ਫਿਰੋਜ਼ਪੁਰ ਸੰਸਦੀ ਸੀਟ ਨੂੰ ਜਿੱਤ ਕੇ ਬਹੁਜਨ ਸਮਾਜ ਪਾਰਟੀ ਸਿਰਜੇਗੀ ਨਵਾਂ ਸਿਆਸੀ ਇਤਿਹਾਸ-ਸੁਰਿੰਦਰ ਕੰਬੋਜ਼
ਸਿਖਰਾਂ ਤੇ ਪੁੱਜੀ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸੁਰਿੰਦਰ ਕੰਬੋਜ਼ ਦੀ ਚੌਣ ਮੁਹਿੰਮ
ਅਕਾਲੀ ਦਲ ਦੇ ਗੜ ਵਿੱਚ ਸੰਨ ਲਾਉਣ ਦਾ ਸੁਰਿੰਦਰ ਕੰਬੋਜ਼ ਵੱਲੋਂ ਕੀਤਾ ਗਿਆ ਦਾਅਵਾ
ਹਲਕੇ ਦੇ ਬੱਚੇ ਬੱਚੇ ਨਾਲ ਹਨ ਸੁਰਿੰਦਰ ਕੰਬੋਜ ਦੇ ਪਰਿਵਾਰਿਕ ਸੰਬੰਧ
ਪਿਛਲੇ ਚਾਲੀ ਸਾਲਾਂ ਤੋਂ ਕਰ ਰਹੇ ਹਨ ਹਲਕੇ ਦੇ ਲੋਕਾਂ ਦੀ ਸੇਵਾ
ਡ ਰਾਕੇਸ਼ ਪੁੰਜ
ਜਲਾਲਾਬਾਦ
ਬਹੁਜਨ ਸਮਾਜ ਪਾਰਟੀ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਸੰਸਦੀ ਹਲਕੇ ਤੋਂ ਉਮੀਦਵਾਰ ਐਲਾਨੇ ਗਏ ਸੁਰਿੰਦਰ ਕੰਬੋਜ਼ ਦੀ ਚੋਣ ਮੁਹਿੰਮ ਸਿਖਰਾਂ ਤੇ ਜਾ ਪੁੱਜੀ ਹੈ | ਅੱਜ ਅਬੋਹਰ ਹਲਕੇ ਵਿੱਚ ਸੁਰਿੰਦਰ ਕੰਬੋਜ਼ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰਾਂ ਨੇ ਇਕੱਠ ਕਰਕੇ ਬਸਪਾ ਦੇ ਹੱਕ ਵਿੱਚ ਫਤਵਾ ਦੇਣ ਦਾ ਐਲਾਨ ਕੀਤਾ | ਗੱਲਬਾਤ ਕਰਦੇ ਹੋਏ ਬਸਪਾ ਉਮੀਦਵਾਰ ਸੁਰਿੰਦਰ ਕੰਬੋਜ਼ ਨੇ ਕਿਹਾ ਕਿ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਰਵਾਇਤੀ ਪਾਰਟੀਆਂ ਨੇ ਅੱਜ ਤੱਕ ਨੌਜਵਾਨ ਵਰਗ ਦੇ ਹਿੱਤਾਂ ਦੀ ਕਦੇ ਵੀ ਗੱਲ ਨਹੀ ਕੀਤੀ | ਅੱਜ ਬੇਰੋਜ਼ਗਾਰੀ ਅਤੇ ਮਹਿੰਗਾਈ ਸਿਖਰਾਂ ਤੇ ਹੈ | ਦੇਸ਼ ਅੰਦਰ ਜੇਕਰ ਗਰੀਬ ਵਰਗ ਦੀ ਕਿਸੇ ਨੇ ਬਾਂਹ ਫੜੀ ਹੈ ਤਾ ਉਹ ਬਸਪਾ ਸੁਪਰੀਮੋ ਭੈਣ ਮਾਇਆਵਤੀ ਜੀ ਹਨ | ਸੁਰਿੰਦਰ ਕੰਬੋਜ਼ ਨੇ ਕਿਹਾ ਕਿ ਅੱਜ ਅਬੋਹਰ ਵਿਖੇ ਸੱਦੀ ਪਹਿਲੀ ਵਰਕਰ ਮੀਟਿੰਗ ਵਿੱਚ ਕਰੀਬ ਤਿੰਨ ਹਜਾਰ ਵਰਕਰਾਂ ਦੇ ਠਾਠਾਂ ਮਾਰਦੇ ਇਕੱਠ ਨੇ ਪਾਰਟੀ ਦੀਆਂ ਨੀਤੀਆਂ ਤੇ ਮੋਹਰ ਲਗਾਈ ਹੈ | ਸ਼੍ਰੀ ਕੰਬੋਜ਼ ਨੇ ਕਿਹਾ ਕਿ ਫਿਰੋਜ਼ਪੁਰ ਸੀਟ ਤੇ ਚੋਣ ਪ੍ਰਚਾਰ ਦੋਰਾਨ ਉਨ੍ਹਾਂ ਨੂੰ ਜਨਤਾ ਦਾ ਪਿਆਰ ਅਤੇ ਸਹਿਯੋਗ ਮਿਲ ਰਿਹਾ ਹੈ ਉਸਨੂੰ ਵੇਖਦੇ ਹੋਏ ਉਹ ਫਿਰੋਜ਼ਪੁਰ ਸੀਟ ਵੱਡੇ ਫਰਕ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ |ਸ਼੍ਰੀ ਕੰਬੋਜ਼ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਦਾ ਗੜ ਮੰਨੀ ਜਾਂਦੀ ਫਿਰੋਜ਼ਪੁਰ ਸੀਟ ਤੇ ਜਿੱਤ ਹਾਸਲ ਕਰਕੇ ਉਹ ਅਕਾਲੀ ਦਲ ਦੇ ਕਿਲੇ ਵਿੱਚ ਸੰਨ ਲਗਾਉਣਗੇ ਅਤੇ ਸੰਸਦ ਵਿੱਚ ਜਾ ਕੇ ਫਿਰੋਜ਼ਪੁਰ ਜਿਲੇ੍ਹ ਦੀ ਨੁਮਾਇੰਦਗੀ ਕਰਨ ਦੇ ਨਾਲ ਨਾਲ ਨੌਜ਼ਵਾਨ ਵਰਗ ਦੇ ਹਿੱਤਾਂ ਦੀ ਗੱਲ ਨੂੰ ਸੰਸਦ ਵਿੱਚ ਰੱਖਣਗੇ ਅਤੇ ਨੌਜਵਾਨਾਂ ਦੀਆਂ ਜੋ ਵੀ ਮੁਸ਼ਿਕਲਾਂ ਹਨ ਨੂੰ ਦੂਰ ਕੀਤਾ ਜਾਵੇਗਾ | ਸੁਰਿੰਦਰ ਕੰਬੋਜ਼ ਨੇ ਕਿਹਾ ਕਿ ਬਸਪਾ ਆਰਥਿਕ ਤੋਰ ਤੇ ਦੱਬੇ ਕੁਚਲੇ ਅਤੇ ਪਿਛੜੇ ਵਰਗ ਦੀ ਪਾਰਟੀ ਹੈ ਅਤੇ ਸਮਾਜਿਕ ਅਤੇ ਆਰਥਿਕ ਪੱਖੋ ਲੋਕਾਂ ਨੂੰ ਖੁਸਹਾਲ ਬਣਾਉਣਾ ਪਾਰਟੀ ਦੀ ਤਰਜੀਹ ਹੈ |
ਫਾਈਲ-
ਕੈਪਸ਼ਨ-ਅਬੋਹਰ ਵਿਖੇ ਠਾਠਾਂ ਮਾਰਦੇ ਵਰਕਰਾਂ ਦੇ ਇਕੱਠ ਦੋਰਾਨ ਸੰਬੋਧਨ ਕਰਦੇ ਸੁਰਿੰਦਰ ਕੰਬੋਜ਼ |
0 comments:
एक टिप्पणी भेजें