Contact for Advertising

Contact for Advertising

Latest News

शनिवार, 30 मार्च 2024

ਐਡਵੋਕੇਟ ਧੀਰਜ ਕੁਮਾਰ ਨੇ ਨਜਾਇਜ਼ ਅਸਲਾ ਰੱਖਣ ਦੇ ਕੇਸ ਵਿੱਚੋਂ ਮੁਲਜ਼ਮ ਕਰਵਾਇਆ ਬਾਇੱਜ਼ਤ ਬਰੀ

 ਐਡਵੋਕੇਟ ਧੀਰਜ ਕੁਮਾਰ ਨੇ ਨਜਾਇਜ਼ ਅਸਲਾ ਰੱਖਣ ਦੇ ਕੇਸ ਵਿੱਚੋਂ ਮੁਲਜ਼ਮ ਕਰਵਾਇਆ ਬਾਇੱਜ਼ਤ ਬਰੀ



ਕੇਸ਼ਵ ਵਰਦਾਨ ਪੁੰਜ 

ਬਰਨਾਲਾ

ਮਾਨਯੋਗ ਅਦਾਲਤ ਮੈਡਮ ਸੁਖਮੀਤ ਕੌਰ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਸਾਹਿਬ ਬਰਨਾਲਾ ਵੱਲੋਂ ਲਖਵੀਰ ਸਿੰਘ ਉਰਫ ਲੱਖੀ ਪੁੱਤਰ ਗੁਰਮੁੱਖ ਸਿੰਘ ਵਾਸੀ ਭੱਠਲਾਂ ਨੂੰ .315 ਬੋਰ ਨਜਾਇਜ਼ ਪਿਸਤੋਲ ਅਤੇ ਜ਼ਿੰਦਾ ਕਾਰਤੂਸ ਰੱਖਣ ਦੇ ਕੇਸ ਵਿੱਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਧੀਰਜ ਕੁਮਾਰ ਐਡਵੋਕੇਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀ.ਆਈ.ਏ. ਸਟਾਫ ਹੰਡਿਆਇਆ ਵੱਲੋਂ ਮਿਤੀ 08-11-2019 ਨੂੰ ਧਨੌਲਾ- ਭੱਠਲਾਂ ਰੋਡ ਪਰ ਚੈਕਿੰਗ ਦੌਰਾਨ ਉਕਤ ਲਖਵੀਰ ਸਿੰਘ ਉਰਫ ਲੱਖੀ ਨੂੰ ਸ਼ੱਕ ਦੇ ਆਧਾਰ ਤੇ ਫੜਿਆ ਗਿਆ ਸੀ ਜੋ ਦੌਰਾਨੇ ਚੈਕਿੰਗ ਉਸਦੇ ਪਾਸੋਂ .315 ਬੋਰ ਦੀ ਨਜਾਇਜ਼ ਪਿਸਤੋਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਹੋਏ ਸਨ। ਜਿਸਦੇ ਆਧਾਰ ਤੇ ਇੱਕ ਐਫ.ਆਈ.ਆਰ. ਨੰਬਰ 217 ਮਿਤੀ 08-11-2019, ਜੇਰ ਧਾਰਾ 25/54/59 ਆਰਮਜ਼ ਐਕਟ ਤਹਿਤ ਥਾਣਾ ਧਨੌਲਾ ਵਿਖੇ ਲਖਵੀਰ ਸਿੰਘ ਉਰਫ ਲੱਖੀ ਦੇ ਖਿਲਾਫ ਦਰਜ਼ ਕੀਤੀ ਗਈ ਸੀ। ਜੋ ਹੁਣ ਮਾਨਯੋਗ ਅਦਾਲਤ ਵੱਲੋਂ ਮੁਲਜ਼ਮ ਲਖਵੀਰ ਸਿੰਘ ਉਰਫ ਲੱਖੀ ਦੇ ਵਕੀਲ ਸ਼੍ਰੀ ਧੀਰਜ ਕੁਮਾਰ, ਐਡਵੋਕੇਟ, ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਕਿ ਗਵਾਹਨ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾਂਦੇ, ਪੁਲਿਸ ਵੱਲੋਂ ਤਫਤੀਸ਼ ਦੌਰਾਨ ਸੈਂਪਲ ਸੀਲ ਤਿਆਰ ਨਹੀਂ ਕੀਤੀ ਗਈ ਅਤੇ ਨਾ ਹੀ ਫੋਰੰਸਿਕ ਸਾਇੰਸ ਲੈਬੋਰੇਟਰੀ ਨੂੰ ਜ਼ਿੰਦਾ ਕਾਰਤੂਸ ਅਸਲੇ ਦੀ ਚੈਕਿੰਗ ਦੇ ਲਈ ਖਰੀਦਣ ਸਬੰਧੀ ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਪਾਸੋਂ ਕੋਈ ਲਿਖਤੀ ਮੰਨਜ਼ੂਰੀ ਹਾਸਲ ਕੀਤੀ ਗਈ ਅਤੇ ਕੇਸ ਵਿੱਚ ਕਈ ਤਰ੍ਹਾਂ ਦੀਆਂ ਕਾਨੂੰਨੀ ਖਾਮੀਆਂ ਪਾਈਆਂ ਗਈਆਂ, ਉਕਤ ਕੇਸ ਵਿੱਚੋਂ ਮੁਲਜ਼ਮ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।

ਐਡਵੋਕੇਟ ਧੀਰਜ ਕੁਮਾਰ ਨੇ ਨਜਾਇਜ਼ ਅਸਲਾ ਰੱਖਣ ਦੇ ਕੇਸ ਵਿੱਚੋਂ ਮੁਲਜ਼ਮ ਕਰਵਾਇਆ ਬਾਇੱਜ਼ਤ ਬਰੀ
  • Title : ਐਡਵੋਕੇਟ ਧੀਰਜ ਕੁਮਾਰ ਨੇ ਨਜਾਇਜ਼ ਅਸਲਾ ਰੱਖਣ ਦੇ ਕੇਸ ਵਿੱਚੋਂ ਮੁਲਜ਼ਮ ਕਰਵਾਇਆ ਬਾਇੱਜ਼ਤ ਬਰੀ
  • Posted by :
  • Date : मार्च 30, 2024
  • Labels :
  • Blogger Comments
  • Facebook Comments

0 comments:

एक टिप्पणी भेजें

Top