ਐੱਸ.ਐੱਸ.ਡੀ ਕਾਲਜ ਵਿੱਚ 22 ਮਾਰਚ ਨੂੰ ਹੋ ਰਹੇ ਸ੍ਰ: ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿੱਤ ਸਮਾਗਮ ਵਿੱਚ ਉਘੇ ਲੇਖਕ ਬਲਦੇਵ ਸਿੰਘ ਸੜਕਨਾਮਾ ਕਰਨਗੇ ਸਿਰਕਤ
ਕੇਸ਼ਵ ਵਰਦਾਨ ਪੁੰਜ
ਬਰਨਾਲਾ,
ਐੱਸ.ਐੱਸ. ਡੀ ਕਾਲਜ ਬਰਨਾਲਾ ਵਿੱਚ ਸ਼ਹੀਦੇ ਆਜਮ ਸ੍ਰ: ਭਗ਼ਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਸਮਾਗਮ 22 ਮਾਰਚ 2024 ਨੂੰ ਕਾਲਜ ਦੇ ਐਡੀਟੋਰੀਅਮ ਹਾਲ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਡਾ: ਰਾਕੇਸ਼ ਜਿੰਦਲ ਨੇ ਦੱਸਿਆ ਕਿ ਇਸ ਮੌਕੇ ਪ੍ਰਸਿੱਧ ਨਾਵਲਕਾਰ ਅਤੇ ਲੇਖਕ ਬਲਦੇਵ ਸਿੰਘ ਸੜਕਨਾਮਾ ਉਚੇਚੇ ਤੌਰ ’ਤੇ ਪੁਹੰਚ ਰਹੇ ਹਨ। ਇਸ ਸਮਾਗਮ ਦੇ ਪ੍ਰਬੰਧਾਂ ਲਈ ਇੰਚਾਰਜ ਪ੍ਰੋਫੈਸਰ ਹਰਪ੍ਰੀਤ ਕੌਰ ਅਤੇ ਮੈਡਮ ਕਿਦੰਬਰੀ ਗਾਸੋ ਨੇ ਦੱਸਿਆ ਕਿ ਆਪਣੇ ਨਾਵਲ ‘ਸਤਲੁਜ ਵਹਿੰਦਾ ਰਿਹਾ’ ਵਿੱਚ ਲੇਖਕ ਬਲਦੇਵ ਸਿੰਘ ਸੜਕਨਾਮਾ ਨੇ ਸ਼ਹੀਦੇ ਆਜਮ ਸ੍ਰ: ਭਗਤ ਸਿੰਘ ਦੇ ਜੀਵਨ, ਉਹਨਾਂ ਦੀਆਂ ਘਾਲਣਾਵਾਂ ਅਤੇ ਹੋਰ ਸਰਗਰਮੀਆਂ ਸਬੰਧੀ ਬਹੁਤ ਹੀ ਵਿਸਥਾਰਪੂਰਵਕ ਅਨਮੁੱਲੀ ਜਾਣਕਾਰੀ ਦਿੱਤੀ ਹੈ। ਬਲਦੇਵ ਸਿੰਘ ਸੜਕਨਾਮਾ ਦੇ ਇਸ ਸਮਾਗਮ ਵਿੱਚ ਆਉਣ ਨਾਲ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਵਿੱਚ ਬਹੁਤ ਉਤਸਾਹ ਪਾਇਆ ਜਾ ਰਿਹਾ ਹੈ।
0 comments:
एक टिप्पणी भेजें