ਧਨੌਲਾ ਪੁਲਿਸ ਨੂੰ ਮਿਲੀ ਅਣਪਛਾਤੇ ਵਿਅਕਤੀ ਦੀ ਮ੍ਰਿਤਕ ਦੇਹ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ 4 ਅਪ੍ਰੈਲ:- ਥਾਣਾ ਧਨੌਲਾ ਪੁਲਿਸ ਨੂੰ ਬਰਨਾਲਾ ਸੰਗਰੂਰ ਹਾਈਵੇ ਤੇ ਸੈਂਡ ਰੋਜ਼ ਪੈਲਸ ਪਿੰਡ ਕੁੰਨਰਾਂ ਨੇੜੇ ਭੈਣੀ ਮਹਿਰਾਜ ਹੱਦ ਤੇ ਇੱਕ ਨਾ ਮਲੂਮ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ , ਜਿਸ ਦੀ ਉਮਰ ਕਰੀਬ 50 ਸਾਲ ਕੱਦ ਪੰਜ ਫੁੱਟ ਦੋ ਇੰਚ ਬਾਲ ਚਿੱਟੇ ਤੇ ਦਾੜੀ ਕੱਟੀ ਹੋਈ ਜਿਸ ਦੇ ਅਸਮਾਨੀ ਰੰਗ ਦੀ ਸ਼ਰਟ ਅਤੇ ਕਾਲਾ ਕੋਟ ਪਾਇਆ ਹੈ ਉੱਤੇ ਅਕਾਲ ਸਿਕਿਉਰਟੀ ਨਾਂ ਦਾ ਲੋਗੋ ਲੱਗਿਆ ਹੋਇਆ ਹੈ। ਉਸ ਦੀ ਮ੍ਰਿਤਕ ਦੇ ਧਨੌਲਾ ਪੁਲਿਸ ਵੱਲੋਂ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ,72 ਘੰਟਿਆਂ ਲਈ ਜਮਾ ਕਰਵਾ ਦਿੱਤੀ ਹੈ ਜੇਕਰ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਧਨੌਲਾ ਪੁਲਿਸ ਨਾਲ 98766-24120,75081-79016,7508031900
ਇਸ ਨੰਬਰਾਂ ਤੇ ਇਤਲਾਹ ਦੇ ਸਕਦਾ ਹੈ।
0 comments:
एक टिप्पणी भेजें