Meet Hayer wedding : ਡਾ. ਗੁਰਵੀਨ ਕੌਰ ਦੇ ਹੋਏ ਮੀਤ ਹੇਅਰ, ਚੰਡੀਗੜ੍ਹ 'ਚ ਲਈਆਂ ਲਾਵਾਂ;
Meet Hayer Wedding : ਮੀਤ ਹੇਅਰ ਇਸ ਸਮੇਂ ਜਲ ਸਰੋਤ ਵਿਭਾਗ ਦੇ ਮੰਤਰੀ ਹਨ। ਡਾ. ਗੁਰਵੀਨ ਕੌਰ ਦੇ ਪਿਤਾ ਭੁਪਿੰਦਰ ਸਿੰਘ ਨੂੰ ਭਾਰਤੀ ਓਲੰਪਿਕ ਸੰਘ ਵੱਲੋਂ ਹਾਲ ਹੀ 'ਚ ਸੰਪੰਨ ਹੋਈਆਂ ਏਸ਼ਿਆਈ ਖੇਡਾਂ 'ਚ ਬਤੌਰ ਚੀਫ ਭੇਜਿ...
Gurmeet Singh Meet Hayer Wedding
Dr Rakesh Punj
ਚੰਡੀਗੜ੍ਹ : ਆਮ ਆਦਮੀ ਪਾਰਟੀ ਸਰਕਾਰ (AAP Govt) ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Gurmeet Singh Meet Hayer) ਤੀਜੇ ਮੰਤਰੀ ਹਨ ਜਿਹੜੇ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਚੰਡੀਗੜ੍ਹ ਵਿਖੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ 'ਚ ਆਨੰਦ ਕਾਰਜ ਦੀ ਰਸਮ ਹੋਈ। ਵਿਆਹ ਦੀਆਂ ਰਸਮਾਂ ਬਹੁਤ ਹੀ ਸਾਦੇ ਢੰਗ ਨਾਲ ਹੋਈਆਂ। ਭਾਈ ਬਲਵਿੰਦਰ ਸਿੰਘ ਰੰਗੀਲਾ ਜੀ ਨੇ ਰਸਭਿੰਨਾ ਸ਼ਬਦ ਕੀਰਤਨ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਵਿਆਹ 'ਚ ਸ਼ਿਰਕਤ ਕੀਤੀ। ਕੈਬਨਿਟ ਮੰਤਰੀ ਹਰਪਾਲ ਚੀਮਾ ਤੇ ਲਾਲਜੀਤ ਭੁੱਲਰ ਵੀ ਵਿਆਹ ਸਮਾਗਮ 'ਚ ਪੁੱਜੇ।
ਮੀਤ ਹੇਅਰ ਇਸ ਸਮੇਂ ਜਲ ਸਰੋਤ ਵਿਭਾਗ ਦੇ ਮੰਤਰੀ ਹਨ। ਡਾ. ਗੁਰਵੀਨ ਕੌਰ ਦੇ ਪਿਤਾ ਭੁਪਿੰਦਰ ਸਿੰਘ ਨੂੰ ਭਾਰਤੀ ਓਲੰਪਿਕ ਸੰਘ ਵੱਲੋਂ ਹਾਲ ਹੀ 'ਚ ਸੰਪੰਨ ਹੋਈਆਂ ਏਸ਼ਿਆਈ ਖੇਡਾਂ 'ਚ ਬਤੌਰ ਚੀਫ ਭੇਜਿਆ ਗਿਆ ਸੀ। ਭਾਰਤ-ਪਾਕਿ ਵੰਡ ਤੋਂ ਬਾਅਦ ਭੁਪਿੰਦਰ ਸਿੰਘ ਬਾਜਵਾ ਦਾ ਪਰਿਵਾਰ ਭਾਰਤ ਆ ਕੇ ਮੇਰਠ ਵੱਸ ਗਿਆ ਸੀ। ਡਾ. ਗੁਰਵੀਨ ਕੌਰ ਰੇਡੀਓਲੋਜਿਸਟ ਹਨ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਸਰਕਾਰ ਬਣਨ ਤੋਂ ਬਾਅਦ ਵਿਆਹ ਕਰਵਾ ਚੁੱਕੇ ਹਨ। ਭਗਵੰਤ ਮਾਨ ਦੀ ਕੈਬਨਿਟ 'ਚ ਹੁਣ ਅਨਮੋਲ ਗਗਨ ਮਾਨ ਹੀ ਅਜਿਹੇ ਮੰਤਰੀ ਰਹਿ ਗਏ ਹਨ ਜਿਨ੍ਹਾਂ ਦਾ ਅਜੇ ਤਕ ਵਿਆਹ ਨਹੀਂ ਹੋਇਆ ਹੈ।
ਮਾਰਚ 'ਚ ਹੋਇਆ 'ਆਪ' ਵਿਧਾਇਕ ਹਰਜੋਤ ਬੈਂਸ ਦਾ ਵਿਆਹ
ਕਾਬਿਲੇਗ਼ੌਰ ਹੈ ਕਿ ਇਸੇ ਸਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਆਹ ਆਈਪੀਐਸ ਅਧਿਕਾਰੀ ਜੋਤੀ ਯਾਦਵ ਨਾਲ ਹੋਇਆ ਸੀ। ਇਨ੍ਹਾਂ ਦਾ ਵਿਆਹ ਵਿਧਾਇਕ ਹਰਜੋਤ ਸਿੰਘ ਬੈਂਸ ਵੱਲੋਂ ਨੰਗਲ ਨੇੜੇ ਵਿਭੋਰ ਸਾਹਿਬ ਗੁਰਦੁਆਰਾ ਵਿਖੇ ਸਿੱਖ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ। ਉਨ੍ਹਾਂ ਤੋਂ ਪਹਿਲਾਂ ਪਿਛਲੇ ਸਾਲ ਜੁਲਾਈ 'ਚ ਮੁੱਖ ਮੰਤਰੀ ਭਗਵੰਤ ਮਾਨ ਵੀ ਵਿਆਹ ਦੇ ਬੰਧਨ ਵਿੱਚ ਬੱਝੇ ਸਨ।
0 comments:
एक टिप्पणी भेजें