ਬਰਨਾਲਾ ਦੇ ਪੱਤੀ ਰੋਡ ਤੇ ਪਿਆ ਸਿਖਰ ਦੁਪਹਿਰੇ ਡਾਕਾ ਲੁਟੇਰੇ 10,000 ਲੁੱਟ ਕੇ ਫਰਾ
Dr Rakesh punj
ਬਰਨਾਲਾ
ਬਰਨਾਲਾ ਸ਼ਹਿਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿਸ ਵਿਚ ਲੁਟੇਰੇ ਵਾਰਦਾਤਾਂ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਪਿਛਲੇ ਦਿਨੀ ਬਿਜਲੀ ਦੀ ਦੁਕਾਨ ਦੇ ਵਪਾਰੀ ਦੀ ਦੁਕਾਨ ਵਿੱਚ ਵੜ ਕੇ ਲੁਟੇਰਿਆਂ ਵੱਲੋਂ 20 ਹਜ਼ਾਰ ਰੁਪਏ ਦੀ ਨਗਰੀ ਚੋਰੀ ਕਰ ਲਈ ਸੀ, ਅੱਜ ਅੱਜ ਫੇਰ ਫਿਕਰ ਦੁਪਹਿਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮਸਲਾ ਪੱਤੀ ਰੋਡ ਦਾ ਸਾਹਮਣੇ ਆਇਆ ਬਰਨਾਲਾ ਦੇ ਪੱਤੀ ਰੋਡ ਤੇ ਸਥਿਤ ਓਮ ਸ਼ਿਵ ਮੈਡੀਕੋਸ ਕਰੀਬ 2 ਵਜੇ ਤਿੰਨ ਚਾਰ ਵਿਅਕਤੀ ਇੱਕ ਕਾਰ ਵਿੱਚ ਦੁਕਾਨ ਤੇ ਆਏ ਅਤੇ ਦੁਕਾਨ ਦੀ ਭੰਨ ਤੋਂੜ ਸ਼ੁਰੂ ਕਰ ਦਿੱਤੀ ਅਤੇ ਵਪਾਰੀ ਦੀ ਕੁੱਟਮਾਰ ਕਰਨ ਲੱਗੇ! ਮਾਰਕੀਟ ਦੇ ਲੋਕਾਂ ਵੱਲੋਂ ਇਕੱਠ ਕਰਣ ਤੇ ਲੁਟੇਰੇ ਭੱਜ ਗਏ! ਦੱਸ ਦਈਏ ਕਿ ਦੁਕਾਨਦਾਰ ਨੇ ਗੱਲੇ ਵਿੱਚ ਕਰੀਬ 10,000 ਰੁ. ਦੀ ਨਗਰੀ ਲੁਟੇਰਿਆਂ ਵੱਲੋਂ ਲੁਟੀ ਜਾਣ ਦੀ ਸੂਚਨਾ ਦਿੱਤੀ ਹੈ! ਦੁਕਾਨਦਾਰ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਇੱਕ ਵਿਅਕਤੀ ਉਸ ਦੀ ਦੁਕਾਨ ਤੇ ਆ ਕੇ ਹਫਤਾ ਫਿਰੋਤੀ ਦੀ ਮੰਗ ਕਰ ਰਿਹਾ ਸੀ ਤੇ ਹਫਤਾ ਫਿਰੋਤੀ ਨਾ ਦੇਣ ਤੇ ਲੁਟੇਰਿਆਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਓਹਨਾ ਕਿਹਾ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ
0 comments:
एक टिप्पणी भेजें