ਤ੍ਰੈਮਾਸਿਕ ਮੈਗਜ਼ੀਨ ਦਾ ਕਹਾਣੀਕਾਰ ਜਰਨੈਲ ਪੁਰੀ ਵਿਸ਼ੇਸ਼ ਅੰਕ ਰਿਲੀਜ਼
Keshav vardaan punj
ਬਰਨਾਲਾ - ਸਾਹਿਤ ਸਰਵਰ ਬਰਨਾਲਾ ਵੱਲੋਂ ਤ੍ਰੈਮਾਸਿਕ ਮੈਗਜ਼ੀਨ 'ਸ਼ਬਦ'ਦਾ ਕਹਾਣੀਕਾਰ ਜਰਨੈਲ ਪੁਰੀ ਵਿਸ਼ੇਸ਼ ਅੰਕ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖ਼ਾਲਸਾ ਨੇ ਰਿਲੀਜ਼ ਕੀਤਾ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਬਰਨਾਲਾ ਜ਼ਿਲ੍ਹੇ ਦੇ ਵਿੱਛੜ ਚੁੱਕੇ ਨਾਮਵਰ ਕਹਾਣੀਕਾਰ ਜਰਨੈਲ ਪੁਰੀ ਦਾ ਵਿਸ਼ੇਸ਼ ਅੰਕ ਨਿੱਕਲਣਾ ਜ਼ਿਲ੍ਹੇ ਦੇ ਸਾਹਿਤਕ ਹਲਕਿਆਂ ਲਈ ਮਾਣ ਵਾਲੀ ਗੱਲ ਹੈ। ਬਹੁਪੱਖੀ ਲੇਖਕ ਅਤੇ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਦੱਸਿਆ ਕਿ ਮੈਂ ਤੇ ਤੇਜਾ ਸਿੰਘ ਤਿਲਕ ਨੇ ਇਸ ਤੋਂ ਪਹਿਲਾਂ ਜਰਨੈਲ ਪੁਰੀ ਦੀਆਂ ਸਾਰੀਆਂ ਕਹਾਣੀਆਂ ਦੀ ਵੱਡ ਆਕਾਰੀ ਪੁਸਤਕ ਦਾ ਸੰਪਾਦਨ ਕੀਤਾ ਸੀ। ਉਸ ਪੁਸਤਕ ਤੋਂ ਹੀ ਪ੍ਰੇਰਨਾ ਲੈ ਕੇ ਇਹ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤਾ ਗਿਆ ਹੈ। ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਨੇ ਦੱਸਿਆ ਕਿ ਕਹਾਣੀਕਾਰ ਜਿੰਦਰ ਤ੍ਰੈਮਾਸਿਕ 'ਸ਼ਬਦ' ਮੈਗਜ਼ੀਨ ਕੱਢਦੇ ਹਨ ਅਤੇ ਸਾਲ ਵਿਚ ਚਾਰ ਵਿਸ਼ੇਸ਼ ਅੰਕ ਵੀ ਪ੍ਰਕਾਸ਼ਿਤ ਕਰਦੇ ਹਨ। ਇਸੇ ਲੜੀ ਤਹਿਤ ਇਹ ਅੰਕ ਪ੍ਰਕਾਸ਼ਿਤ ਕੀਤਾ ਗਿਆ ਹੈ।
ਇਸ ਮੌਕੇ ਸ਼ਾਇਰ ਤਰਸੇਮ, ਡਾ ਭੁਪਿੰਦਰ ਸਿੰਘ ਬੇਦੀ,ਰਾਮ ਸਰੂਪ ਸ਼ਰਮਾ,ਡਾ ਅਮਨਦੀਪ ਸਿੰਘ ਟੱਲੇਵਾਲੀਆ, ਮਾਲਵਿੰਦਰ ਸ਼ਾਇਰ, ਰਘਵੀਰ ਸਿੰਘ ਕੱਟੂ ,ਲਛਮਣ ਦਾਸ ਮੁਸਾਫ਼ਿਰ ਅਤੇ ਬਲਵਿੰਦਰ ਸਿੰਘ ਠੀਕਰੀਵਾਲਾ ਆਦਿ ਲੇਖਕ ਵੀ ਹਾਜ਼ਰ ਸਨ।
ऐसे और पोस्ट देखने के लिए और Indian Journalist Association of India से जुड़ने के लिए क्लिक करें 👇👇
https://kutumbapp.page.link/rjdWzrSVFUvpSx8QA?ref=5M2LW
0 comments:
एक टिप्पणी भेजें