ਦ ਰੂਟਸ ਮਿਲੇਨਿਅਮ ਸਕੂਲ ਦੇ ਵਿਦਿਆਰਥੀਆਂ ਨੇ ਦੀਵਾਲੀ ਦੇ ਸ਼ੁਭ ਮੌਕੇ ਤੇ ਡੀ ਐੱਸ ਪੀ ਨੂੰ ਦਿੱਤੀਆਂ ਸ਼ੁਭ ਕਾਮਨਾਵਾਂ
ਕਮਲੇਸ਼ ਗੋਇਲ ਖਨੌਰੀ
ਖਨੌਰੀ 08 ਨਵੰਬਰ - ਦਾ ਰੂਟਸ ਮਿਲੇਨਿਯਮ ਸਕੂਲ ਦੇ ਵਿਦਿਆਰਥੀਆਂ ਨੇ ਦੀਵਾਲੀ ਦੇ ਸ਼ੁਭ ਅਵਸਰ ਤੇ ਆਪਣੇ ਇਲਾਕੇ ਦੇ ਮਾਨਯੋਗ ਡੀ ਐਸ ਪੀ ਸ਼੍ਰੀ ਮਨੋਜ ਗੋਰਸੀ ਜੀ ਨੂੰ ਉਹਨਾਂ ਦੇ ਦਫਤਰ ਜਾ ਕੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਵਿਦਿਆਰਥੀਆਂ ਨੇ ਇਸ ਔਹਦੇ ਦੀ ਜਿੰਮੇਵਾਰੀਆਂ ਬਾਰੇ ਕਈ ਗੱਲਾਂ ਕੀਤੀਆਂ।ਵਿਦਿਆਰਥੀਆਂ ਦੇ ਪੁੱਛਣ ਤੇ ਉਹਨਾਂ ਨੇ ਦੱਸਿਆ ਕਿ ਉਹ ਆਪਣੇ ਪਿਤਾ ਜੀ ਨੂੰ ਇਸ ਵਰਦੀ ਵਿਚ ਵੇਖ ਕੇ ਮਾਨਵ ਸੇਵਾ ਕਰਦੇ ਦੇਖ ਬਹੁਤ ਖੁਸ਼ ਹੁੰਦੇ ਸੀ ਜਿਸ ਕਾਰਨ ਉਹਨਾਂ ਨੇ ਵੀ ਦੇਸ਼ ਸੇਵਾ ਕਰਨ ਦਾ ਮਨ ਬਣਾ ਲਿਆ। ਉਹਨਾਂ ਨੇ ਵਿਦਿਆਰਥੀਆਂ ਨੂੰ ਬਹੁਤ ਸੋਹਣਾ ਸੰਦੇਸ਼ ਦਿੱਤਾ ਕਿ ਉਹ social media,mobile phones ਤੋਂ ਦੂਰ ਰਹਿ ਕੇ ਕਾਨੂੰਨ ਦੀ ਸੇਵਾ ਕਰ ਸਕਦੇ ਨੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਦੇ ਵੀ ਆਪਣੀ privacy ਕਿਸੇ ਨੂੰ ਨਾ ਦੱਸੋ। ਉਹਨਾਂ ਨੇ ਕੁੜੀਆਂ ਨੂੰ self protection ਲਈ physical activities ਵਿੱਚ ਵਧ ਤੋਂ ਵਧ ਭਾਗ ਲੈਣ ਲਈ ਵੀ ਉਤਸਾਹਿਤ ਕੀਤਾ।ਵਿਦਿਆਰਥੀਆਂ ਦੇ ਪੁੱਛਣ ਤੇ ਓਹਨਾ ਨੇ ਦੱਸਿਆ ਕਿ ਜਦੋਂ ਉਹ ਕੋਈ ਕ੍ਰਾਈਮ ਕੇਸ ਬਹੁਤ ਘੱਟ ਸਮੇਂ ਵਿਚ solve ਕਰ ਲੈਂਦੇ ਨੇ ਓਹ ਦਿਨ ਓਹਨਾਂ ਲਈ ਬਹੁਤ ਖੁਸ਼ੀ ਦਾ ਹੁੰਦਾ ਹੈ। ਏਸੇ ਤਰ੍ਹਾਂ ਸਾਡੇ ਮਾਨਯੋਗ ਡੀ ਐਸ ਪੀ ਸਾਹਿਬ ਨੇ ਬਚਿਆਂ ਨੂੰ ਬਹੁਤ ਮਹੱਤਵਪੂਰਨ ਗਲਾਂ ਦੱਸਿਆਂ ਅਤੇ ਓਹਨਾ ਦੇ ਗਿਆਨ ਵਿਚ ਵਾਧਾ ਕੀਤਾ।ਸਕੂਲ ਦੀ management ਅਤੇ ਮਾਨਯੋਗ ਪ੍ਰਿੰਸੀਪਲ ਮੈਡਮ ਨੇ ਡੀ ਐਸ ਪੀ ਸਾਹਿਬ ਦਾ ਕੀਮਤੀ ਸਮਾਂ ਬਚਿਆਂ ਨੂੰ ਦੇਣ ਲਈ ਧੰਨਵਾਦ ਕੀਤਾ ਅਤੇ ਓਹਨਾ ਨੂ ਸਨਮਾਨਿਤ ਕੀਤਾ।
0 comments:
एक टिप्पणी भेजें