ਅੱਜ ਬਰਨਾਲੇ ਨਾ ਜਾਇਓ ,ਸ਼ਹਿਰ ਰਹੇਗਾ ਮੁਕੰਮਲ ਬੰਦ। ,15 ਮਈ ਅੱਜ ਬਰਨਾਲਾ ਮੁਕੰਮਲ ਤੌਰ ਤੇ ਬੰਦ ਵਪਾਰੀ ਰੋਸ ਮਾਰਚ ਕਰਨਗੇ
ਦੁਕਾਨ ਨਾ ਬੰਦ ਕਰਨ ਵਾਲੇ ਨੂੰ ਵਪਾਰ ਮੰਡਲ ਚੋਂ ਕੱਢਾਂਗੇ ਅਨਿਲ ਨਾਣਾ
ਡ ਰਾਕੇਸ਼ ਪੁੰਜ
ਬਰਨਾਲਾ 15 ਮਈ-ਬੀਤੇ ਦਿਨੀ ਬਰਨਾਲਾ ਦੇ ਆਈਲਟਸ ਇੰਗਲਿਸ਼ ਇਮੀਗ੍ਰੇਸ਼ਨ ਸੈਂਟਰ ਅਤੇ ਕਿਸਾਨਾਂ ਵਿਚਾਲੇ ਹੋਏ ਵਿਵਾਦ ਨੂੰ ਲੈ ਕੇ ਅੱਜ ਬਰਨਾਲਾ ਬੰਦ ਕਰਨ ਦੀ ਕਾਲ ਦਿੱਤੀ ਗਈ ਹੈ ਜਿਸ ਤਹਿਤ ਰਾਤ ਬਰਨਾਲਾ ਦੇ ਅਗਰਵਾਲ ਧਰਮਸ਼ਾਲਾ ਵਿੱਚ ਵਪਾਰੀਆਂ ਦੇ ਵੱਡੇ ਇਕੱਠ ਵਿੱਚ ਇਹ ਫੈਸਲਾ ਲਿਆ ਗਿਆ ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਅਨਿਲ ਨਾਣਾ ਨੇ ਕਿਹਾ ਅੱਜ ਬਰਨਾਲਾ ਦੇ ਸਾਰੇ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਕੇ ਵਪਾਰੀਆਂ ਦੇ ਹੱਕ ਵਿੱਚ ਖੜਨ ਲਈ ਫੋਕਾ ਦਿੱਤਾ ਉਹਨਾਂ ਕਿਹਾ ਜੇ ਹੁਣ ਇਹਨਾਂ ਪੀੜ ਧਰਨਾ ਲਾਉਣ ਵਾਲੀਆਂ ਕਿਸਾਨ ਜਥੇਬੰਦੀਆਂ ਨੂੰ ਨੱਥ ਨਾ ਪਾਈ ਗਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵਪਾਰ ਕਰਨਾ ਮੁਸ਼ਕਲ ਹੋ ਜਾਵੇਗਾ। ਬਰਨਾਲਾ ਸ਼ਹਿਰ ਦੇ ਸਮੁੱਚੇ ਵਪਾਰੀਆਂ ਨੇ ਵਪਾਰ ਮੰਡਲ ਦੇ ਫੈਸਲੇ ਤੇ ਸਹੀ ਲਾਉਂਦਿਆਂ ਅੱਜ ਬਰਨਾਲਾ ਬੰਦ ਕਰਨ ਦਾ ਐਲਾਨ ਕਰ ਦਿੱਤਾ ਉਹਨਾਂ ਕਿਹਾ ਕਿ ਵਪਾਰੀ ਕਿਸੇ ਕੀਮਤ ਤੇ ਨਹੀਂ ਝੁਕਣਗੇ ਵਪਾਰੀਆਂ ਵਪਾਰੀਆਂ ਨੂੰ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਤੰਗ ਪਰੇਸ਼ਾਨ ਕਰਨ ਧੱਕੇਸ਼ਾਹੀ ਕਰਨ ਅਤੇ ਗੁੰਡਾਗਰਦੀ ਕਰਨ ਦੇ ਰੋਹ ਵਜੋਂ ਇਹ ਫੈਸਲਾ ਲਿਆ ਗਿਆ ਹੈ।
ਬਰਨਾਲਾ ਬੰਦ.ਦਾ ਇਹ ਫੈਸਲਾ ਦੇਰ ਸ਼ਾਮ ਸ਼ਹਿਰ ਦੇ ਸੈਂਕੜੇ ਵਪਾਰੀਆਂ ਨੇ ਤੂਫਾਨੀ ਮੀਟਿੰਗ ਕਰਕੇ ਲਿਆ,
ਜ਼ਿਕਰ ਯੋਗ ਹੈ ਬੀਤੇ ਦਿਨ ਬਰਨਾਲਾ ਦੇ ਵਪਾਰੀਆਂ ਤੇ ਕਿਸਾਨਾਂ ਵਲੋਂ ਕਾਉਂਟਰ ‘ਤੇ ਕੀਤੇ ਲਾਠੀਚਾਰਜ ਦੇ ਗੁੱਸੇ ‘ਚ ਬਰਨਾਲਾ ਵਪਾਰ ਮੰਡਲ ਨੇ ਅੱਜ ਬਰਨਾਲਾ ਮੁਕੰਮਲ ਬੰਦ ਦਾ ਐਲਾਨ ਕੀਤਾ ਹੈ। ਇਹ ਨਿਰਣਾ ਵਪਾਰੀਆਂ ਅਤੇ ਅੜ੍ਹਤੀਆਂ ਦੀ ਇੱਕ ਹੰਗਾਮੀ ਮੀਟਿੰਗ ;ਚ ਲਿਆ ਗਿਆ .
ਬਰਨਾਲਾ ਵਪਾਰ ਮੰਡਲ ਨੇ ਕਿਹਾ ਕਿ ਕੁਝ ਕਿਸਾਨ ਜਥੇਬੰਦੀਆਂ ਤੇ ਗੁੰਡਾਗਰਦੀ ਕਰ ਰਹੇ ਹਨ, ਕਿਸਾਨ ਜਥੇਬੰਦੀਆਂ ਕਾਨੂੰਨ ਨੂੰ ਹੱਥ ਵਿੱਚ ਲੈ ਕੇ ਧੱਕੇਸ਼ਾਹੀਆਂ ਕਰ ਰਹੀਆਂ ਹਨ, ਪ੍ਰਸ਼ਾਸਨ ਤੇ ਸਰਕਾਰਾਂ ਅੱਖਾਂ ਬੰਦ ਕਰਕੇ ਬੈਠੀਆਂ ਹਨ, ਵਪਾਰੀਆਂ ਦੀ ਮੰਗ ਹੈ ਕਿ ਲਾਠੀਚਾਰਜ ਕਰਨ ਵਾਲੇ ਕਿਸਾਨਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ
ਵਪਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਨਸਾਫ਼ ਨਾ ਦਿੱਤਾ ਗਿਆ ਤਾਂ ਆਲ ਇੰਡੀਆ ਵਪਾਰ ਮੰਡਲ ਹੜਤਾਲ ‘ਤੇ ਜਾਵੇਗਾ ਇਸ ਮੌਕੇ ਸ਼ਹਿਰ ਦੇ ਵਪਾਰੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲੈਂਦਿਆਂ ਇਸ ਹੜਤਾਲ ਨੂੰ ਮੁਕੰਮਲ ਸਫ਼ਲ ਬਣਾਉਣ ਦੇ ਲਈ ਪੂਰਾ ਜੋਰ ਲਾਇਆ ਹੋਇਆ
ਲੋਕ ਸਭਾ ਹਲਕਾ ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਨੇ ਕਿਹਾ ਓਹ ਵਪਾਰੀਆਂ ਦੇ ਇਸ ਔਖੀ ਘੜੀ ਦੇ ਵਿੱਚ ਨਾਲ ਖੜੇ ਹਨ ਕਿਉਂਕਿ ਕਿਸੇ ਨੂੰ ਵੀ ਕਾਨੂੰਨ ਭੰਗ ਕਰਕੇ ਕਿਸੇ ਦੇ ਵਪਾਰ ਨੂੰ ਨੁਕਸਾਨ ਪਹੁੰਚਾਉਣਾ ਜਾਇਜ਼ ਨਹੀਂ ਉਹਨਾਂ ਕਿਹਾ ਕਿ ਅਸਲ ਕਿਸਾਨ ਭਾਰਤੀ ਜਨਤਾ ਪਾਰਟੀ ਦੇ ਨਾਲ ਹਨ ਇਸ ਲਈ ਵਪਾਰੀਆਂ ਦੇ ਵਪਾਰ ਨੂੰ ਬਚਾਉਣ ਲਈ ਭਾਜਪਾ ਵਚਨਬੱਧ ਹੈ
0 comments:
एक टिप्पणी भेजें