ਮਾਨਯੋਗ ਚੀਫ ਜੁਡੀਸ਼ਅਲ ਮੈਜਿਸਟ੍ਰੇਟ ਵੱਲੋਂ ਐਡਵੋਕੇਟ ਬੀਵੰਸ਼ੂ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ ਸਮਾਨ ਦੀ ਤੋੜ ਭੰਨ ਤੇ ਮਾਰ ਕੁੱਟ ਕਰਨ ਦੇ ਕੇਸ ਵਿਚੋਂ ਬਾਇੱਜਤ ਬਰੀ
ਕੇਸ਼ਵ ਵਰਦਾਨ ਪੁੰਜ
ਬਰਨਾਲਾ, 12 ਦਸੰਬਰ -- ਮਾਨਯੋਗ ਚੀਫ ਜੁਡੀਸ਼ਅਲ ਮੈਜਿਸਟ੍ਰੇਟ ਬਰਨਾਲਾ ਸ੍ਰੀ ਮਨੀਸ਼ ਕੁਮਾਰ ਵੱਲੋਂ ਸੁਲੱਖਣ ਸਿੰਘ ਉਰਫ ਸੁੱਖਾ ਵਾਸੀ ਰਾਜਗੜ੍ਹ, ਬਰਨਾਲਾ ਤੇ ਹੋਰਾਂ ਨੂੰ ਮੁਕੱਦਮਾ ਨੰ: 110, ਮਿਤੀ 03-04-2016, ਜੇਰ ਦਫਾ 458, 323, 506, 34. ਆਈ ਪੀ ਸੀ. ਸਿਟੀ00 ਥਾਣਾ ਬਰਨਾਲਾ ਵਿਚੋਂ ਐਡਵੋਕੇਟ ਬੀਵੰਸ਼ੂ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਬਾ ਇੱਜਤ ਬਰੀ ਕਰਨ ਦਾ ਹੁਕਮ ਦਿੱਤਾ | ਇਸ ਕੇਸ ਦੀ ਜਾਣਕਾਰੀ ਦਿੰਦੇ ਹੋਏ ਸੁਲੱਖਣ ਸਿੰਘ ਉਰਫ ਸੁੱਖਾ ਵਾਸੀ ਰਾਜਗੜ ਬਰਨਾਲਾ ਨੇ ਦੱਸਿਆ ਕਿ ਕਿਰਾਏਦਾਰ ਵੱਲੋ ਮੇਰੇ ਦੋਸਤ ਕੰਵਲਜੀਤ ਸਿੰਘ ਦਾ ਮਕਾਨ ਦੱਬਣ ਦੀ ਨੀਯਤ ਨਾਲ ਕਿਰਾਏਦਾਰ ਹਰਭਗਵਾਨ ਸਿੰਘ ਦੀ ਪਤਨੀ ਵੱਲੋਂ ਮੇਰੇ ਤੇ ਮੇਰੇ ਦੋਸਤਾਂ ਖਿਲਾਫ ਜੇਰ ਦਫਾ 458, 323, 506, 34. ਆਈ ਪੀ ਸੀ. ਸਿਟੀ ਥਾਣਾ ਬਰਨਾਲਾ ਵਿੱਚ ਝੂਠਾ ਮੁਕੱਦਮਾ ਦਰਜ ਕਰਵਾਇਆ ਗਿਆ | ਇਸ ਦੀ ਤਫਤੀਸ਼ ਮੁਕੰਬਲ ਹੋਣ ਤੋਂ ਬਆਦ ਚਲਾਨ ਪੇਸ਼ ਅਦਾਲਤ ਕੀਤਾ | ਜਿਸ ਕੇਸ ਵਿੱਚ ਅਦਾਲਤੀ ਕਾਰਵਾਈ ਪੂਰੀ ਹੋਣ ਉਪਰੰਤ ਐਡਵੋਕੇਟ ਬੀਵੰਸ਼ੂ ਗੋਇਲ ਨੇ ਬਹਿਸ ਦੋਰਾਨ ਦੱਸਿਆ ਕਿ ਇਸ ਕੇਸ ਵਿੱਚ ਮਨਜਿੰਦਰ ਕੌਰ ਨੇ ਬਾ ਸਾਜਿਸ਼ ਹਰਭਗਵਾਨ ਸਿੰਘ ਤੇ ਗਵਾਹਾ ਨਾਲ ਰਲ ਕੇ ਕਰਾਇਆ ਤੇ ਲਿਆ ਮਕਾਨ ਦੱਬਣ ਤੇ ਹੜੱਪ ਕਰਨ ਦੀ ਨੀਯਤ ਨਾਲ ਝੂਠਾ ਮੁਕੱਦਮਾ ਦਰਜ ਕਵਾਇਆ ਹੈ ਤੇ ਸ਼ਕਾਇਤ ਕਰਤਾ ਮੁਦਈਆ ਤਾਂ ਜਾਹਰ ਕਰਦਾ ਦੋਸ਼ੀ ਸੁਲੱਖਣ ਸਿੰਘ ਉਰਫ ਸੁੱਖਾ ਨੂੰ ਜਾਨਦੀ ਵੀ ਨਹੀਂ ਹੈ | ਇਸ ਤਰ੍ਹਾਂ ਉਸ ਦਾ ਪੁਲਿਸ ਪਾਸ ਦਿੱਤਾ ਬਿਆਨ ਸਰਾਸਰ ਝੂਠਾ ਹੈ | ਇਸ ਕੇਸ ਦੇ ਬਾਕੀ ਗਵਾਹਾਂ ਦੇ ਬਿਆਨ ਵੀ ਆਪਸ ਵਿੱਚ ਮੇਲ ਨਹੀਂ ਖਾਦੇ | ਇਸ ਕਰਕੇ ਸਾਡੇ ਖਿਲਾਫ ਜੁਰਮ ਤੇ ਲੱਗਾ ਚਾਰਜ ਸਾਬਤ ਨਹੀਂ ਹੁੰਦਾ | ਜਿਸ ਤੇ ਮਾਨਯੋਗ ਚੀਫ ਜੁਡੀਸ਼ਅਲ ਮੈਜਿਸਟ੍ਰੇਟ ਬਰਨਾਲਾ ਸ੍ਰੀ ਮਨੀਸ਼ ਕੁਮਾਰ ਨੇ ਐਡਵੋਕੇਟ ਬੀਵੰਸ਼ੂ ਗੋਇਲ ਤੇ ਹੋਰਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਸਾਨੂੰ ਬਾ ਇੱਜਤ ਬਰੀ ਕਰਨ ਦਾ ਹੁਕਮ ਦਿੱਤਾ |
0 comments:
एक टिप्पणी भेजें