Contact for Advertising

Contact for Advertising

Latest News

शनिवार, 16 दिसंबर 2023

ਨਿੱਜੀ ਸਕੂਲਾਂ ਵਿਚ ਪੰਜਾਬੀ ਬੋਲਣ ਉੱਤੇ ਪਾਬੰਦੀ ਵਿਰੁੱਧ ਮਾਲਵਾ ਲਿਖਾਰੀ ਸਭਾ ਅੱਗੇ ਆਈ

 ਨਿੱਜੀ ਸਕੂਲਾਂ ਵਿਚ ਪੰਜਾਬੀ ਬੋਲਣ ਉੱਤੇ ਪਾਬੰਦੀ ਵਿਰੁੱਧ ਮਾਲਵਾ ਲਿਖਾਰੀ ਸਭਾ ਅੱਗੇ ਆਈ


ਸਕੂਲਾਂ ਨੂੰ ਕੱਢੀ ਚਿੱਠੀ, ਅਸਰ ਨਾ ਹੋਣ ਉੱਤੇ ਹੋਵੇਗੀ ਕਾਨੂੰਨੀ ਕਾਰਵਾਈ 

   ਕਮਲੇਸ਼ ਗੋਇਲ ਖਨੌਰੀ 

ਸੰਗਰੂਰ, 10 ਦਸੰਬਰ  - ਮਾਲਵਾ ਲਿਖਾਰੀ ਸਭਾ ਨੇ ਸੰਗਰੂਰ ਦੇ ਵੱਖ- ਵੱਖ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਨੂੰ ਪੱਤਰ ਲਿਖ ਕੇ ਮਾਂ ਬੋਲੀ ਪੰਜਾਬੀ ਦੇ ਹੋ ਰਹੇ ਨਿਰਾਦਰ ਵੱਲ ਦਿਵਾਇਆ ਹੈ। ਸਭਾ ਦੇ ਪ੍ਰਧਾਨ ਸ੍ਰੀ ਕਰਮ ਸਿੰਘ ਜ਼ਖ਼ਮੀ ਨੇ ਕਿਹਾ ਹੈ ਕਿ ਕੁਝ ਨਿੱਜੀ ਸਕੂਲਾਂ ਵਿਚ ਬੱਚਿਆਂ ਨੂੰ ਪੰਜਾਬੀ ਬੋਲਣ ਉੱਤੇ ਜੁਰਮਾਨਾ ਲਗਾਇਆ ਜਾਂਦਾ ਹੈ ਅਤੇ ਧੱਕੇ ਨਾਲ ਹਿੰਦੀ ਬੋਲਣ ਲਈ ਮਜਬੂਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੰਗਾਲ, ਮਹਾਰਾਸ਼ਟਰ, ਗੁਜਰਾਤ, ਤਾਮਿਲਨਾਡੂ ਅਤੇ ਹੋਰਨਾਂ ਕਈ ਰਾਜਾਂ ਵਿਚਲੇ ਸਕੂਲਾਂ ਦੇ ਬੱਚੇ ਆਪਣੀ ਮਾਂ ਬੋਲੀ ਵਿਚ ਗੱਲ ਕਰਦੇ ਹਨ ਤਾਂ ਪੰਜਾਬ ਵਿਚ ਮਾਂ ਬੋਲੀ ਦਾ ਨਿਰਾਦਰ ਕਿਉਂ ਕੀਤਾ ਜਾਂਦਾ ਹੈ। ਸ੍ਰੀ ਜ਼ਖ਼ਮੀ ਨੇ ਕਿਹਾ ਕਿ ਪੰਜਾਬ ਭਾਸ਼ਾ ਐਕਟ ਵਿਚ ਸਪੱਸ਼ਟ ਹੈ ਕਿ ਪੰਜਾਬ ਦੀ ਰਾਜ ਭਾਸ਼ਾ ਪੰਜਾਬੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਪਣੀ ਮਾਂ ਬੋਲੀ ਉੱਤੇ ਸਕੂਲ ਪ੍ਰਬੰਧਕਾਂ ਵਲੋਂ ਪਾਬੰਦੀ ਲਗਾਉਣਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਜੋ ਇਸ ਪੱਤਰ ਦੇ ਲਿਖਣ ਤੋਂ ਬਾਅਦ ਵੀ ਸਥਿਤੀ ਠੀਕ ਨਾ ਹੋਈ ਤਾਂ ਉਹ ਇਸ ਮਾਮਲੇ ਨੂੰ ਮਨੁੱਖੀ ਅਧਿਕਾਰ ਕਮਿਸ਼ਨ, ਸਿੱਖਿਆ ਵਿਭਾਗ ਪੰਜਾਬ ਅਤੇ ਬਾਲ ਭੁਲਾਈ ਕਮਿਸ਼ਨ ਵਿਚ ਲੈ ਕੇ ਜਾਣਗੇ। ਸ੍ਰੀ ਜ਼ਖ਼ਮੀ ਨੇ ਮਾਂ ਬੋਲੀ ਦਾ ਸਤਿਕਾਰ ਕਰਨ ਵਾਲੀਆਂ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਨੂੰ ਇਸ ਮੁੱਦੇ ਉੱਤੇ ਪਹਿਰਾ ਦੇਣ ਦਾ ਸੱਦਾ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਡਾ. ਮੀਤ ਖਟੜਾ, ਡਾ. ਇਕਬਾਲ ਸਿੰਘ ਸਕਰੌਦੀ, ਰਜਿੰਦਰ ਸਿੰਘ ਰਾਜਨ, ਸੁਖਵਿੰਦਰ ਸਿੰਘ ਲੋਟੇ, ਜਗਜੀਤ ਸਿੰਘ ਲੱਡਾ, ਕੁਲਵੰਤ ਖਨੌਰੀ, ਬਾਲੀ ਰੇਤਗੜ੍ਹ ਅਤੇ ਸੁਰਜੀਤ ਸਿੰਘ ਮੌਜੀ ਆਦਿ ਸਾਹਿਤਕਾਰ ਵੀ ਮੌਜੂਦ ਸਨ।

 ਨਿੱਜੀ ਸਕੂਲਾਂ ਵਿਚ ਪੰਜਾਬੀ ਬੋਲਣ ਉੱਤੇ ਪਾਬੰਦੀ ਵਿਰੁੱਧ ਮਾਲਵਾ ਲਿਖਾਰੀ ਸਭਾ ਅੱਗੇ ਆਈ
  • Title : ਨਿੱਜੀ ਸਕੂਲਾਂ ਵਿਚ ਪੰਜਾਬੀ ਬੋਲਣ ਉੱਤੇ ਪਾਬੰਦੀ ਵਿਰੁੱਧ ਮਾਲਵਾ ਲਿਖਾਰੀ ਸਭਾ ਅੱਗੇ ਆਈ
  • Posted by :
  • Date : दिसंबर 16, 2023
  • Labels :
  • Blogger Comments
  • Facebook Comments

0 comments:

एक टिप्पणी भेजें

Top