ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਸੋਚ ਨੂੰ ਪ੍ਰਣਾਏ ਬਿਨਾਂ ਸੁਚੱਜੇ ਸਮਾਜ ਦੀ ਸਿਰਜਣਾ ਸੰਭਵ ਨਹੀਂ: ਬਲਦੇਵ ਸੜਕਨਾਮਾ
ਡ ਰਾਕੇਸ਼ ਪੁੰਜ/ਕੇਸ਼ਵ ਵਰਦਾਨ ਪੁੰਜ
ਬਰਨਾਲਾ
ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਯਾਦ ਨੂੰ ਸਮਰਪਿਤ ਸਥਾਨਕ ਐੱਸ.ਐੱਸ.ਡੀ ਕਾਲਜ ਵਿਖੇ ਇੱਕ ਸਮਾਗਮ ਕਰਵਾਇਆ ਗਿਆ । ਮੁੱਖ ਬੁਲਾਰੇ ਵਜੋਂ ਪੰਜਾਬੀ ਦੇ ਨਾਮਵਰ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਸ਼ਿਰਕਤ ਕੀਤੀ।
ਇਹ ਸਮਾਗਮ ਐੱਸ. ਡੀ. ਸਭਾ (ਰਜਿ.) ਬਰਨਾਲਾ ਦੇ ਚੇਅਰਮੈਨ ਸ੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ਅਤੇ ਜਨਰਲ ਸਕੱਤਰ ਸ਼ਿਵ ਸਿੰਗਲਾ ਜੀ ਦੀ ਅਗਵਾਈ ਵਿੱਚ ਕਰਵਾਇਆ ਗਿਆ। ਸੜਕਨਾਮਾ ਜੀ ਨੇ ਸੰਬੋਧਨ ਦੌਰਾਨ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਛੋਟੀ ਉਮਰੇ ਪ੍ਰੌੜ ਵਿਚਾਰਾਂ, ਵਿਗਿਆਨਕ ਫਲਸਫ਼ੇ, ਦੇਸ਼ ਦੀ ਹਕੀਕੀ ਆਜ਼ਾਦੀ ਹਿਤ ਦ੍ਰਿੜ ਸੰਘਰਸ਼ ਦੀ ਬੁਨਿਆਦ 'ਚ ਹਾਸਲ ਮਹੌਲ ਦਾ ਬੜੇ ਰੌਚਿਕ ਢੰਗ ਨਾਲ ਚਾਨਣਾ ਪਾਇਆ। ਕਿਹਾ ਕਿ ਉਨ੍ਹਾਂ ਦੇ ਚਿਤਵੇ ਸੁਚੱਜੇ ਸਮਾਜ ਦੀ ਸਿਰਜਣਾ ਲਈ ਭਗਤ ਸਿੰਘ ਹੋਰਾਂ ਨੂੰ ਮਹਿਜ਼ ਆਵਾਜ਼ਾਂ ਮਾਰਨ ਦੀ ਨਹੀਂ ਬਲਕਿ ਅਜੋਕੇ ਨੌਜਵਾਨਾਂ ਨੂੰ ਉਨ੍ਹਾਂ ਦੀ ਸੋਚ ਤੇ ਸੰਘਰਸ਼ ਦਾ ਨਿੱਠਵਾਂ ਅਧਿਐਨ ਕਰਦਿਆਂ ਖੁਦ 'ਚ ਉਨ੍ਹਾਂ ਵਾਲਾ ਜਜ਼ਬਾ ਪੈਦਾ ਕਰਨ ਦੀ ਲੋੜ ਹੈ। ਉਨ੍ਹਾਂ ਦੇ ਦਰਸਾਏ ਰਾਹ 'ਤੇ ਚੱਲੇ ਬਿਨਾਂ ਸੁਚੱਜੇ ਸਮਾਜ ਦੀ ਸਿਰਜਣਾ ਸੰਭਵ ਨਹੀਂ ਹੈ। ਸੜਕਨਾਮਾ ਨੇ ਨੌਜਵਾਨਾਂ ਨੂੰ ਉਸਾਰੂ ਸਾਹਿਤ ਪੜ੍ਹਨ ਦੀ ਆਦਤ ਪਾਉਣ ਲਈ ਵੀ ਕਿਹਾ। ਉਪਰੰਤ ਉਨ੍ਹਾਂ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।ਕਾਲਜ ਪ੍ਰਿੰਸੀਪਲ ਰਾਕੇਸ਼ ਜਿੰਦਲ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਤੇ ਬਲਦੇਵ ਸਿੰਘ ਸੜਕਨਾਮਾ ਜੀ ਦੇ ਨਾਵਲ 'ਸਤਲੁਜ ਵਹਿੰਦਾ ਰਿਹਾ' ਅਤੇ ਹੋਰ ਰਚਨਾਵਾਂ ਬਾਰੇ ਜਾਣੂ ਕਰਵਾਇਆ ਤੇ ਵਿਦਿਆਰਥੀਆਂ ਨੂੰ ਪ੍ਰੇਰਤ ਕੀਤਾ। ਪੰਜਾਬੀ ਵਿਭਾਗ ਤੋਂ ਪ੍ਰੋ. ਹਰਪ੍ਰੀਤ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੇ ਵਿਚਾਰਾਂ ਨੂੰ ਅਪਣਾ ਕੇ ਅੱਜ ਦੀਆਂ ਚੂਣੌਤੀਆਂ ਨੂੰ ਕਬੂਲ ਕਰਨਾ ਚਾਹੀਦਾ ਹੈ।ਇਸ ਮੌਕੇ ਜੈਸ਼ਵੀਰ, ਜਸ਼ਨਪ੍ਰੀਤ ਕੌਰ, ਹਰਪ੍ਰੀਤ ਕੌਰ, ਕਮਲਪ੍ਰੀਤ ਸਿੰਘ, ਕਰਨਪ੍ਰੀਤ ਸਿੰਘ, ਹਰਮਨਦੀਪ ਕੌਰ ਅਤੇ ਆਰਜੂ ਆਦਿ ਵਿਦਿਆਰਥੀਆਂ ਨੇ ਗੀਤ ਗਾਏ ਅਤੇ ਕੋਰੀਓਗ੍ਰਾਫੀ ਪੇਸ਼ ਕੀਤੀ। ਪ੍ਰੋ. ਗੁਰਪਿਆਰ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ। ਪ੍ਰੋ. ਕਾਦੰਬਰੀ ਗਾਸੋ ਨੇ ਆਏ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਸ੍ਰੀ ਭਾਰਤ ਭੂਸ਼ਣ, ਨੀਰਜ਼ ਸ਼ਰਮਾ, ਸੀਮਾ ਰਾਣੀ, ਸੁਨੀਤਾ ਗੋਇਲ, ਪ੍ਰੋ. ਹਰਸ਼ਰਨ, ਸਿਮਰਜੀਤ, ਪ੍ਰੋ. ਸੁਖਜੀਤ, ਪ੍ਰੋ. ਅਮਨਦੀਪ, ਪ੍ਰੋ. ਬਬਲਜੀਤ, ਪ੍ਰੋ. ਸਿਮਰਨਜੀਤ ਕੌਰ, ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
0 comments:
एक टिप्पणी भेजें