂਸਿਲ ਵੱਲੋਂ ਪ੍ਰਾਪਤ ਹੋਨਰਰੀ ਡਾਕਟਰੀ ਐਵਾਰਡ ਜਤਿੰਦਰ ਜੋਸ਼ੀ ਨੂੰ ਭੇਂਟ ਕੀਤਾ।
ਪ੍ਰਿੰਸੀਪਲ ਅਨਿਲ ਕੁਮਾਰ ਨੇ ਕਿਹਾ ਕਿ ਸਕੂਲ ਦੇ ਅਧਿਆਪਕ ਨੂੰ ਡਾਕਟਰੀ ਐਵਾਰਡ ਮਿਲਣਾ ਸਕੂਲ ਦੇ ਲਈ ਮਾਣ ਦੀ ਗੱਲ ਹੈ,ਜਤਿੰਦਰ ਜੋਸ਼ੀ ਪਿਛਲੇ ਕਾਫੀ ਸਮੇਂ ਤੋਂ ਸਕੂਲ ਵਿੱਚ ਕੈਰੀਅਰ ਮਾਰਗਦਰਸ਼ਨ ਤੇ ਸਕੂਲ ਮੈਂਟਲ ਹੈਲਥ ਦਾ ਕੰਮ ਦੇਖ ਰਹੇ ਹਨ।ਇਹਨਾ ਨੂੰ ਨੈਸ਼ਨਲ ਇੰਸਟੀਚਿਊਟ ਤੋ ਵੀ ਮੈਂਟਲ ਹੈਲਥ ਵਿਚ ਵਿਭਾਗੀ ਤੌਰ ਤੇ ਟ੍ਰੇਨੇਡ ਅਧਿਆਪਕ ਹਨ।ਸਕੂਲ ਦੇ ਮੈਂਟਲ ਹੈਲਥ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਇਸ ਵਿਸ਼ੇ ਤੇ ਜਤਿੰਦਰ ਜੋਸ਼ੀ ਦੀਆ 2 ਪੁਸਤਕਾਂ ਹਿੰਦੀ ਤੇ ਪੰਜਾਬੀ ਵਿਚ ਆਇਆ ਹਨ।ਜੋਂ ਕਿ ਗੂਗਲ, ਐਮਾਜ਼ੋਨ ਤੇ ਫਲਿਪ ਕਾਰਟ ਵਲੋਂ ਵੀ ਆਪਣੇ ਆਪਣੇ ਪਲੇਟਫਾਰਮ ਤੇ ਰੱਖਿਆ ਗਾਇਆ ਹਨ।
ਇਸ ਮੌਕੇ ਬੱਚਿਆ ਨੂੰ ਸੰਬੋਧਨ ਕਰਦੇ ਜਤਿੰਦਰ ਜੋਸ਼ੀ ਨੇ ਕਿਹਾ ਕਰੋਨਾ ਨੇ ਆਮ ਲੋਕਾਂ ਦੇ ਨਾਲ ਨਾਲ ਅਧਿਆਪਕਾ ਤੇ ਬੱਚਿਆ ਦੇ ਮਾਨਸਿਕ ਸਿਹਤ ਵਿਚ ਵੀ ਫਰਕ ਪਾਇਆ ਹੈ ਮਾਨਸਿਕ ਸਿਹਤ ਅੱਜ ਦੇ ਜ਼ਮਾਨੇ ਦੇ ਬਹੁਤ ਵੱਡੀ ਲੋੜ ਬਣ ਗਿਆ ਹੈ।ਬੱਚਿਆ ਦੀ ਮਾਨਸਿਕ ਸਿਹਤ ਹੋਰ ਵੀ ਜਰੂਰੀ ਹੈ ਕਿਉ ਕੇ ਅੱਜ ਦੇ ਬੱਚਿਆ ਨੇ ਹੀ ਕਲ ਦੇ ਚੰਗੇ ਇਨਸਾਨ ਤੇ ਨਾਗਰਿਕ ਬਣਨਾ ਹੈ। ਕਿਸੇ ਵੀ ਬੱਚੇ ਨੂੰ ਕੋਈ ਵੀ ਮਾਨਸਿਕ ਸਮਸਿਆ ਆਉਂਦੀ ਹੈ ਤਾਂ ਉਸਨੂੰ ਤੁਰੰਤ ਆਪਣੇ ਅਧਿਆਪਕਾ ਜਾ ਮਾਤਾ ਪਿਤਾ ਨਾਲ ਗੱਲ ਸਾਂਝੀ ਕਰਨੀ ਚਾਹੀਦੀ ਹੈ
ਇਸ ਮੌਕੇ ਹਰਪ੍ਰੀਤ ਸਿੰਘ,ਰਾਜੇਸ਼ ਕੁਮਾਰ,ਬਲਵੀਰ ਸਿੰਘ,ਰਤਨਦੀਪ ਸਿੰਘ,ਰਮਨਦੀਪ ਕੌਰ,ਪਾਇਲ ਗਰਗ, ਯੁਵਰਾਜ, ਲਲਿਤਾ, ਵੀਰਪਾਲ ਕੌਰ, ਆਸ਼ਾ,ਰਾਸ਼ੀ,ਕਮਲੇਸ਼ ਕੌਰ,ਮੀਨਾਕਸ਼ੀ ਗਰਗ ਤੇ ਸੁਮਨ ਬਾਲਾ ਵੀ ਹਾਜ਼ਰ ਸਨ
0 comments:
एक टिप्पणी भेजें