Contact for Advertising

Contact for Advertising

Latest News

सोमवार, 18 मार्च 2024

ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ, ਚੰਡੀਗੜ੍ਹ ਵੱਲੋਂ ਵਕੀਲਾਂ ਲਈ ਬਰਨਾਲਾ ਬਾਰ ਵਿੱਚ ਕਰਵਾਇਆ ਗਿਆ ਟ੍ਰੇਨਿੰਗ ਸੈਮੀਨਾਰ ਅਤੇ ਸੀਨੀਅਰ ਵਕੀਲਾਂ ਨੂੰ ਕੀਤਾ ਗਿਆ ਸਨਮਾਨਿਤ

 ਕੇਸ਼ਵ ਵਰਦਾਨ ਪੁੰਜ / Dr Rakesh Punj 


ਬਰਨਾਲਾ 

ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ, ਚੰਡੀਗੜ੍ਹ ਵੱਲੋਂ ਵਕੀਲਾਂ ਲਈ ਬਰਨਾਲਾ ਬਾਰ ਵਿੱਚ ਕਰਵਾਇਆ ਗਿਆ ਟ੍ਰੇਨਿੰਗ ਸੈਮੀਨਾਰ ਅਤੇ ਸੀਨੀਅਰ ਵਕੀਲਾਂ ਨੂੰ ਕੀਤਾ ਗਿਆ ਸਨਮਾਨਿਤ। ਇਸ ਸਬੰਧੀ ਹਰਗੋਬਿੰਦਰ ਸਿੰਘ ਗਿੱਲ (ਬੱਗਾ) ਐਡਵੋਕੇਟ, ਐਡੀਸ਼ਨਲ ਐਡਵੋਕੇਟ ਜਨਰਲ, ਪੰਜਾਬ ਵਾ ਸਕੱਤਰ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ, ਚੰਡੀਗੜ੍ਹ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਮਾਨਯੋਗ ਜਸਟਿਸ ਅਮਨ ਚੌਧਰੀ, ਜੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਪ੍ਰਬੰਧਕੀ ਜੱਜ ਜ਼ਿਲ੍ਹਾ ਬਰਨਾਲਾ ਅਤੇ ਮਾਨਯੋਗ ਜਸਟਿਸ ਜਗਮੋਹਨ ਬਾਂਸਲ, ਜੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਜੀ ਦੀ ਹਾਜ਼ਰੀ ਵਿੱਚ ਸ਼੍ਰੀ ਬੱਲ ਬਹਾਦਰ ਸਿੰਘ ਤੇਜੀ, ਜ਼ਿਲ੍ਹਾ ਅਤੇ ਸ਼ੈਸ਼ਨਜ਼ ਜੱਜ, ਬਰਨਾਲਾ ਜੀ ਦੀ ਅਗਵਾਈ ਵਿੱਚ ਸ਼੍ਰੀ ਅਸ਼ੋਕ ਸਿੰਗਲਾ ਚੇਅਰਮੈਨ, ਸ਼੍ਰੀ ਹਰੀਸ਼ ਰਾਏ ਢਾਂਡਾ ਚੇਅਰਮੈਨ, ਸ੍ਰੀ ਜੈ ਵੀਰ ਯਾਦਵ ਚੇਅਰਮੈਨ ਸੀਨੀਅਰ ਐਡਵੋਕੇਟ, ਸ਼੍ਰੀ ਚੰਦਰ ਮੋਹਨ ਮੁੰਜਾਲ ਚੇਅਰਮੈਨ, ਸ੍ਰੀ ਲੇਖ ਰਾਜ ਸ਼ਰਮਾ ਸਾਬਕਾ ਚੇਅਰਮੈਨ, ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ, ਚੰਡੀਗੜ੍ਹ ਜੀ ਵੱਲੋਂ ਪਹਿਲੀ ਵਾਰ ਬਾਰ ਐਸੋਸੀਏਸ਼ਨ ਬਰਨਾਲਾ ਵਿਖੇ ਵਕੀਲਾਂ ਦੇ ਲਈ ਲੀਗਲ ਸਿੱਖਿਆ ਅਤੇ ਟ੍ਰੇਨਿੰਗ ਸੈਮੀਨਾਰ ਲਗਾਇਆ ਗਿਆ ਜਿਸਦੇ ਵਿੱਚ ਵੱਖੋ-ਵੱਖਰੇ ਕਾਨੂੰਨੀ ਮਾਹਿਰਾਂ ਵੱਲੋਂ ਬਰਨਾਲਾ ਦੇ ਵਕੀਲਾਂ ਨੂੰ ਵੱਖੋ-ਵੱਖਰੇ ਕਾਨੂੰਨਾਂ ਬਾਰੇ ਡੂੰਘਾਈ ਵਿੱਚ ਜਾਣਕਾਰੀ ਦਿੱਤੀ ਗਈ ਅਤੇ ਇਸ ਸਮੇਂ ਬਰਨਾਲਾ ਬਾਰ ਦੇ ਸੀਨੀਅਰ ਵਕੀਲਾਂ ਨੂੰ ਬਾਰ ਕੌਂਸਲ ਵੱਲੋਂ ਸਨਮਾਨ ਪੱਤਰ ਦੇ ਕੇ ਜੱਜ ਸਾਹਿਬਾਨ ਰਾਹੀਂ ਸਨਮਾਨਿਤ ਕੀਤਾ ਗਿਆ। ਇਹ ਸਾਰਾ ਪ੍ਰੋਗਰਾਮ ਬਰਨਾਲਾ ਬਾਰ ਦੇ ਪ੍ਰਧਾਨ ਸ਼੍ਰੀ ਜਸਵਿੰਦਰ ਸਿੰਘ ਢੀਂਡਸਾ, ਸਕੱਤਰ ਸ੍ਰੀ ਸੁਮੰਤ ਗੋਇਲ, ਮੀਤ ਪ੍ਰਧਾਨ ਸ੍ਰੀ ਚਮਕੌਰ ਸਿੰਘ ਭੱਠਲ ਅਤੇ ਜੁਆਇੰਟ ਸਕੱਤਰ ਸ੍ਰੀ ਕੁਨਾਲ ਗਰਗ ਦੀ ਮਿਹਨਤ ਦੇ ਨਾਲ ਉਲੀਕੀਆ ਗਿਆ। ਇਸ ਮੌਕੇ ਬਾਰ ਐਸੋਸੀਏਸ਼ਨ ਬਰਨਾਲਾ ਦੇ ਮੈਂਬਰ ਰਾਹੁਲ ਗੁਪਤਾ, ਸਤਨਾਮ ਸਿੰਘ ਰਾਹੀ, ਧੀਰਜ ਕੁਮਾਰ, ਸ਼ਮਿੰਦਰ ਸਿੰਘ ਧਾਲੀਵਾਲ, ਦੀਪਕ ਕੁਮਾਰ, ਪੰਕਜ ਕੁਮਾਰ, ਸ਼ਿਵਦਰਸ਼ਨ ਬਾਂਸਲ, ਗੁਰਪ੍ਰੀਤ ਸਿੰਘ ਕਾਲੀਆ, ਰਾਜੀਵ ਗੋਇਲ, ਅਨੁਜ ਮੋਹਨ ਗੁਪਤਾ, ਰਾਜੀਵ ਲੂਬੀ, ਪੁਨੀਤ ਪੱਬੀ, ਮੋਹਿਤ ਜਿੰਦਲ, ਆਸ਼ੂਤੋਸ਼ ਗਰਗ, ਅਮਿਤ ਗੋਇਲ, ਮੀਨਾਕਸ਼ੀ, ਸਰਬਜੀਤ ਕੌਰ ਵਗੈਰਾ ਐਡਵੋਕੇਟਸ ਹਾਜ਼ਰ ਸਨ।

ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ, ਚੰਡੀਗੜ੍ਹ ਵੱਲੋਂ ਵਕੀਲਾਂ ਲਈ ਬਰਨਾਲਾ ਬਾਰ ਵਿੱਚ ਕਰਵਾਇਆ ਗਿਆ ਟ੍ਰੇਨਿੰਗ ਸੈਮੀਨਾਰ ਅਤੇ ਸੀਨੀਅਰ ਵਕੀਲਾਂ ਨੂੰ ਕੀਤਾ ਗਿਆ ਸਨਮਾਨਿਤ
  • Title : ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ, ਚੰਡੀਗੜ੍ਹ ਵੱਲੋਂ ਵਕੀਲਾਂ ਲਈ ਬਰਨਾਲਾ ਬਾਰ ਵਿੱਚ ਕਰਵਾਇਆ ਗਿਆ ਟ੍ਰੇਨਿੰਗ ਸੈਮੀਨਾਰ ਅਤੇ ਸੀਨੀਅਰ ਵਕੀਲਾਂ ਨੂੰ ਕੀਤਾ ਗਿਆ ਸਨਮਾਨਿਤ
  • Posted by :
  • Date : मार्च 18, 2024
  • Labels :
  • Blogger Comments
  • Facebook Comments

0 comments:

एक टिप्पणी भेजें

Top