ਪਾਰਟੀ ਅਤੇ ਸਮਾਜ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਭਾਰਤੀ ਜਨਤਾ ਪਾਰਟੀ ਵਲੋਂ ਸ੍ਰੀ ਚੰਦਰ ਬਾਂਸਲ ਐਡਵੋਕੇਟ (ਧਨੌਲਾ) ਨੂੰ ਜਿਲ੍ਹਾ ਬਰਨਾਲਾ ਦੇ ਲੀਗਲ ਸੈਲ ਦਾ ਜਿਲ੍ਹਾ ਪ੍ਰਧਾਨ ਦੀ ਜਿੰਮੇਵਾਰੀ ਨਾਲ ਨਿਵਾਜ਼ਿਆ ਗਿਆ।
ਚੰਦਰ ਬਾਂਸਲ ਐਡਵੋਕੇਟ (ਧਨੌਲਾ) ਨੇ ਜਿਲ੍ਹਾ ਬਰਨਾਲਾ ਦੇ ਲੀਗਲ ਸੈਲ ਦਾ ਜਿਲ੍ਹਾ ਪ੍ਰਧਾਨ ਲਗਾਉਣ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ।
ਕੇਸ਼ਵ ਵਰਦਾਨ ਪੁੰਜ/ ਡ ਰਾਕੇਸ਼ ਪੁੰਜ
ਬਰਨਾਲਾ
ਚੰਦਰ ਬਾਂਸਲ ਐਡਵੋਕੇਟ (ਧਨੌਲਾ) ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਬਰਨਾਲਾ ਜਿਲ੍ਹਾ ਦਾ ਪ੍ਰਧਾਨ ਲਗਾਇਆ ਗਿਆ। ਮੌਕੇ ਪਰ ਸ੍ਰੀ ਚੰਦਰ ਬਾਂਸਲ ਨੂੰ ਜਾਣਕਾਰੀ ਦਿੱਤੀ ਗਈ ਕਿ ਉਹ ਅਤੇ ਉਹਨਾਂ ਦਾ ਪਰਿਵਾਰ ਲੰਬੇ ਅਰਸੇ ਤੋਂ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਪਾਰਟੀ ਦੇ ਹਰ ਕੰਮ ਵਿੱਚ ਆਪਣਾ ਯੋਗਦਾਨ ਪਾਇਆ ਹੈ।ਇੱਥੋਂ ਤੱਕ ਉਹਨਾਂ ਦੇ ਪਿਤਾ ਸ੍ਰੀ ਧਰਮਪਾਲ ਬਾਂਸਲ ਵੱਲੋਂ ਸਾਲ 1975 ਐਮਰਜੈਂਸੀ ਵਾਲੇ ਦਿਨਾਂ ਵਿੱਚ ਵੀ 06 ਮਹੀਨੇ ਦੀ ਜੇਲ ਵੀ ਪਾਰਟੀ ਦੇ ਹਿੱਤਾਂ ਵਿੱਚ ਕੱਟੀ ਸੀ। ਸ੍ਰੀ ਚੰਦਰ ਬਾਂਸਲ ਨੇ ਮੌਕਾ ਪਰ ਇਹ ਵੀ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਸ੍ਰੀ ਚੰਦਰ ਬਾਂਸਲ ਜੀ ਵੱਲੋਂ ਮੌਕਾ ਪਰ ਸ੍ਰੀ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ, ਸਰਦਾਰ ਕੇਵਲ ਸਿੰਘ ਢਿੱਲੋਂ ਕੋਰ ਕਮੇਟੀ ਮੈਂਬਰ ਪੰਜਾਬ, ਬੀ.ਜੇ.ਪੀ., ਯਾਦਵਿੰਦਰ ਸ਼ੈਂਟੀ ਜਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਅਤੇ ਵਿਸ਼ਾਲ ਸ਼ਰਮਾਂ ਜਿਲ੍ਹਾ ਸੈਕਟਰੀ ਬਰਨਾਲਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ । ਸ੍ਰੀ ਚੰਦਰ ਬਾਂਸਲ ਜੀ ਵੱਲੋਂ ਮੌਕਾ ਪਰ ਇਹ ਵੀ ਦੱਸਿਆ ਗਿਆ ਕਿ ਸ੍ਰੀ ਗੌਰਵ ਬਾਂਸਲ ਐਡਵੋਕੇਟ ਬਰਨਾਲਾ ਨੂੰ ਜਿਲ੍ਹਾ ਬਰਨਾਲਾ ਲੀਗਲ ਸੈਲ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
0 comments:
एक टिप्पणी भेजें