Contact for Advertising

Contact for Advertising

Latest News

सोमवार, 18 मार्च 2024

ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਵਲੋਂ ਢਿੱਲੋਂ ਨੂੰ ਚੋਣ ਮੈਦਾਨ ਵਿਚ ਉਤਾਰੇ ਜਾਣ ਦੀ ਮੰਗ ਉੱਠੀ

 ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਵਲੋਂ ਢਿੱਲੋਂ ਨੂੰ ਚੋਣ ਮੈਦਾਨ ਵਿਚ ਉਤਾਰੇ ਜਾਣ ਦੀ ਮੰਗ ਉੱਠੀ

 Dr Rakesh Punj  

  ਬਰਨਾਲਾ

ਲੋਕ ਸਭਾ ਚੋਣਾਂ ਦੇ ਐਲਾਨ ਤੋ ਬਾਅਦ ਵੱਖ ਵੱਖ ਪਾਰਟੀਆਂ ਵੱਲੋ ਆਪਣੇ ਵੱਖੋ ਵੱਖਰੇ ਦਾਅਵੇਦਾਰ ਉਮੀਦਵਾਰਾਂ ਨੂੰ ਟਿਕਟ ਦੇਕੇ ਚੋਣ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ। ਲੋਕ ਸਭਾ ਸੰਗਰੂਰ ਤੋਂ ਜਿੱਥੇ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਵੱਲੋ ਆਪਣੀ ਹੀ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਬਰਨਾਲਾ ਤੋ 2 ਵਾਰ ਐਮ ਐਲ ਏ ਬਣਨ ਵਾਲੇ ਗੁਰਮੀਤ ਸਿੰਘ ਮੀਤ ਹੇਅਰ ਨੂੰ ਟਿਕਟ ਦੇਕੇ ਇੱਕ ਵਾਰ ਫਿਰ ਤੋ ਭਰੋਸਾ ਜਿਤਾਇਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਅ੍ਰੰਮਿਤਸਰ ਦੇ ਪ੍ਰਧਾਨ ਅਤੇ ਲੋਕ ਸਭਾਂ ਸੰਗਰੂਰ ਦੇ ਐਮ ਪੀ ਰਹੇ ਸਿਮਰਨਜੀਤ ਸਿੰਘ ਮਾਨ ਇੱਕ ਵਾਰ ਫਿਰ ਤੋ ਸੰਗਰੂਰ ਤੋ ਆਪਣੀਆਂ ਸਰਗਰਮੀਆਂ ਤੇਜ਼ ਕਰਦੇ ਦਿਖਾਈ ਦੇ ਰਹੇ ਹਨ। ਭਾਰਤੀ ਜਨਤਾਂ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਗੱਠਜੋੜ ਹੁੰਦਾ ਹੈ ਜਾ ਵੱਖੋ ਵੱਖਰੇ ਲੋਕ ਸਭਾ ਤੋ ਉਮੀਦਵਾਰ ਐਲਾਨੇ ਜਾਦੇ ਹਨ ਇਹ ਤਾ ਆਉਣ ਵਾਲੇ ਸਮੇ ਵਿੱਚ ਹੀ ਪਤਾ ਲੱਗੇਗਾ  । ਕਾਂਗਰਸ ਪਾਰਟੀ ਵੱਲੋ ਵੀ ਭਾਂਵੇ ਅਜੇ  ਤੱਕ ਆਪਣੇ ਉਮੀਦਵਾਰ ਸਬੰਧੀ ਲੋਕ ਸਭਾ ਸੰਗਰੂਰ ਤੋਂ ਪੱਤੇ ਨਹੀ ਖੋਲੇ ਗਏ ਹਨ। ਪਰ ਬਰਨਾਲਾ ਤੋਂ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਕਾਲਾ ਢਿੱਲੋਂ ਦੇ ਸਮਰਥਕਾਂ ਦੀ ਸੁਣੀਏ ਤਾਂ ਉਹ ਕਹਿੰਦੇ ਹਨ ਕਿ ਲੋਕ ਸਭਾਂ ਸੰਗਰੂਰ ਤੋ ਕਾਗਰਸ ਪਾਰਟੀ ਦੇ ਉਮੀਦਵਾਰ ਵੱਜੋ ਸਭ ਤੋ ਵੱਧ ਆਪਣੀ ਦਾਅਵੇਦਾਰੀ  ਕਾਂਗਰਸ ਦੇ ਜਿਲਾਂ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਹੀ ਬਣਦੀ ਹੈ। ਪਿਛਲੇ ਲੰਮੇ ਸਮੇ ਤੋ ਜੇਕਰ ਨਜ਼ਰ ਮਾਰੀ ਜਾਵੇ ਤਾਂ ਕਾਲਾ ਢਿੱਲੋ ਜ਼ਿਲਾਂ ਪ੍ਰਧਾਨ ਬਣਨ ਤੋ ਪਹਿਲਾ ਹੀ ਬਰਨਾਲਾ, ਮਹਿਲਾ ਕਲਾਂ , ਭਦੌੜ ਅਤੇ ਵੱਖੋ ਵੱਖਰੇ ਪਿੰਡਾਂ ਦੇ ਵਰਕਰਾਂ ਅਤੇ ਆਹੁਦੇਦਾਰਾਂ ਨਾਲ ਮੋਢੇ ਨਾਲ ਮੋਢਾ ਲਗਾਕੇ ਚੱਲ ਰਿਹਾ ਹੈ। ਜਿਸ ਕਾਰਨ ਪਾਰਟੀ ਦੇ ਕਿਸੇ ਵੀ ਵਰਕਰ ਜਾ ਆਹੁਦੇਦਾਰਾਂ ਵੱਲੋ ਕਾਲਾ ਢਿੱਲੋ ਪ੍ਰਤੀ ਕੋਈ ਵਿਰੋਧ ਨਹੀ ਨਜਰ ਆ ਰਿਹਾ , ਕਿਉਕਿ ਕਾਲਾ ਢਿੱਲੋ ਵੱਲੋ ਪਾਰਟੀ ਤੋ ਮਿਲੀ ਹਰ ਇੱਕ ਜੁੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਈਆਂ ਗਿਆ ਅਤੇ ਹਰ ਇੱਕ ਪਾਰਟੀ ਵਰਕਰ ਨੂੰ ਆਪਣੀ ਪਾਰਟੀ ਨਾਲ ਜੋੜਕੇ ਰੱਖਿਆ ਗਿਆ ਹੈ। ਕਿਸੇ ਵੀ ਆਹੁਦੇਦਾਰ ਅਤੇ ਪਾਰਟੀ ਵਰਕਰ ਤੇ ਭੀੜ ਪੈਣ ਤੇ ਕੁਲਦੀਪ ਸਿੰਘ ਕਾਲਾ ਢਿੱਲੋਂ  ਵੱਲੋ ਬਿਨਾਂ ਕਿਸੇ ਡਰ ਤੋ ਉਨਾਂ ਨਾਲ ਭਰਾਵਾਂ ਵਾਗ ਖੜਾਂ ਦਿਖਾਈ ਦਿੱਤਾ। ਪਰ ਕਦੇ ਵੀ ਪਾਰਟੀ ਤੋ ਮਿਲੇ ਛੋਟੇ ਜਾ ਵੱਡੇ ਆਹੁਦੇ ਕਾਰਨ ਕੋਈ ਨਰਾਜਗੀ ਨਹੀ ਦਿਖਾਈ ਅਤੇ ਪਾਰਟੀ ਜਿਲਾ ਬਰਨਾਲਾ ਦਾ ਪ੍ਰਧਾਨ ਬਣਨ ਤੋ ਬਾਅਦ ਕਾਗਰਸ਼ ਦੇ ਟਕਸ਼ਾਲੀ ਆਹੁਦੇਦਾਰ ਅਤੇ ਵਰਕਰਾਂ ਨੂੰ ਜੋੜਨ ਲਈ ਬਹੁਤ ਕੰਮ ਕੀਤਾਂ ਅਤੇ ਹਲਕਾਂ ਬਰਨਾਲਾ ਦੇ ਵੱਡੀ ਗਿਣਤੀ ਵਿੱਚ ਕਾਗਰਸੀਆਂ ਨੂੰ ਜੋੜਨ ਵਿੱਚ ਸਫਲ ਰਹੇ ਅਤੇ ਆਪਣੇ ਨਰਮ ਸੁਭਾਅ ਨਾਲ ਜਾਣੇ ਜਾਦੇ ਅਤੇ ਕਾਂਗਰਸ ਪਾਰਟੀ ਬਰਨਾਲਾ ਵਿੱਚ ਇੱਕ ਵੱਖਰੀ ਹੀ ਲਹਿਰ ਖੜੀ ਕਰਨ ਵਾਲੇ ਅਤੇ ਵੋਟਰਾਂ ਵਿੱਚ ਪਛਾਣ ਬਣਾ ਚੁੱਕੇ ਕੁਲਦੀਪ ਸਿੰਘ ਕਾਲਾ ਢਿੱਲੋ ਨੂੰ ਜੇਕਰ ਇਸ ਵਾਰ ਕਾਂਗਰਸ ਪਾਰਟੀ ਲਈ ਲੋਕ ਸਭਾ ਸੰਗਰੂਰ ਦੇ ਉਮੀਦਵਾਰ ਬਣਾਉਂਦੀ ਹੈ ਤਾਂ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੋ ਸਕਦੀ ਹੈ  । ਕਾਲਾ ਢਿੱਲੋਂ ਹੀ ਕਾਂਗਰਸ ਪਾਰਟੀ ਦੇ ਇਕੱਲੇ  ਅਜਿਹੇ ਉਮੀਦਵਾਰ ਹੋਣਗੇ ਜੋ  ਲੋਕ ਵਿਰੋਧੀਆਂ ਨੂੰ ਵੱਡੀ ਟੱਕਰ ਦੇ ਸਕਦੇ ਹਨ ਅਤੇ ਸੰਗਰੂਰ ਸੀਟ ਵੱਡੀ ਲੀਡ ਨਾਲ ਜਿੱਤ ਸਕਦੇ ਹਨ।

ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਵਲੋਂ ਢਿੱਲੋਂ ਨੂੰ ਚੋਣ ਮੈਦਾਨ ਵਿਚ ਉਤਾਰੇ ਜਾਣ ਦੀ ਮੰਗ ਉੱਠੀ
  • Title : ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਵਲੋਂ ਢਿੱਲੋਂ ਨੂੰ ਚੋਣ ਮੈਦਾਨ ਵਿਚ ਉਤਾਰੇ ਜਾਣ ਦੀ ਮੰਗ ਉੱਠੀ
  • Posted by :
  • Date : मार्च 18, 2024
  • Labels :
  • Blogger Comments
  • Facebook Comments

0 comments:

एक टिप्पणी भेजें

Top