ਸ਼੍ਰੋਮਣੀ ਪੱਤਰਕਾਰ ਜਗੀਰ ਸਿੰਘ ਜਗਤਾਰ ਨੂੰ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਭੇਂਟ
ਵੱਖ-ਵੱਖ ਰਾਜਸੀ ਸਾਹਿਤਕ ਸਮਾਜਿਕ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਪੱਤਰਕਾਰ ਭਾਈਚਾਰਾ ਹੋਇਆ ਹਾਜ਼ਰ
ਬਰਨਾਲਾ, 5 ਅਪ੍ਰੈਲ (ਕੇਸ਼ਵ ਵਰਦਾਨ ਪੁੰਜ ) : ਸ਼੍ਰੋਮਣੀ ਪੱਤਰਕਾਰ ਜਗੀਰ ਸਿੰਘ ਜਗਤਾਰ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਬਰਨਾਲਾ ਦੇ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਵਿਖੇ ਹੋਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸਮਾਜਿਕ ਧਾਰਮਿਕ ਰਾਜਸੀ ਸਾਹਿਤਕ ਸੰਸਥਾਵਾਂ ਤੋਂ ਇਲਾਵਾ ਪੱਤਰਕਾਰ ਭਾਈਚਾਰੇ ਨੇ ਪਹੁੰਚ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਸੰਬੋਧਨ ਕਰਦਿਆਂ ਸੁਆਮੀ ਅੰਮ੍ਰਿਤਾਨੰਦ ਝਲੂਰ ਵਾਲਿਆਂ, ਡਾ: ਮੇਘਾ ਸਿੰਘ, ਸਾਗਰ ਸਿੰਘ ਸਾਗਰ, ਡਾ: ਤੇਜਾ ਸਿੰਘ ਤਿਲਕ, ਪਵਨ ਹਰਚੰਦਪੁਰੀ ਅਤੇ ਪੱਤਰਕਾਰ ਜਗਸੀਰ ਸਿੰਘ ਸੰਧੂ ਨੇ ਜਗੀਰ ਸਿੰਘ ਜਗਤਾਰ ਦੇ ਸਾਹਿਤਕ ਅਤੇ ਪੱਤਰਕਾਰੀ ਖੇਤਰ ਬਾਰੇ ਪਾਏ ਯੋਗਦਾਨ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਵਿਛੜ ਜਾਣ ਨਾਲ ਸਮਾਜਿਕ, ਸਾਹਿਤਕ ਅਤੇ ਪੱਤਰਕਾਰੀ ਖੇਤਰ ਲਈ ਵੱਡਾ ਘਾਟਾ ਹੈ। ਇਸ ਮੌਕੇ ਅਲੱਗ-ਅਲੱਗ ਸੰਸਥਾਵਾਂ ਵਲੋਂ ਭੇਜੇ ਸ਼ੋਕ ਮਤੇ ਪੜ੍ਹੇ ਗਏ। ਭੋਗ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਬੀਜੇਪੀ ਆਗੂ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ, ਸੰਤ ਬਲਵੀਰ ਸਿੰਘ ਘੁੰਨਸ, ਚੇਅਰਮੈਨ ਗੁਰਦੀਪ ਸਿੰਘ ਬਾਠ, ਚੇਅਰਮੈਨ ਰਾਮ ਤੀਰਥ ਮੰਨਾ, ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਸੰਧੂ, ਸੰਜੀਵ ਸ਼ੋਰੀ, ਮੱਖਣ ਸ਼ਰਮਾ, ਕੁਲਦੀਪ ਸਿੰਘ ਕਾਲਾ ਢਿੱਲੋਂ, ਹਰਦੇਵ ਅਰਸ਼ੀ, ਐਸ.ਡੀ ਕਾਲਜ ਮੈਨੇਜਮੈਂਟ ਦੇ ਪ੍ਰਧਾਨ ਡਾ.ਅਨੀਸ਼ ਪ੍ਰਕਾਸ਼, ਜਨਰਲ ਸਕੱਤਰ ਜਤਿੰਦਰ ਨਾਥ ਸ਼ਰਮਾ, ਮੁਕੰਦ ਲਾਲ ਬਾਂਸਲ, ਪ੍ਰਿੰਸੀਪਲ ਡਾ. ਰਮਾ ਸ਼ਰਮਾ, ਪਰਗਟ ਸਿੰਘ ਲਾਡੀ, ਭੁਪਿੰਦਰ ਸਿੰਘ ਝਲੂਰ, ਸਰਪੰਚ ਗੁਰਦਰਸ਼ਨ ਸਿੰਘ ਬਰਾੜ, ਡਾ. ਪ੍ਰਤਾਪ ਸਿੰਘ, ਐਡ.ਪਰਮਿੰਦਰ ਭੱਠਲ, ਮਹੇਸ਼ ਲੋਟਾ, ਰਮੇਸ਼ ਭਟਾਰਾ, ਗੁਰਮੀਤ ਸਿੰਘ ਸੁਖਪੁਰਾ, ਰਾਜਮਹਿੰਦਰ, ਗੁਰਜਿੰਦਰ ਸਿੰਘ ਸਿੱਧੂ, ਹਰਗੋਬਿੰਦ ਸ਼ੇਰਪੁਰ, ਗੁਰਨਾਮ ਸਿੰਘ ਅਕੀਦਾ, ਮੇਜਰ ਸਿੰਘ ਮੱਟਰਾਂ, ਉਜਾਗਰ ਸਿੰਘ ਬੀਹਲਾ, ਦਰਸ਼ਨ ਸਿੰਘ ਮੰਡੇਰ, ਸੂਰਤ ਸਿੰਘ ਬਾਜਵਾ, ਬਲਦੇਵ ਭੁੱਚਰ, ਮਨਜੀਤ ਸਿੰਘ, ਇਕਬਾਲ ਕੌਰ ਉਦਾਸੀ, ਸਰਪੰਚ ਸਤਨਾਮ ਸਿੰਘ ਪੱਤੀ, ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ, ਭੋਲਾ ਸਿੰਘ ਰਾਜਗੜ੍ਹ, ਮਹੰਤ ਪਿਆਰਾ ਸਿੰਘ, ਮਹੰਤ ਮੱਘਰ ਦਾਸ, ਐਡ. ਕਿਰਨਜੀਤ ਸਿੰਘ ਸੇਖੋਂ ਸੰਗਰੂਰ, ਨਰਾਇਣ ਦੱਤ, ਮਾ.ਪ੍ਰੇਮ ਕੁਮਾਰ, ਚਰਨ ਸਿੰਘ ਝਲੂਰ, ਸਾਹਿਤਕਾਰਾਂ ਵਲੋਂ ਓਮ ਪ੍ਰਕਾਸ਼ ਗਾਸੋ, ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਪਵਨ ਹਰਚੰਦਪੁਰੀ, ਗਮਦੂਰ ਸਿੰਘ ਰੰਗੀਲਾ, ਡਾ.ਤਰਸਪਾਲ ਕੌਰ, ਵੈਦ ਕੌਰ ਚੰਦ ਸ਼ਰਮਾ, ਮਨੋਹਰ ਲਾਲ, ਡਾ. ਸੰਪੂਰਨ ਸਿੰਘ ਟੱਲੇਵਾਲੀਆ, ਹਾਕਮ ਸਿੰਘ ਰੂੜੇਕੇ, ਸੁਰਜੀਤ ਸਿੰਘ ਦਿਹੜ, ਮੋਹਨ ਲਾਲ, ਬੂਟਾ ਸਿੰਘ ਚੌਹਾਨ, ਡਾ. ਚਰਨ ਸਿੰਘ ਸਿੱਧੂ, ਸੁਖਦੇਵ ਸਿੰਘ ਔਲਖ, ਹਾਕਮ ਸਿੰਘ ਨੂਰ, ਗੁਲਜ਼ਾਰ ਸ਼ੌਂਕੀ, ਭੋਲਾ ਸਿੰਘ ਸੰਘੇੜਾ, ਭੁਪਿੰਦਰ ਸਿੰਘ ਬੇਦੀ, ਮਨਜੀਤ ਸਿੰਘ ਸਾਗਰ, ਗੁਰਜੰਟ ਸਿੰਘ ਸੋਨਾ, ਅਦਾਰਾ ਸਮਾਜ ਤੇ ਪੱਤਰਕਾਰ ਵਲੋਂ ਪ੍ਰੋ.ਸ਼ੋਇਬ ਜ਼ਫ਼ਰ, ਪ੍ਰੋ.ਗੁਰਪ੍ਰਵੇਸ਼ ਸਿੰਘ ਢਿੱਲੋਂ, ਪ੍ਰੋ.ਅਮਨਦੀਪ ਕੌਰ, ਪ੍ਰੋ. ਲਖਵੀਰ ਸਿੰਘ ਚੀਮਾ, ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਪੱਤਰਕਾਰ ਭਾਈਚਾਰੇ ਵਲੋਂ ਕੌਮੀ ਜਥੇਬੰਦੀ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ਼ ਇੰਡੀਆ ਦੇ ਕੌਮੀ ਚੇਅਰਮੈਨ ਡ ਰਾਕੇਸ਼ ਪੁੰਜ, ਬਘੇਲ ਸਿੰਘ ਧਾਲੀਵਾਲ, ਗੁਰਸੇਵਕ ਸਿੰਘ ਧੌਲਾ ਰਜਿੰਦਰ ਬਰਾੜ, ਗੁਰਪ੍ਰੀਤ ਸਿੰਘ ਲਾਡੀ, ਚੇਤਨ ਸ਼ਰਮਾ, ਵਿਵੇਕ ਸਿੰਧਵਾਨੀ, ਰਵਿੰਦਰ ਪਾਲਕੋ, ਰਾਜ ਪਨੇਸਰ, ਰੋਹਿਤ ਗੋਇਲ, ਪਰਸ਼ੋਤਮ ਬੱਲੀ, ਸੁਰਿੰਦਰ ਗੋਇਲ, ਰਣਜੀਤ ਸੰਧੂ, ਗੁਰਸੇਵਕ ਸਿੰਘ ਸਹੋਤਾ, ਦਵਿੰਦਰ ਦੇਵ, ਨਿਰਮਲ ਪੰਡੋਰੀ, ਗਰਗ ਤਪਾ ਮੰਡੀ, ਯੋਗਰਾਜ ਯੋਗੀ, ਜਤਿੰਦਰ ਦੇਵਗਨ, ਕਰਨਪ੍ਰੀਤ ਧੰਦਰਾਲ, ਅਸ਼ੋਕ ਭਾਰਤੀ, ਗੁਰਜੀਤ ਸਿੰਘ ਖੁੱਡੀ, ਅਵਤਾਰ ਸਿੰਘ ਚੀਮਾ, ਆਸ਼ੀਸ਼ ਸ਼ਰਮਾ, ਪ੍ਰਦੀਪ ਕੁਮਾਰ, ਨਵਕਿਰਨ ਸਿੰਘ ਪੱਤੀ, ਮੰਗਲ ਸਿੰਘ, ਹਰਿੰਦਰ ਸਿੰਘ ਨਿੱਕਾ, ਅਵਤਾਰ ਸਿੰਘ ਬੱਬੀ, ਗੁਰਪ੍ਰੀਤ ਸਿੰਘ ਅਣਖੀ, ਬਲਜਿੰਦਰ ਸਿੰਘ, ਰਿੰਪੀ ਸਟੂਡੀਉ, ਮਹਿਮੂਦ ਮਨਸੂਰੀ, ਅਮਨ ਰਾਠੌਰ, ਬਾਲ ਕ੍ਰਿਸ਼ਨ, ਰਵਿੰਦਰ ਰਵੀ, ਰਘਵੀਰ ਹੈਪੀ, ਹਰਵਿੰਦਰ ਸਿੰਘ ਕਾਲਾ ਆਦਿ ਨੇ ਸ਼ਿਰਕਤ ਕੀਤੀ।
0 comments:
एक टिप्पणी भेजें