Contact for Advertising

Contact for Advertising

Latest News

बुधवार, 24 जनवरी 2024

ਭਾਨੇ ਸਿੱਧੂ ਦੇ ਸਟੈਂਡ ਤੇ ਸਰਕਾਰ ਦੀ ਧੱਕੇਸ਼ਾਹੀ ਅਤੀ ਨਿੰਦਣਯੋਗ - ਕਿਸਾਨ ਆਗੂ

 ਭਾਨੇ ਸਿੱਧੂ ਦੇ ਸਟੈਂਡ ਤੇ ਸਰਕਾਰ ਦੀ ਧੱਕੇਸ਼ਾਹੀ ਅਤੀ ਨਿੰਦਣਯੋਗ - ਕਿਸਾਨ ਆਗੂ

 


ਹਰੇਕ ਕਸਬੇ ਵਿੱਚ ਖੁੱਲੇ ਆਈਲੈਂਟ ਸੈਂਟਰਾਂ ਦੀ ਰਜਿਸਟਰੇਸ਼ਨ ਨੰਬਰ ਦੀ ਵੀ ਜਾਂਚ ਕਰੇ ਜਰੂਰ ਸਰਕਾਰ


ਸੰਜੀਵ ਕਾਲੀ ਧਨੌਲਾ 

 ਧਨੌਲਾ ਮੰਡੀ, 24 ਜਨਵਰੀ :-   ਪਿਛਲੇ ਦਿਨੀ ਧਨੌਲਾ ਇਲਾਕੇ ਦੇ ਨੌਜਵਾਨ ਭਾਨਾ ਸਿੱਧੂ  ਨੂੰ ਏਜੈਂਟਾਂ ਦੀਆਂ ਦਰਖਾਸਤਾਂ ਤਹਿਤ ਝੂਠੇ ਕੇਸ ਬਣਾ ਕੇ ਸਰਕਾਰ ਨੇ ਜੇਲਾਂ ਦੀਆਂ ਸਲਾਖਾਂ ਪਿੱਛੇ ਸੁੱਟਿਆ , ਤਿਸ ਦਾ ਕਸੂਰ ਇੰਨਾ ਹੀ ਸੀ ਕਿ ਜੋ ਭੋਲੇ ਭਾਲੇ ਲੋਕਾਂ ਤੋਂ ਇਮੀਗ੍ਰੇਸ਼ਨ ਏਜਂਟਾਂ ਦੀ ਆਰਥਿਕ ਸ਼ੋਸ਼ਣ ਅਤੇ ਲੁੱਟ ਦਾ ਸ਼ਿਕਾਰ ਹੋਏ ਪੀੜਿਤ ਲੋਕਾਂ ਦੇ ਹੱਕ ਵਿੱਚ ਖੜ ਕੇ ਉਹਨਾਂ ਦੇ ਕਿਰਤ ਨਾਲ ਕਮਾਏ ਹੋਏ ਪੈਸੇ ਵਾਪਸ ਕਰਾਉਣ ਦੀ ਗੱਲ ਪੰਜਾਬ ਚ ਕਰ ਰਿਹਾ ਸੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਕਾਦੀਆਂ ਦੇ ਜ਼ਿਲਾ ਜਰਨਲ ਸਕੱਤਰ ਜਸਮੇਲ ਸਿੰਘ ਕਾਲੇਕੇ ਤੇ  ਜਸਬੀਰ ਸਿੰਘ ਕਾਲੇਕੇ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ। ਇਹਨਾਂ ਕਿਹਾ ਕਿ ਪੰਜਾਬ ਦੀ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅਸੀਂ ਪੰਜਾਬ ਵਿੱਚ ਬਿਨਾਂ ਲਾਈਸੈਂਸ ਇਮੀਗ੍ਰੇਸ਼ਨ ਸੈਂਟਰ ਆਈਲੈਸ ਲੈਟਸ ਸੈਂਟਰ ਅਤੇ ਜਾਲੀ ਕੰਮ ਕਰਦੇ ਜਾਂਟਾਂ ਨੂੰ ਸਰਕਾਰ ਬਣਦੇ ਸਾਰ ਹੀ ਫੜ ਕੇ ਅੰਦਰ ਦੇਵਾਂਗੇ ਪਰ ਅਫਸੋਸ ਦੀ ਗੱਲ ਹੋਇਆ ਜੋ ਏਜੰਟਾਂ ਦੁਆਰਾ ਲੋਕਾਂ ਨਾਲ ਕੀਤੀਆਂ ਹੋਈਆਂ ਠਗੀਆਂ ਦੇ ਵਿਰੁੱਧ ਆਵਾਜ਼ ਚੁੱਕਦਾ ਤਾਂ ਉਸ ਤੇ ਝੂਠੇ ਪਰਚੇ ਪਾ ਕੇ ਸਰਕਾਰ ਅੰਦਰ ਦੇ ਕਿ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਕਰ ਰਹੀ ਹੈ। ਇਹਨਾਂ ਆਗੂਆਂ ਨੇ ਸਰਕਾਰ ਦੇ ਇਸ ਫੈਸਲੇ ਦੀ ਘੋਰ ਨਿੰਦਿਆ ਕਰਦਿਆਂ ਕਿਹਾ ਕਿ ਜੇ ਭਵਿੱਖ ਵਿੱਚ ਸਰਦਾਰ ਸਰਕਾਰ ਅਜਿਹਾ ਕਰਦੀ ਹ ਤਾਂ ਜਥੇਬੰਦੀ ਸਟੈਂਡ ਲੈਣ ਤੋਂ ਗਰੇਜ ਨਹੀਂ ਕਰੇਗੀ। ਇਹਨਾਂ ਆਗੂਆਂ ਨੇ ਕਿਹਾ ਕਿ ਸਰਕਾਰ ਹਰੇਕ ਕਸਬੇ ਵਿੱਚ ਖੁੱਲੇ ਆਈਲੈਟ ਸੈਂਟਰਾਂ ਦੇ ਰਜਿਸਟਰੇਸ਼ਨ ਦੀ ਜਾਂਚ ਜਰੂਰ ਕਰੇ ਕਿਉਂਕਿ ਪਿੰਡਾਂ ਵਿੱਚ ਖੁੰਬਾ ਵਾਂਗੂ ਆਈਲੈਂਟ ਖੁੱਲ ਚੁੱਕੇ ਹਨ ਅਤੇ ਭੋਲੇ ਭਾਲੇ ਲੋਕਾਂ  ਨੂੰ ਵਰਗਲਾ ਕੇ ਉਹਨਾਂ ਦੀ ਕਿਰਤ ਕਮਾਈ ਦੀ ਲੁੱਟ, ਖਸੁਟ ਕਰਦੇ ਹਨ। ਇਸ ਮੌਕੇ ਤੇ ਉਪਰੋਤਕਾ ਆਗੂਆਂ ਤੋਂ ਇਲਾਵਾ ਗੁਰਤੇਜ ਸਿੰਘ ਨੰਬਰਦਾਰ ਰਜਵੰਤ ਸਿੰਘ ,ਮੰਟੂ ,ਭਾਰਾ ਸਿੰਘ ਆਦਿ ਮੌਜੂਦ ਸਨ।

 ਭਾਨੇ ਸਿੱਧੂ ਦੇ ਸਟੈਂਡ ਤੇ ਸਰਕਾਰ ਦੀ ਧੱਕੇਸ਼ਾਹੀ ਅਤੀ ਨਿੰਦਣਯੋਗ - ਕਿਸਾਨ ਆਗੂ
  • Title : ਭਾਨੇ ਸਿੱਧੂ ਦੇ ਸਟੈਂਡ ਤੇ ਸਰਕਾਰ ਦੀ ਧੱਕੇਸ਼ਾਹੀ ਅਤੀ ਨਿੰਦਣਯੋਗ - ਕਿਸਾਨ ਆਗੂ
  • Posted by :
  • Date : जनवरी 24, 2024
  • Labels :
  • Blogger Comments
  • Facebook Comments

0 comments:

एक टिप्पणी भेजें

Top