ਜੇਜੋ ਦੁਆਬਾ ਸਰਕਾਰੀ ਸੀਨੀਅਰ ਸਮਾਰਟ ਸਕੂਲ ਦਾ ਪ੍ਰਿੰਸੀਪਲ ਉੱਡਾ ਰਿਹਾ ਸਰਕਾਰੀ ਹੁਕਮਾਂ ਦੀਆਂ ਧੱਜੀਆਂ
ਮਾਮਲਾ ਬਾਵਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੀ ਦਫ਼ਤਰ ਤੋਂ ਫੋਟੋ ਨਾ ਲਾਉਣ ਦਾ
*ਹੁਸ਼ਿਆਰਪੁਰ=ਦਲਜੀਤ ਅਜਨੋਹਾ
ਜਿਲਾ ਹੁਸ਼ਿਆਰਪੁਰ ਦੇ ਪਿੰਡ ਜੇਜੋ ਦੁਆਬਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਪ੍ਰਿੰਸੀਪਲ ਵੱਲੋ ਆਪਣੇ ਅਹੁਦਾ ਸੰਭਾਲਿਆ ਹੀ ਬਾਵਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਫੋਟੋ ਦਫ਼ਤਰ ਤੋਂ ਲਹਾ ਕੇ ਪਿੱਛਲੇ ਕਮਰੇ ਵਿਚ ਰਖਵਾ ਕੇ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਬਹੁਜਨ ਸਮਾਜ ਪਾਰਟੀ ਮਾਹਿਲਪੁਰ ਦੇ ਸੀਨੀਅਰ ਆਗੂਆ ਅਤੇ ਕਿਸਾਨ ਬੰਦੀਆਂ ਅਤੇ ਦਲਿਤ ਜਥੇਬੰਦੀਆਂ ਵੱਲੋ ਸਕੂਲ ਦੇ ਪ੍ਰਿੰਸੀਪਲ ਵੱਲੋ ਇਸ ਘਰਾਉਣੀ ਹਰਕਤ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਤੇ ਕਿਹਾ ਦੇ ਜਲਦ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਫੋਟੋ ਲਗਾਈ ਜਾਵੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਤਰ੍ਹਾਂ ਦੀ ਘਟੀਆ ਸੋਚ ਵਾਲ਼ੇ ਪ੍ਰਿੰਸੀਪਲ ਦੇ ਵਿਰੁੱਧ ਸਰਕਾਰ ਦੇ ਹੁਕਮਾਂ ਨੂੰ ਲਾਗੂ ਨਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਅੰਦਰਲੇ ਸੂਤਰਾਂ ਅਨੁਸਾਰ ਸਰਕਾਰੀ ਸੀਨੀਅਰ ਸਮਾਰਟ ਸਕੂਲ ਜੇਜੋਂ ਦੋਆਬਾ ਦੇ ਪ੍ਰਿੰਸੀਪਲ ਸੱਤਪਾਲ ਸਿੰਘ ਸੈਣੀ ਨੇ ਆਪਣਾ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ ਹੀ ਬਾਵਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਫੋਟੋ ਲਹਾ ਕੇ ਪਿੱਛਲੇ ਕਮਰੇ ਵਿਚ ਰਖਵਾ ਦਿੱਤੀ ।ਆਮ ਆਦਮੀ ਪਾਰਟੀ ਦੀ ਸਰਕਾਰ ਆਉਦਿਆ ਹੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸਾਰੇ ਦਫ਼ਤਰਾਂ ਅੰਦਰ ਸਰਦਾਰ ਭਗਤ ਸਿੰਘ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੀ ਫੋਟੋ ਦਫ਼ਤਰ ਵਿਚ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ। ਪਰ ਸਕੂਲ ਦੇ ਪ੍ਰਿੰਸੀਪਲ ਵੱਲੋ ਸਰਕਾਰ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦੇ ਡਾਕਟਰ ਭੀਮ ਰਾਓ ਅੰਬੇਡਕਰ ਦੀ ਆਪਣੇ ਦਫ਼ਤਰ ਵਿੱਚ ਲਹਾਈ ਫੋਟੋ ਹਾਲੇ ਤੱਕ ਨਹੀਂ ਲਗਾਈ । ਉਨ੍ਹਾਂ ਦਫ਼ਤਰ ਵਿਚ ਭਗਤ ਸਿੰਘ,ਨੇਤਾ ਜੀ ਸੁਭਾਸ਼ ਚੰਦਰ ਬੋਸ, ਚੰਦਰ ਸ਼ੇਖਰ ਆਜ਼ਾਦ ਲਗਾ ਦਿੱਤੀ ।ਪਰ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਦੀ ਫੋਟੋ ਦਫ਼ਤਰ ਵਿਚ ਨਹੀਂ ਲਗਾਈ।ਸ਼ਹੀਦਾਂ ਦੀਆਂ ਫੋਟੋਆ ਲਗਾਉਣੀਆਂ ਚੰਗੀ ਗੱਲ ਹੈ ਤੇ ਬੱਚਿਆਂ ਨੂੰ ਸਹੀ ਸੇਧ ਮਿਲਦੀ ਹੈ ਪਰ ਸੰਵਿਧਾਨ ਦੇ ਨਿਰਮਾਤਾ ਬਾਵਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੀ ਫੋਟੋ ਵੀ ਸਰਕਾਰੀ ਹੁਕਮਾਂ ਅਨੁਸਾਰ ਫੋਟੋ ਲਗਾਉਣੀ ਚਾਹੀਦੀ ਸੀ ਪਰ ਨਹੀਂ ਲਗਾਈ। ਸਾਬਕਾ ਪਾਰਲੀਮੈਂਟ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਦਾ ਐਜੂਕੇਸ਼ਨ ਨੂੰ ਲੈਕੇ ਸਾਰੀ ਦੁਨੀਆਂ ਸਤਿਕਾਰ ਕਰਦੀ ਹੈ ਉਨ੍ਹਾਂ ਕਿਹਾ ਕਿ ਸਾਡਾ ਪ੍ਰਿੰਸੀਪਲ ਨਾਲ ਕੋਈ ਟਕਰਾ ਪੈਦਾ ਨਹੀਂ ਕਰਨਾ ਚਾਹੁੰਦੇ । ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਸਾਹਿਬ ਬਾਵਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਦੀ ਫੋਟੋ ਸਤਿਕਾਰ ਸਾਹਿਤ ਯੋਗ ਜਗ੍ਹਾ ਤੇ ਲਗਵਾ ਦੇਣ।
ਕੀ ਕਹਿੰਦੇ ਪ੍ਰਿੰਸੀਪਲ ਸੱਤਪਾਲ ਸਿੰਘ ਸੈਣੀ --ਜਦੋ ਪ੍ਰਿੰਸੀਪਲ ਸੱਤਪਾਲ ਸਿੰਘ ਸੈਣੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦਫ਼ਤਰ ਨੂੰ ਰੰਗ ਕੀਤਾ ਜਾ ਰਿਹਾ ਹੈ ਜਿਸ ਕਰਕੇ ਬਾਵਾ ਸਾਹਿਬ ਜੀ ਦੀ ਫੋਟੋ ਲਹਾ ਕੇ ਰੱਖੀ ਸੀ ਜਲਦ ਹੀ ਬਾਵਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਦੀ ਫੋਟੋ ਦਫ਼ਤਰ ਉ ਲਗਵਾ ਦਿੱਤੀ ਜਾਵੇਗੀ
ਕੀ ਕਹਿੰਦੇ ਡੀ ਓ ਸਾਹਿਬ ਹੁਸ਼ਿਆਰਪੁਰ --ਜਦੋ ਇਸ ਸਬੰਧ ਵਿੱਚ ਡੀ ਓ ਸਾਹਿਬ ਨਾਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੋ ਛੁੱਟੀ ਤੇ ਹਾਂ ਜੁਆਇੰਨ ਕਰਨ ਉਪਰੰਤ ਫੋਟੋ ਲਗਵਾ ਦਿੱਤੀ ਜਾਵੇਗੀ
0 comments:
एक टिप्पणी भेजें