ਮਾਨਯੋਗ ਅਦਾਲਤ ਸ਼੍ਰੀ ਬਲ ਬਹਾਦਰ ਸਿੰਘ ਤੇਜੀਸੈਸ਼ਨਜ਼ ਜੱਜਬਰਨਾਲਾਵੱਲੋਂ ਲੁੱਟ ਖੋਹ ਕਰਨ ਦੇ ਕੇਸ ਵਿੱਚ ਕਥਿਤ ਤੌਰ ਨਾਮਜਦ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਨਛੱਤਰ ਸਿੰਘਵਾਸੀ ਪਿੰਡ ਰੂੜੇਕੇ ਕਲਾਂਤਹਿਸੀਲ ਤਪਾਜਿਲ੍ਹਾ ਬਰਨਾਲਾਨੂੰ ਸ਼੍ਰੀ ਚੰਦਰ ਬਾਂਸਲ ਧਨੋਲਾਐਡਵੋਕੇਟਜਿਲ੍ਹਾ ਕਚਿਹਰੀਬਰਨਾਲਾਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਲੁੱਟ ਖੋਹ ਕਰਨ ਦੇ ਦੋਸ਼ਾਂ ਵਿੱਚ ਬਰੀ ਕਰਨ ਦਾ ਹੁਕਮ ਕੀਤਾ ਹੈ।

ਲੁੱਟ ਖੋਹ ਕਰਨ ਦੇ ਕੇਸ ਵਿੱਚੋਂ ਕਥਿਤ ਮੁਲਜਮ ਬਾਇੱਜਤ ਬਰੀ

ਵਕੀਲ ਸ਼੍ਰੀ ਚੰਦਰ ਬਾਂਸਲ ਜੀ ਦੇ ਦੱਸਣ ਅਨੁਸਾਰ ਮੁਕਾਮੀ ਪੁਲਿਸ ਥਾਣਾ ਸਿਟੀ ਬਰਨਾਲਾ ਨੇ ਮੁਖਬਰ ਖਾਸ ਦੀ ਇਤਲਾਹ ਪਰ ਕੁਲਦੀਪ ਸਿੰਘ ਪੁੱਤਰ ਜਗਸੀਰ ਸਿੰਘਵਾਸੀ ਧੂਰਕੋਟਗੁਰਪ੍ਰੀਤ ਸਿੰਘ ਪੁੱਤਰ ਨਛੱਤਰ ਸਿੰਘ ਅਤੇ ਧਰਮਪ੍ਰੀਤ ਸਿੰਘ ਪੁੱਤਰ ਗੁਰਜੰਟ ਸਿੰਘਵਾਸੀਆਨ ਰੂੜੇਕੇ ਕਲਾਂ ਦੇ ਖਿਲਾਫ ਸੂਚਨਾ ਮਿਲਣ ਤੇ ਕਿ ਉਕਤ ਸ਼ਖਸ਼ ਆਉਂਦੇ ਜਾਂਦੇ ਭੋਲੇ-ਭਾਲੇ ਲੋਕਾਂ ਤੋਂ ਰਾਸਤੇ ਵਿੱਚ ਮੋਬਾਇਲ ਝਪਟ ਮਾਰ ਕੇ ਖੋਹਕੇ ਅੱਗੇ ਵੇਚ ਦਿੰਦੇ ਹਨ। ਜਿਸ ਪਰ ਮੁਕਾਮੀ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਰੁੱਕਾ ਕੱਟ ਕੇ ਉਕਤ ਦੋਸੀਆਨ ਦੇ ਖਿਲਾਫ ਮੁਕੱਦਮਾ ਨੰਬਰ 399 ਮਿਤੀ 20.09.2020, ਜੇਰ ਧਾਰਾ 379-ਬੀ, 411, 34 ਆਈ. ਪੀ. ਸੀ.ਪੁਲਿਸ ਥਾਣਾ ਸਿਟੀ ਬਰਨਾਲਾਵੱਲੋਂ ਦਰਜ ਕੀਤਾ ਗਿਆ।

ਜਿਸ ਵਿੱਚ ਦੋਸੀਆਨ ਕੁਲਦੀਪ ਸਿੰਘ ਅਤੇ ਧਰਮਪ੍ਰੀਤ ਸਿੰਘ ਜੁਵਾਲਾਈਨ ਹੋਣ ਕਰਕੇਉਹਨਾਂ ਖਿਲਾਫ ਵੱਖਰਾ ਚਲਾਨ ਜੁਵਲਾਈਨ ਕੋਰਟ ਵਿੱਚ ਪੇਸ਼ ਕੀਤਾ ਗਿਆ ਅਤੇ ਗੁਰਪ੍ਰੀਤ ਸਿੰਘ ਦੇ ਖਿਲਾਫ ਚਲਾਨ ਮਾਨਯੋਗ ਅਦਾਲਤ ਸੈਸਨਜ ਜੱਜ ਸਾਹਿਬ ਬਰਨਾਲਾ ਵਿੱਚ ਪੇਸ਼ ਕੀਤਾ ਗਿਆ। ਜਿਸ ਵਿੱਚ ਗਵਾਹਾਨ ਦੇ ਬਿਆਨ ਦਰਜ ਕੀਤੇ ਗਏ ਅਤੇ ਪੁਲਿਸ ਅਫਸਰਾਂ ਦੇ ਬਿਆਨਾਂ ਕਲਮਬੰਦ ਕੀਤੇ ਗਏ। ਮਾਨਯੋਗ ਅਦਾਲਤ ਵੱਲੋਂ ਵਕੀਲ ਸ਼੍ਰੀ ਚੰਦਰ ਬਾਂਸਲ ਧਨੌਲਾ ਜੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਮਾਨਯੋਗ ਅਦਾਲਤ ਵੱਲੋਂ ਦੋਸੀ ਗੁਰਪ੍ਰੀਤ ਸਿੰਘ ਉਕਤ ਨੂੰ ਦੋਸ਼ਾਂ ਤੋਂ ਮੁਕਤ ਕਰਦਿਆਂ ਬਾਇੱਜਤ ਬਰੀ ਕੀਤਾ ਗਿਆ ਹੈ।