Contact for Advertising

Contact for Advertising

Latest News

सोमवार, 15 जनवरी 2024

ਸਾਫ਼ ਸੁਥਰੀ ਪੱਤਰਕਾਰੀ ਦੀ ਮਿਸਾਲ ਉੱਘੇ ਪੱਤਰਕਾਰ ਰਾਮਸ਼ਰਨ ਦਾਸ ਗੋਇਲ ਨੂੰ ਯਾਦ ਕਰਦਿਆਂ

                          ਭੋਗ ਤੇ ਵਿਸ਼ੇਸ਼ 


ਸਾਫ਼ ਸੁਥਰੀ ਪੱਤਰਕਾਰੀ ਦੀ ਮਿਸਾਲ ਉੱਘੇ ਪੱਤਰਕਾਰ ਰਾਮਸ਼ਰਨ ਦਾਸ  ਗੋਇਲ ਨੂੰ ਯਾਦ ਕਰਦਿਆਂ 

ਕੇਸ਼ਵ ਵਰਦਾਨ ਪੁੰਜ

ਬਰਨਾਲਾ ਪੰਜਾਬ 

ਉੱਘੇ ਪੱਤਰਕਾਰ ਅਤੇ ਵਿਉਪਾਰੀ ਆਪਣੀ ਮਿਹਨਤ, ਲਗਨ ਅਤੇ ਇਮਾਨਦਾਰੀ, ਦੇ ਬਲਬੂਤੇ ਕਰਕੇ ਆਪਣੀ ਵੱਖਰੀ ਪਹਿਚਾਣ ਬਣਾ ਕੇ ਸਮਾਜ ਵਿਚ ਵਿਚਰਨ ਵਾਲੇ  ਸ਼੍ਰੀ ਰਾਮਸ਼ਰਨ ਦਾਸ ਗੋਇਲ ਨੇ ਸਾਰੀ ਉਮਰ ਲੋਕ ਸੇਵਾ ਅਤੇ ਸਮਾਜਿਕ ਕੁਰੀਤਆਂ ਨੂੰ ਖਤਮ ਕਰਨ ਲਈ ਰਹਿੰਦੇ ਸੁਵਾਸਾ ਤੱਕ ਯਤਨ ਜਾਰੀ ਰੱਖੇ। ਆਪਣੀ ਕਲਮ ਦੇ ਜ਼ੋਰ ਤੇ ਉਹਨਾ ਨੇ ਪੱਤਰਕਾਰੀ ਖੇਤਰ ਵਿੱਚ ਵੀ ਆਪਣਾ ਲੋਹਾ ਮਨਵਾਇਆ ਅਤੇ ਲੋਕਾਂ ਲਈ ਚਾਨਣਮੁਨਾਰੇ ਬਣੇ। 

ਸਵਾਮੀ ਦਯਾਨੰਦ ਜੀ ਦੇ ਵਿਚਾਰਾਂ ਦੇ ਉਪਾਸਕ ਸ੍ਰੀ ਰਾਮਸ਼ਰਨ ਦਾਸ ਗੋਇਲ  ਆਰੀਆ ਸਮਾਜ ਸਭਾ ਬਰਨਾਲਾ ਦੇ ਲੰਮਾ ਸਮਾ ਪ੍ਰਧਾਨ ਬਣ ਰਹੇ ਅਤੇ ਪ੍ਰਚਾਰ ਵਿੱਚ ਵੱਡੀ ਭੂਮਿਕਾ ਨਿਭਾਈ । ਇੱਕ ਚੰਗੇ ਪੱਤਰਕਾਰ, ਸਮਾਜ ਸੇਵੀ, ਸਮਾਜ ਸੁਧਾਰਕ ਅਤੇ ਸਫਲ ਵਪਾਰੀ ਵਜੋਂ ਓਹਨਾ ਆਪਣੀ ਵੱਖਰੀ ਪਛਾਣ ਬਣਾਈ ਅਤੇ ਲੋਕਾਂ ਲਈ ਇੱਕ ਮਸੀਹਾ ਬਣ ਕੇ ਉੱਤਰੇ। 


ਉਨ੍ਹਾਂ ਆਪਣੇ ਸੰਪਰਕ 'ਚ ਆਏ ਲੋਕਾਂ ਨੂੰ ਸੇਧ ਦਿੰਦੇ ਹੋਏ ਆਪਣੇ ਜੀਵਨ ਦੇ ਤਜਰਬਿਆਂ ਅਤੇ ਇਮਾਨਦਾਰੀ ਦੇ ਆਧਾਰ 'ਤੇ ਅੱਗੇ ਵਧਣ ਲਈ ਪ੍ਰੇਰਿਤ ਵੀ ਕੀਤਾ। ਉਨ੍ਹਾਂ ਨੇ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਰਜਿ ਦੇ ਸਰਪ੍ਰਸਤ ਅਤੇ ਬਰਨਾਲਾ ਵਪਾਰ ਮੰਡਲ ਦੇ ਚੇਅਰਮੈਨ ਵਜੋਂ ਦੀ ਬਾਖੂਬੀ ਸੇਵਾ ਨਿਭਾਈ। 

ਸ੍ਰੀ ਰਾਮ ਸ਼ਰਨ ਦਾਸ ਗੋਇਲ ਜੀ ਦੇ ਨਿਧਨ ਨਾਲ ਜਿੱਥੇ ਸਾਰੇ ਸ਼ਹਿਰ ਵਿੱਚ ਸੋਗ ਦੀ ਲਹਿਰ ਹੈ ਉਥੇ ਪਤਰਕਾਰ ਭਾਈਚਾਰੇ ਨੂੰ ਵੀ ਇਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸ਼ਹਿਰ ਦੀਆ ਸਾਰਿਆ ਪੱਤਰਕਾਰ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਨਾਲ ਕੌਮੀ ਜਥੇਬੰਦੀ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ਼ ਇੰਡੀਆ ਦੇ ਕੌਮੀ ਚੇਅਰਮੈਨ ਡਾ ਰਾਕੇਸ਼ ਪੁੰਜ ਅਤੇ ਐਡਵੋਕੇਟ ਕੁਲਵੰਤ ਰਾਏ ਗੋਇਲ ਨੇ ਸ੍ਰੀ ਰਾਮ ਸ਼ਰਨ ਦਾਸ ਗੋਇਲ ਜੀ ਦੇ ਘਰ ਪਹੁੰਚ ਕੇ ਓਹਨਾ ਦੀ ਧਰਮਪਤਨੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।


 ਸ਼੍ਰੀ ਰਾਮਸਰਨ ਦਾਸ ਗੋਇਲ 3-12-24 ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਗਰੁੜ ਪੁਰਾਣ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ ਮਿਤੀ 16-1-2024 ਦਿਨ ਮੰਗਲਵਾਰ ਨੂੰ ਪ੍ਰਾਥਨਾ ਹਾਲ ਰਾਮਬਾਗ ਬਰਨਾਲਾ ਵਿਖੇ ਬਾਅਦ ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗਾ।

ਸਾਫ਼ ਸੁਥਰੀ ਪੱਤਰਕਾਰੀ ਦੀ ਮਿਸਾਲ ਉੱਘੇ ਪੱਤਰਕਾਰ ਰਾਮਸ਼ਰਨ ਦਾਸ  ਗੋਇਲ ਨੂੰ ਯਾਦ ਕਰਦਿਆਂ
  • Title : ਸਾਫ਼ ਸੁਥਰੀ ਪੱਤਰਕਾਰੀ ਦੀ ਮਿਸਾਲ ਉੱਘੇ ਪੱਤਰਕਾਰ ਰਾਮਸ਼ਰਨ ਦਾਸ ਗੋਇਲ ਨੂੰ ਯਾਦ ਕਰਦਿਆਂ
  • Posted by :
  • Date : जनवरी 15, 2024
  • Labels :
  • Blogger Comments
  • Facebook Comments

0 comments:

एक टिप्पणी भेजें

Top