ਜਿਲਾ ਬਰਨਾਲਾ ‘ਚ ਭਾਜਪਾ ਦੇ ਮੌਜੂਦਾ ਪ੍ਰਧਾਨ ਯਾਦਵਿੰਦਰ ਸ਼ੈਂਟੀ ਤੇ ਸਾਬਕਾ ਪ੍ਰਧਾਨ ਗੁਰਮੀਤ ਹੰਡਿਆਇਆ ਧੜਿਆਂ ਚ ਚੱਲ ਰਹੀ ਧੜੇਬੰਦੀ ਭਾਜਪਾ ਲਈ ਵੱਡੀ ਸਿਰਦ
ਭਾਜਪਾ ਦਾ ਇੱਕ ਮੋਂਜੁਦਾ ਤੇ ਇੱਕ ਸਾਬਕਾ ਜਿਲਾ ਪ੍ਰਧਾਨ,ਇੱਕ ਹੱਥ ਤੀਰ ਇੱਕ ਹੱਥ ਕਮਾਨ
ਬਰਨਾਲਾ
ਜਿਲਾ ਬਰਨਾਲਾ ‘ਚ ਭਾਜਪਾ ਦੇ ਮੌਜੂਦਾ ਪ੍ਰਧਾਨ ਯਾਦਵਿੰਦਰ ਸ਼ੈਂਟੀ ਤੇ ਸਾਬਕਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ ਦੇ ਦੋਵੇਂ ਧੜਿਆਂ ਚ ਚੱਲ ਰਹੀ ਧੜੇਬੰਦੀ ਭਾਜਪਾ ਲਈ ਵੱਡੀ ਸਿਰਦਰਦੀ ਦਾ ਕਾਰਨ ਬਣੀ ਹੋਈ ਇਸ ਧੜੇਬੰਦੀ ਬੰਦੀ ਕਾਰਨ ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਨੂੰ ਜਿੱਥੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਭਾਜਪਾ ਦੀ ਅੰਦਰੂਨੀ ਧੜੇਬੰਦੀ ਨੂੰ ਲੈ ਕੇ ਮਾਹੌਲ ਗਰਮਾਇਆ ਹੋਇਆ ਹੈ ਜ਼ਿਕਰ ਯੋਗ ਹੈ ਤੇ ਸੰਗਰੂਰ ਤੋਂ ਅਰਵਿੰਦ ਖੰਨਾ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਅਰਵਿੰਦ ਖੰਨਾ ਦੀ ਪਹਿਲੀ ਬਰਨਾਲਾ ਫੇਰੀ ਜਿੱਥੇ ਬਰਨਾਲਾ ਦੇ ਸਾਬਕਾ ਵਿਧਾਇਕ ਅਤੇ ਭਾਜਪਾ ਦੇ ਸੂਬਾ ਆਗੂ ਕੇਵਲ ਸਿੰਘ ਢਿੱਲੋਂ ਦੀ ਕੋਠੀ ਵਿੱਚ ਆਗੂਆਂ ਵਰਕਰਾਂ ਨੂੰ ਸੰਬੋਧਨ ਕਰਨ ਜਾਣਾ ਸੀ ਤਾਂ ਗੁਰਮੀਤ ਸਿੰਘ ਹੰਡਿਆਇਆ ਵੱਲੋਂ ਕੇਵਲ ਸਿੰਘ ਢਿੱਲੋ ਦੀ ਕੋਠੀ ਤੋਂ ਪਾਸਾ ਵੱਟਦਿਆਂ ਗੁਰੂ ਰਵਿਦਾਸ ਚੌਂਕ ਆਈਟੀਆਈ ਨੇੜੇ ਹੀ ਅਰਵਿੰਦ ਖੰਨੇ ਦਾ ਸਵਾਗਤ ਕੀਤਾ ਗਿਆ ਅਤੇ ਕੇਵਲ ਢਿਲੋ ਦੀ ਕੋਠੀ ਨਹੀਂ ਗਏ ਜਦੋਂ ਕਿ ਕੇਵਲ ਢਿੱਲੋਂ ਦੀ ਕੋਠੀ ਮੌਜੂਦਾ ਪ੍ਰਧਾਨ ਯਾਦਵਿੰਦਰ ਸਿੰਘ ਸ਼ੈਂਟੀ ਆਪਣੇ ਸਾਥੀਆਂ ਸਮੇਤ ਹਾਜ਼ਰ ਸਨ!
ਜਿਕਰਯੋਗ ਹੈ ਬੀਤੇ ਸਮੇਂ ਦੌਰਾਨ ਭਾਜਪਾ ਦੇ ਜ਼ਿਲਾ ਪ੍ਰਧਾਨ ਗੁਰਮੀਤ ਬਾਵਾ ਹੰਡਿਆਇਆ ਨੂੰ ਹਟਾ ਕੇ ਯਾਦਵਿੰਦਰ ਸੰਟੀ ਨੂੰ ਜ਼ਿਲ੍ਹਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਸੰਟੀ-ਬਾਵਾ ਧੜਿਆਂ ਦਰਮਿਆਨ ਆਪਸੀ ਦੂਰੀਆਂ | ਵਧੀਆਂ ਹਨ ਭਾਜਪਾ ਵਲੋਂ ਸੰਗਰੂਰ ਲੋਕ ਸਭਾ ਹਲਕੇ ਤੋਂ ਪਹਿਲਾਂ ਹੀ ਦੇਰੀ ਨਾਲ ਉਤਾਰੇ ਉਮੀਦਵਾਰ ਅਰਵਿੰਦ ਖੰਨਾ ਕੋਲ ਪੂਰੇ ਹਲਕੇ ਅੰਦਰ ਪ੍ਚਾਰ ਕਰਨ ਲਈ ਸਿਰਫ 15 ਕੁ ਦਿਨ ਦਾ ਸਮਾਂ ਬਚਿਆ ਹੈ। ਜੇਕਰ ਹੁਣ ਅਰਵਿਦ ਖੰਨਾ ਦੇ ਦਿਮਾਗ ਵਿੱਚ ਇਹ ਗੱਲ ਚੱਲ ਰਹੀ ਹੈ ਕਿ ਭਾਜਪਾ ਵਰਕਰ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਅੱਗੇ ਲੱਗਕੇ ਚਲਓਣਗੇ,ਅਜਿਹਾ ਹੋਣਾ ਸੰਭਵ ਨਹੀਂ ਜਾਪ ਰਿਹਾ । ਅਜਿਹੇ ਸਮੇਂ ਚ ਭਾਜਪਾ ਵਰਕਰਾਂ ਦਾ ਇਕੱਠੇ ਹੋ ਕੇ ਨਾ ਤੁਰਨਾ ਭਾਜਪਾ ਉਮੀਦਵਾਰ ਲਈ ਬੇੜਿਆਂ ਚ ਵੱਟੇ ਪਾਉਣ ਬਰਾਬਰ ਹੋਵੇਗਾ ।ਜਦੋਂ ਕਿ ਚਾਹੀਦਾ ਇਹ ਸੀ ਕਿ ਆਪਸੀ ਗਿਲੇ ਸ਼ਿਕਵੇ ਭੁਲਾਕੇ ਲੋਕ ਸਭਾ ਓਮੀਦਵਾਰ ਦਾ ਸਾਥ ਦਿੱਤਾ ਜਾਵੇ ਆਪਸੀ ਧੜੇਬੰਦੀਆਂ ਚ ਉਲਝਣਾ ਅਰਵਿੰਦ ਖੰਨਾ ਲਈ ਵੱਡੀਆਂ ਸਮੱਸਿਆਵਾਂ ਖੜੀਆਂ ਕਰ ਸਕਦਾ ਹੈ।ਜੇਕਰ ਪ੍ਰਚਾਰ ਵਾਲੇ ਪਾਸੇ ਨਜਰ ਮਾਰੀ ਜਾਵੇ ਤਾਂ ਦੂਸਰੀਆਂ ਪਾਰਟੀਆਂ ਨੇ ਆਪਣਾ ਪ੍ਰਚਾਰ ਕਰਨ ਵਿੱਚ ਅੱਡੀਚੋਟੀ ਦਾ ਜੋਰ ਲਗਾਇਆ ਹੋਇਆ ਹੈ,ਜਿਸ ਕਰਕੇ ਅੱਧੇ ਤੋਂ ਵੱਧ ਖੇਤਰਾਂ ਵਿੱਚ ਪ੍ਰਚਾਰ ਦਾ ਕੰਮ ਨੇੜੇ ਲਾ ਲਿਆ ਹੈ ।ਇਸਦੇ ਮੁਕਾਬਲੇ ਭਾਜਪਾ ਉਮੀਦਵਾਰ ਨੇ ਹਾਲੇ ‘ਸੇਰ ਦੇ ਵਿੱਚੋਂ ਪੂਣੀ ਵੀ ਨਹੀ ਕੱਤੀ”। ਪਰ ਭਾਜਪਾ ਵਰਕਰ ਇੱਕ -ਦੂਜੇ ਦੀਆਂ ਲੱਤਾਂ ਖਿੱਚਣ ਚ ਰੁਝੇ ਹੋਏ ਨੇ । ਦੂਜੇ ਪਾਸੇ ਪੰਜਾਬ ਭਰ ਅੰਦਰ ਭਾਜਪਾ ਉਮੀਦਵਾਰਾਂ ਦਾ ਕਿਸਾਨ ਜਥੇਬੰਦੀਆਂ ਵਲੋਂ ਵਿਰੋਧ ਕਰਨ ਦਾ ਬਿਗਲ ਵਜਾਇਆ ਹੋਇਆ ਹੈ ।ਉਪਰੋਂ ਬਰਨਾਲਾ ਵਿੱਚ ਭਾਜਪਾ ਦੀ ਆਪਸੀ ਧੜੇਬੰਦੀ ਕਾਰਨ ਵਰਕਰ ਇੱਕ -ਦੂਜੇ ਨੂੰ ਨੀਵਾਂ ਦਿਖਾਉਣ ਵਿਚ ਲੱਗੇ ਹੋਏ ਨੇ, ਭਾਵੇਂ ਲੋਕਾਂਚਾਰੀ ਦੇ ਤੌਰ ਤੇ ਇਕੱਠੇ ਦਿਖਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ,ਕਿਉਂ ਕਿ ਹਾਈ ਕਮਾਂਡ ਦੇ ਫੈਸਲੇ ਨੂੰ ਮੰਨਣ ਤੋਂ ਵੀ ਇਨਕਾਰ ਨਹੀ ਕਰ ਸਕਦੇ ਅਤੇ ਡੰਡੇ ਤੋਂ ਵੀ ਡਰਦੇ ਹਨ ਪ੍ਰੰਤੂ ਅਸਲ ਸਚਾਈ ਇਹ ਹੈ ਕਿ “ਪੰਚਾਂ ਦਾ ਕਹਾ ਸਿਰ ਮੱਥੇ,ਪਰਨਾਲਾ ਓਥੇ ਦਾ ਓਥੇ “ ਵਾਲੀ ਕਹਾਵਤ ਵਾਂਗ ਬਰਨਾਲਾ ਚ ਅਰਵਿੰਦ ਖੰਨਾ ਨੂੰ ਚੋਣਾਂ ਦੌਰਾਨ ਹੋਰ ਵੀ ਸਮੱਸਿਆਵਾਂ ਝੱਲਣੀਆਂ ਪੈ ਸਕਦੀਆਂ ਹਨ।
ਬਰਨਾਲਾ ਅੰਦਰ ਯਾਦਵਿੰਦਰ ਸੋਟੀ ਨੂੰ ਕੇਵਲ ਸਿੰਘ ਢਿੱਲੋਂ ਅਤੇ ਗੁਰਮੀਤ ਸਿੰਘ ਬਾਵਾ ਹੰਡਿਆਇਆ ਨੂੰ ਅਰਵਿੰਦ ਖੰਨਾ ਧੜੇ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।ਇਹ ਵੀ ਚਰਚਾ ਵਿੱਚ ਹੈ ਕਿ ਯਾਦਵਿੰਦਰ ਸੰਟੀ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ ਵਿੱਚ ਕੇਵਲ ਸਿੰਘ ਢਿੱਲੋਂ ਵੱਲੋਂ ਵੱਡੀ ਭੂਮਿਕਾ ਨਿਭਾਈ ਦੱਸੀ ਜਾ ਰਹੀ ਹੈ । ਬੀਤੇ ਸਮੇਂ ਭਾਵ ਗੁਰਮੀਤ ਬਾਵਾ ਦੀ ਪ੍ਰਧਾਨਗੀ ਦੌਰਾਨ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸੰਟੀ ਵਲੋਂ ਉਲੀਕੇ ਪਾਰਟੀ ਪ੍ਰੋਗਰਾਮਾਂ ਵਿੱਚ ਸ਼ਾਮਲ ਨਾ ਹੋ ਕੇ ਗੁਰਮੀਤ ਬਾਵਾ ਦੀ ਅਗਵਾਈ ਵਾਲੇ ਭਾਜਪਾ ਧੜੇ ਵਲੋਂ ਆਪਣਾ ਵੱਖਰਾ ਪ੍ਰੋਗਰਾਮ ਕੀਤਾ ਜਾਂਦਾ ਰਿਹਾ ਹੈ । ਇਸ ਸਭ ਤੋਂ ਬਾਅਦ ਪਾਰਟੀ ਵਲੋਂ ਅਰਵਿੰਦ ਖੰਨਾ ਨੂੰ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਇਹ ਦੂਰੀਆਂ ਮਿਟਣ ਦੀ ਸੰਭਾਵਨਾ ਬਣਦੀ ਸੀ। ਪਰ ਅਰਵਿੰਦ ਖੰਨਾ ਦੀ ਬਤੌਰ ਉਮੀਦਵਾਰ ਬਰਨਾਲਾ ਚ ਪਹਿਲੀ ਫੇਰੀ ਚੋਂ ਗੁਰਮੀਤ ਬਾਵਾ ਹੰਡਿਆਇਆ ਅਤੇ ਹਲਕਾ ਇੰਚਾਰਜ ਧੀਰਜ ਕੁਮਾਰ ਦੱਧਾਹੂਰ ਦੀ ਅਗਵਾਈ ਵਾਲੇ ਧੜੇ ਦੀ ਗ਼ੈਰਹਾਜ਼ਰੀ ਨੇ ਇੱਕ ਵੱਖਰੀ ਲਕੀਰ ਖਿੱਚ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਸਾਹਿਬ ਵਲੋਂ ਚੋਣ ਸਟੇਜਾਂ ਤੇ ਲਾਇਆ ਜਾਣ ਵਾਲਾ ਨਾਅਰਾ “ਅਬਕੀ ਵਾਰ 400 ਸੇ ਪਾਰ’ ਦਾ ਨਾਅਰਾ ਦੇਣ ਵਾਲੀ ਭਾਜਪਾ ਵੱਡੀ ਧੜੇਬੰਦੀ ਦਾ ਸ਼ਿਕਾਰ ਹੁੰਦੀ ਜਾਪਦੀ ਹੈ ਚੱਲ ਰਹੇ ਮਜੂਦਾ ਹਾਲਾਤਾਂ ਦੇ ਮਧੇਨਜਰ ਦੂਜੇ ਪਾਸੇ ਪੰਜਾਬ ਭਰ ਅੰਦਰ ਭਾਜਪਾ ਉਮੀਦਵਾਰਾਂ ਦਾ ਕਿਸਾਨ ਜਥੇਬੰਦੀਆਂ ਵਲੋਂ ਵਿਰੋਧ ਕਰਨ ਦਾ ਬਿਗਲ ਵਜਾਇਆ ਹੋਇਆ ਹੈ।ਉਪਰੋਂ ਬਰਨਾਲਾ ਵਿੱਚ ਭਾਜਪਾ ਦੀ ਆਪਸੀ ਧੜੇਬੰਦੀ ਕਾਰਨ. ਭਾਰਤੀ ਜਨਤਾ ਪਾਰਟੀ ਲਈ ਕੰਡਿਆਂ ਦਾ ਰਾਹ ਬਣਿਆ ਹੋਇਆ ਹੈ। ਜੇਕਰ ਜਲਦ ਦੋਵੇਂ ਪ੍ਰਧਾਨਾਂ ਦੀ ਸੁਲਹਾ ਕਰਾ ਕੇ ਨਾ ਤੋਰਿਆ ਗਿਆ ਤਾਂ ਇਸ ਦਾ ਖਮਿਆਜਾ ਭਾਜਪਾ ਨੂੰ ਭੁਗਤਣਾ ਪੈ ਸਕਦਾ
0 comments:
एक टिप्पणी भेजें