ਚੈਕ ਦੇ ਕੇਸ ਵਿੱਚੋ ਮਾਨਯੋਗ ਅਦਾਲਤ ਵੱਲੋ ਦੋਸ਼ੀ ਨੂੰ ਦੋ ਸਾਲ ਦੀ ਸਜਾ ਅਤੇ 1,50,000/- ਮੁਆਵਜਾ ਅਦਾ ਕਰਨ ਦਾ ਹੁਕਮ
ਬਰਨਾਲਾ
ਮਾਨਯੋਗ ਅਦਾਲਤ ਸ਼੍ਰੀ ਚੇਤਨ ਸ਼ਰਮਾਂ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ, ਬਰਨਾਲਾ ਵੱਲੋ ਇੱਕ ਫੌਜਦਾਰੀ ਕੇਸ ਦਾ ਫੈਸਲਾ ਸੁਣਾਉਂਦਿਆਂ, ਬਲਜਿੰਦਰ ਕੋਰ ਪਤਨੀ ਕਮਲਜੀਤ ਸਿੰਘ ਵਾਸੀ ਹਰੀਗੜ ਜਿਲ੍ਹਾ ਬਰਨਾਲਾ ਵੱਲੋ ਦਾਇਰ ਇਸਤਗਾਸੇ ਦੇ ਦੋਸ਼ੀ ਇੰਦਰਪਾਲ ਸਿੰਘ ਪੁੱਤਰ ਵਰਿਆਮ ਸਿੰਘ ਕਾਝਲਾ ਜਿਲ੍ਹਾ ਸੰਗਰੂਰ ਨੂੰ ਮੁ:3 ਲੱਖ ਰੁਪਏ ਦਾ ਚੈਕ ਬਾਂਉਸ ਦੇ ਕੇਸ ਵਿੱਚ ਐਡਵੋਕੇਟ ਚੰਦਰ ਬਾਂਸਲ ਧਨੌਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆ ਦੇ ਸਾਲ ਦੀ ਸਜਾ ਅਤੇ 1,50,000/- ਮੁਆਵਜਾ ਅਦਾ ਕਰਨ ਦਾ ਹੁਕਮ ਕੀਤਾ।
ਵਰਣਨਯੋਗ ਹੈ ਕਿ ਇੱਕ ਫੌਜਦਾਰੀ ਇਸਤਗਾਸਾ ਜੇਰ ਧਾਰਾ 138 ਐਨ.ਆਈ. ਐਕਟ ਦੇ ਤਹਿਤ ਬਲਜਿੰਦਰ ਕੋਰ ਪਤਨੀ ਕਮਲਜੀਤ ਸਿੰਘ ਵਾਸੀ ਹਰੀਗੜ ਜਿਲ੍ਹਾ ਬਰਨਾਲਾ ਵੱਲੋ ਦੋਸ਼ੀ ਇੰਦਰਪਾਲ ਸਿੰਘ ਪੁੱਤਰ ਵਰਿਆਮ ਸਿੰਘ ਕਾਝਲਾ ਜਿਲ੍ਹਾ ਸੰਗਰੂਰ ਦੇ ਖਿਲਾਫ ਮਾਨਯੋਗ ਅਦਾਲਤ ਬਰਨਾਲਾ ਵਿਖੇ ਦਾਇਰ ਕੀਤਾ ਸੀ ਅਤੇ ਇਹ ਕਿਹਾ ਸੀ ਕਿ ਦੋਸ਼ੀ ਇੰਦਰਪਾਲ ਸਿੰਘ ਨੇ ਉਹਨਾਂ ਪਾਸੋਂ ਮੁ:2,35,000/- ਰੁ: ਨਕਦ ਕਰਜ ਉਧਾਰ ਲਿੱਤੇ ਸੀ, ਜਿਸਦੇ ਇਵਜ ਵਿੱਚ ਦੋਸ਼ੀ ਇੰਦਰਪਾਲ ਸਿੰਘ ਵੱਲੋ ਇੱਕ ਚੈਕ ਮੁ:ਤ,00,000/-ਰੁ: ਦਾ ਸਮੇਤ ਵਿਆਜ ਰਕਮ ਅਦਾ ਕਰਨ ਲਈ ਮੁਸਤਗੀਸ ਬਲਜਿੰਦਰ ਕੋਰ ਦੇ ਹੱਕ ਵਿੱਚ ਜਾਰੀ ਕੀਤਾ ਗਿਆ ਸੀ, ਜੋ ਕਿ ਦੋਸ਼ੀ ਦੇ ਖਾਤਾ ਵਿੱਚ ਰਕਮ ਘੱਟ ਹੋਣ ਕਰਕੇ ਚੈਕ ਬਾਂਉਸ ਹੋ ਗਿਆ, ਜਿਸ ਵਿੱਚ ਮੁਸਤਗੀਸ ਧਿਰ ਵੱਲੋ ਸ੍ਰੀ ਚੰਦਰ ਬਾਂਸਲ ਐਡਵੋਕੇਟ ਅਦਾਲਤ ਵਿੱਚ ਪੇਸ਼ ਹੋਏ ਅਤੇ ਅਦਾਲਤੀ ਕਾਰਵਾਈ ਵਿੱਚ ਸ੍ਰੀ ਚੰਦਰ ਬਾਂਸਲ ਐਡਵੋਕੇਟ ਦੀਆਂ ਦਲੀਲਾਂ ਤੋਂ ਬਾਅਦ ਦੋਸ਼ੀ ਧਿਰ ਨੂੰ ਦੋ ਸਾਲ ਦੀ ਸਜ਼ਾ ਅਤੇ 1,50,000/- ਮੁਆਵਜਾ ਮੁਸਤਗੀਸ ਬਲਜਿੰਦਰ ਕੌਰ ਨੂੰ ਅਦਾ ਕਰਨ ਦਾ ਹੁਕਮ ਸਾਦਰ ਫਰਮਾਇਆ ਗਿਆ।
0 comments:
एक टिप्पणी भेजें