Contact for Advertising

Contact for Advertising

Latest News

शुक्रवार, 22 दिसंबर 2023

ਐਸ.ਡੀ ਸਭਾ ਵੱਲੋਂ ਆਯੋਜਿਤ ਸ਼੍ਰੀ ਮਦ ਭਗਵਤ ਗਿਆਨ ਮਹਾਂਯੱਗ ਦੇ ਚੌਥੇ ਦਿਨ ਕ੍ਰਿਸ਼ਨ ਅਵਤਾਰ ਧਾਰਨ ਦੇ ਪ੍ਰਸੰਗ ਦੌਰਾਨ ਪੂਰਾ ਪੰਡਾਲ ਝੂਮ ਉਠਿਆ

 ਐਸ.ਡੀ ਸਭਾ ਵੱਲੋਂ ਆਯੋਜਿਤ ਸ਼੍ਰੀ ਮਦ ਭਗਵਤ ਗਿਆਨ ਮਹਾਂਯੱਗ ਦੇ ਚੌਥੇ ਦਿਨ ਕ੍ਰਿਸ਼ਨ ਅਵਤਾਰ ਧਾਰਨ ਦੇ ਪ੍ਰਸੰਗ ਦੌਰਾਨ ਪੂਰਾ ਪੰਡਾਲ ਝੂਮ ਉਠਿਆ

ਕੇਸ਼ਵ ਵਰਦਾਨ ਪੁੰਜ 

ਬਰਨਾਲ਼ਾ :  ਸ਼੍ਰੀ ਸਨਾਤਨ ਧਰਮ ਸਭਾ (ਰਜਿ:) ਬਰਨਾਲ਼ਾ ਦੇ 100 ਸਾਲਾ ਸਥਾਪਨਾ ਦਿਵਸ 'ਤੇ ਕਰਵਾਏ ਜਾ ਰਹੇ ਸ਼੍ਰੀ ਮਦ ਭਗਵਤ ਗਿਆਨ ਯੱਗ ਦੇ ਚੌਥੇ ਦਿਨ ਵੀ 108 ਬ੍ਰਾਹਮਣਾਂ ਵੱਲੋਂ 108 ਜਜ਼ਮਾਨਾਂ ਨੂੰ ਵਿਧੀਵਤ ਪੂਜਾ ਕਰਵਾਈ ਗਈ।

ਸਥਾਨਿਕ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਜਾਏ ਗਏ ਬਹੁਤ ਹੀ ਸੁੰਦਰ ਪੰਡਾਲ ਵਿੱਚ ਸਸ਼ੋਭਿਤ ਬਿਆਸ ਗੱਦੀ ਤੋਂ ਸਨਾਤਨ ਅਚਾਰੀਆ ਪੰਡਿਤ ਸ਼ਿਵ ਕੁਮਾਰ ਗੌੜ ਵੱਲੋਂ ਮੰਤਰਾਂ ਦਾ ਉਚਾਰਨ ਕੀਤਾ ਗਿਆ। ਪੰਡਤ ਰਾਕੇਸ਼ ਗੌੜ ਨੇ ਚੌਥੇ ਦਿਨ ਸ਼ਾਮ ਦੀ ਕਥਾ ਦੌਰਾਨ ਭਗਵਾਨ ਬਾਵਨ ਅਵਤਾਰ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਅਵਤਾਰ ਦੇ ਪ੍ਰਸੰਗ ਸੁਣਾਏ ਗਏ। ਪੰਡਤ ਰਾਕੇਸ਼ ਕੁਮਾਰ ਗੌੜ ਨੇ ਕਥਾ ਸੁਰੂ ਕਰਦਿਆਂ ਭਗਵਾਨ ਬਾਵਨ ਜੀ ਅਵਤਾਰ ਧਾਰਨ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ।

ਇਸ ਦੌਰਾਨ ਭਗਵਾਨ ਬਾਵਨ ਦੇ ਬਚਪਨ ਦੇ ਸਰੂਪ ਦੀ ਸੁੰਦਰ ਝਾਕੀ ਸਜਾਈ ਗਈ ਅਤੇ ਐੱਸ.ਡੀ ਸਭਾ ਦੇ ਸਮੂਹ ਆਹੁਦੇਦਾਰਾਂ ਅਤੇ ਮੈਂਬਰਾਨ ਵੱਲੋਂ ਭਗਵਾਨ ਬਾਵਨ ਦੇ ਸਰੂਪ ਦੀ ਵਿਧੀਵਤ ਪੂਜਾ ਕੀਤੀ ਗਈ। ਭਗਵਾਨ ਕ੍ਰਿਸ਼ਨ ਜੀ ਦੇ ਜਨਮ ਸਬੰਧੀ ਪ੍ਰਸੰਗ ਦੌਰਾਨ ਜਦੋਂ ਬਾਲ ਗੋਪਾਲ ਦੀ ਝਾਕੀ ਪੰਡਾਲ ਵਿੱਚ ਆਈ ਤਾਂ ਪੂਰਾ ਪੰਡਾਲ ਝੂਮ ਉਠਿਆ ਅਤੇ ਸਮੁੱਚੇ ਪੰਡਾਲ ਨੇ ਨੱਚ ਕੇ ਕ੍ਰਿਸ਼ਨ ਜਨਮ ਦੀ ਖੁਸ਼ੀ ਮਨਾਈ। ਸ਼੍ਰੀਮਦ ਭਗਵਤ ਗਿਆਨ ਮਹਾਂਯੱਗ ਦੇ ਚੌਥੇ ਦਿਨ ਸਵੇਰੇ 108 ਬ੍ਰਾਹਮਣਾਂ ਵੱਲੋਂ 108 ਜਜ਼ਮਾਨਾਂ ਨੂੰ ਪੂਜਾ ਕਰਵਾਈ ਗਈ ਅਤੇ ਸਨਾਤਨ ਅਚਾਰੀਆ ਪੰਡਿਤ ਸ਼ਿਵ ਕੁਮਾਰ ਗੌੜ ਵੱਲੋਂ ਮੰਤਰਾਂ ਦਾ ਉਚਾਰਨ ਕੀਤਾ ਗਿਆ।

ਇਸ ਦੌਰਾਨ ਬ੍ਰਾਹਮਣਾਂ ਅਤੇ ਜਜ਼ਮਾਨਾਂ ਸਮੇਤ ਪਹੁੰਚੇ ਭਗਤ ਜਨਾਂ ਨੇ ਮਿਲ ਕੇ ਭੰਡਾਰਾ ਛੱਕਿਆ। ਸ਼ਾਮ ਦੀ ਕਥਾ ਵਿੱਚ ਵੱਡੀ ਗਿਣਤੀ ਸਹਿਰ ਨਿਵਾਸੀਆਂ ਨੇ ਸਿਰਕਤ ਕੀਤੀ ਅਤੇ ਦੇਰ ਸ਼ਾਮ ਤੱਕ ਭਗਤ ਜਨ ਪ੍ਰਭੂ ਦੀ ਸਿਫਤ ਸਲਾਹ ਵਾਲੀ ਕਥਾ ਦਾ ਆਨੰਦ ਲੈਂਦੇ ਰਹੇ।

ਇਸ ਮੌਕੇ ਸਨਾਤਨ ਧਰਮ ਸਭਾ ਬਰਨਾਲਾ ਦੇ ਚੇਅਰਮੈਨ ਸ਼ਿਵਦਰਸ਼ਨ ਕੁਮਾਰ ਸ਼ਰਮਾ, ਪ੍ਰਧਾਨ ਡਾ: ਭੀਮ ਸੈਨ ਗਰਗ, ਸੀਨੀਅਰ ਮੀਤ ਪ੍ਰਧਾਨ ਵਿਜੇ ਕੁਮਾਰ ਭਦੌੜੀਆ, ਜਨਰਲ ਸਕੱਤਰ ਸ਼ਿਵ ਸਿੰਗਲਾ, ਵਿਨੋਦ ਸਿੰਗਲ ਬੰਗਲੌਰ ਵਾਲੇ, ਰਾਕੇਸ਼ ਗੋਇਲ, ਜਤਿੰਦਰ ਗੋਇਲ, ਨਰਿੰਦਰ ਚੋਪੜਾ, ਸ਼ਸ਼ੀ ਚੌਪੜਾ, ਪ੍ਰਵੀਨ ਸਿੰਗਲਾ, ਅਨਿਲ ਦੱਤ ਸ਼ਰਮਾ, ਜਤਿੰਦਰ ਜਿੰਮੀ, ਸ਼ੁਸ਼ੀਲ ਜਿੰਦਲ, ਭਵਨੀਸ਼ ਸਿੰਗਲਾ, ਦੀਪਕ ਜਿੰਦਲ, ਕੁਲਵੰਤ ਰਾਏ ਗੋਇਲ, ਖੁਸ਼ਵਿੰਦਰ ਕੁਮਾਰ, ਸੰਦੀਪ ਕੁਮਾਰ, ਗੁਰਦਰਸ਼ਨ ਸਿੰਘ ਬਰਾੜ, ਰਾਹੁਲ ਗੁਪਤਾ, ਜਗਸੀਰ ਸੰਧੂ, ਰਾਜੇਸ਼ ਕਾਂਸਲ ਸਮੇਤ ਐਸ.ਡੀ ਸਭਾ ਬਰਨਾਲਾ ਦੇ ਸਮੂਹ ਮੈਂਬਰਾਨ ਵੀ ਹਾਜਰ ਸਨ।

 ਐਸ.ਡੀ ਸਭਾ ਵੱਲੋਂ ਆਯੋਜਿਤ ਸ਼੍ਰੀ ਮਦ ਭਗਵਤ ਗਿਆਨ ਮਹਾਂਯੱਗ ਦੇ ਚੌਥੇ ਦਿਨ ਕ੍ਰਿਸ਼ਨ ਅਵਤਾਰ ਧਾਰਨ ਦੇ ਪ੍ਰਸੰਗ ਦੌਰਾਨ ਪੂਰਾ ਪੰਡਾਲ ਝੂਮ ਉਠਿਆ
  • Title : ਐਸ.ਡੀ ਸਭਾ ਵੱਲੋਂ ਆਯੋਜਿਤ ਸ਼੍ਰੀ ਮਦ ਭਗਵਤ ਗਿਆਨ ਮਹਾਂਯੱਗ ਦੇ ਚੌਥੇ ਦਿਨ ਕ੍ਰਿਸ਼ਨ ਅਵਤਾਰ ਧਾਰਨ ਦੇ ਪ੍ਰਸੰਗ ਦੌਰਾਨ ਪੂਰਾ ਪੰਡਾਲ ਝੂਮ ਉਠਿਆ
  • Posted by :
  • Date : दिसंबर 22, 2023
  • Labels :
  • Blogger Comments
  • Facebook Comments

0 comments:

एक टिप्पणी भेजें

Top