ਬੀਮਾ ਕੰਪਨੀ ਨੂੰ 1,53,286/- ਰੁਪਏ ਬੀਮੇ ਦੇ ਸਮੇਤ ਵਿਆਜ਼ ਅਤੇ ਹਰਜ਼ਾਨਾ ਅਦਾ ਕਰਨ ਦਾ ਹੁਕਮ ਸੁਣਾਇਆ।
ਬਰਨਾਲਾ 27 ਮਈ
ਮਾਨਯੋਗ ਉਪਭੋਗਤਾ ਕਮਿਸ਼ਨ ਬਰਨਾਲਾ ਦੇ ਪ੍ਰਧਾਨ ਜੋਤ ਨਰੰਜਨ ਸਿੰਘ ਗਿੱਲ ਅਤੇ ਮੈਂਬਰ ਉਰਮਿਲਾ ਕੁਮਾਰੀ ਅਤੇ ਮੈਂਬਰ ਨਵਦੀਪ ਕੁਮਾਰ ਗਰਗ ਦੇ ਬੈਂਚ ਵੱਲੋਂ ਕੇਅਰ ਹੈਲਥ ਇੰਸ਼ੋਰੈਂਸ ਕੰਪਨੀ ਲਿਮਿਟਡ ਪਾਸੋਂ ਧੀਰਜ ਕੁਮਾਰ, ਐਡਵੋਕੇਟ, ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਏ ਅਸ਼ੋਕ ਕੁਮਾਰ ਜਿੰਦਲ ਵਾਸੀ ਬਰਨਾਲਾ ਨੂੰ 1,53,286/- ਰੁਪਏ ਬੀਮੇ ਦੀ ਰਕਮ ਸਮੇਤ ਵਿਆਜ਼ ਅਤੇ ਹਰਜ਼ਾਨਾ ਅਦਾ ਕਰਨ ਦਾ ਹੁਕਮ ਸਾਦਰ ਫਰਮਾਇਆ ਗਿਆ। ਜ਼ਿਕਰਯੋਗ ਹੈ ਕਿ ਅਸ਼ੋਕ ਕੁਮਾਰ ਜਿੰਦਲ ਨੇ ਕੇਅਰ ਹੈਲਥ ਇੰਸ਼ੋਰੈਂਸ ਕੰਪਨੀ ਲਿਮਿਟਡ ਪਾਸੋਂ ਆਪਣਾ ਅਤੇ ਆਪਣੀ ਪਤਨੀ ਚਿਤਰੰਜਨ ਜਿੰਦਲ ਦਾ ਸਿਹਤ ਬੀਮਾ ਕਰਵਾਇਆ ਸੀ ਜੋ ਚਿਤਰੰਜਨ ਜਿੰਦਲ ਫਰਸ਼ ਪਰ ਡਿੱਗ ਪਈ ਜਿਸ ਨਾਲ ਉਸਦੇ ਗੋਡਿਆਂ ਵਿੱਚ ਦਰਦ ਹੋਣ ਲੱਗ ਪਿਆ ਅਤੇ ਉਸਨੂੰ ਤੁਰਨ ਵਿੱਚ ਮੁਸ਼ਕਿਲ ਆਉਣ ਲੱਗ ਪਈ ਜੋ ਮਿਤੀ 21-09-2021 ਪਾਰਸ ਹਸਪਤਾਲ ਪੰਚਕੂਲਾ ਵਿਖੇ ਦਾਖਲ ਹੋਈ ਜਿਥੇ ਉਸਦੇ ਦੋਨੋਂ ਲੱਤਾਂ ਦੇ ਗੋਡੇ ਬਦਲਣ ਸਬੰਧੀ ਆਪਰੇਸ਼ਨ ਹੋਇਆ ਜਿਸਦਾ ਬਿੱਲ 3,53,286/- ਰੁਪਏ ਬਣਿਆ ਜਿਸ ਵਿੱਚੋਂ ਬੀਮਾ ਕੰਪਨੀ ਵੱਲੋਂ ਸਿਰਫ 2,00,000/- ਰੁਪਏ ਅਦਾ ਕੀਤੇ ਗਏ ਅਤੇ ਬਾਕੀ ਦੀ ਰਕਮ ਲਿਮਿਟ ਤੋਂ ਬਾਹਰ ਕਹਿ ਕੇ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਅਸ਼ੋਕ ਕੁਮਾਰ ਜਿੰਦਲ ਨੇ ਧੀਰਜ ਕੁਮਾਰ, ਐਡਵੋਕੇਟ, ਬਰਨਾਲਾ ਰਾਹੀਂ ਕੇਅਰ ਹੈਲਥ ਇੰਸ਼ੋਰੈਂਸ ਕੰਪਨੀ ਲਿਮਿਟਡ ਦੇ ਖਿਲਾਫ ਕੇਸ ਦਾਇਰ ਕੀਤਾ ਜੋ ਮਾਨਯੋਗ ਉਪਭੋਗਤਾ ਕਮਿਸ਼ਨ ਨੇ ਧੀਰਜ ਕੁਮਾਰ ਐਡਵੋਕੇਟ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਕਿ ਬੀਮਾਂ 5 ਲੱਖ ਰੁਪਏ ਦੀ ਰਕਮ ਦਾ ਸੀ ਜੋ ਇੰਸ਼ੋਰੈਂਸ ਕੰਪਨੀ ਵੱਲੋਂ ਗਲਤ ਦਸਤਾਵੇਜ਼ ਦੇ ਆਧਾਰ ਤੇ ਕਲੇਮ ਦੇਣ ਤੋਂ ਇਨਕਾਰ ਕੀਤਾ ਗਿਆ ਹੈ, ਕੇਅਰ ਹੈਲਥ ਇੰਸ਼ੋਰੈਂਸ ਕੰਪਨੀ ਲਿਮਿਟਡ ਨੂੰ ਉਕਤ ਰਕਮ ਸਮੇਤ ਵਿਆਜ਼ ਅਤੇ ਹਰਜ਼ਾਨਾ ਅਦਾ ਕਰਨ ਦਾ ਹੁਕਮ ਸਾਦਰ ਫਰਮਾਇਆ ਗਿਆ।
0 comments:
एक टिप्पणी भेजें