ਖਹਿਰਾ ਦੀ ਜਿੱਤ ਦੀ ਚੜਤ ਦੇਖ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀ ਨੀਂਦ ਉੱਡੀ ਉਹਨਾਂ ਨੂੰ ਆਪਣੀ ਹਾਰ ਕੰਧ ਤੇ ਲਿਖੀ ਦਿਸ ਰਹੀ-ਗੁਰਕੀਮਤ ਸਿੱਧੂ
ਆਪ ਸਰਕਾਰ ਦੇ ਦੁਖੀ ਤੇ ਸਤਾਏ ਮਜਦੂਰ, ਮੁਲਾਜ਼ਿਮ, ਕਿਸਾਨ ਸੜਕਾਂ ਤੇ ਧਰਨੇ ਲਾ ਰਹੇ ਹਨ -ਰਵੀ ਆਦਿਵਾਲ
ਬਰਨਾਲਾ,
ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ ਸਹਿਰੀਆਂ ਸਮੇਤ ਪਿੰਡਾਂ ਵਾਲਿਆਂ ਦਾ ਭਰਪੂਰ ਸਮਰਥਨ ਮਿਲਣ ਕਾਰਨ ਅਤੇ ਖਹਿਰਾ ਦੀ ਜਿੱਤ ਦੀ ਚੜਤ ਦੇਖ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀ ਨੀਂਦ ਉੱਡ ਚੁੱਕੀ ਹੈ ਉਹਨਾਂ ਨੂੰ ਆਪਣੀ ਹਾਰ ਕੰਧ ਤੇ ਲਿਖੀ ਦਿਸ ਰਹੀ ਹੈ ਤੇ ਸੰਗਰੂਰ ਲੋਕ ਸਭਾ ਸੀਟ ਕਾਂਗਰਸ ਪਾਰਟੀ 100 % ਜਿੱਤੇਗੀ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਕਾਂਗਰਸ ਦੇ ਸਾਬਕਾ ਜਿਲਾ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਗੁਰਕੀਮਤ ਸਿੰਘ ਸਿੱਧੂ ਨੇ ਹਲਕੇ ਦੇ ਵੱਖ ਵੱਖ ਪਿੰਡਾਂ ਚੋਣ ਲੋਕ ਮਿਲਣੀਆਂ ਉਪਰੰਤ ਗੱਲਬਾਤ ਕਰਦਿਆਂ ਕੀਤਾ ! ਉਹਨਾਂ ਦੱਸਿਆ ਕਿ
ਸੁਖਪਾਲ ਸਿੰਘ ਖਹਿਰਾ ਦੇ ਹਰ ਥਾਂ ਪਹੁੰਚਣ ਤੇ ਵੱਡੀ ਗਿਣਤੀ ‘ਚ ਹੁੰਦੇ ਭਰਵੇ ਇੱਕਠਾਂ ਤੋਂ ਇਹ ਸਾਬਤ ਹੋ ਗਿਆ ਹੈ ਕਿ ਸੁਖਪਾਲ ਸਿੰਘ ਖਹਿਰਾ ਵੱਡੀ ਲੀਡ ਤੇ ਜਿੱਤ ਪ੍ਰਾਪਤ ਕਰਕੇ ਪਾਰਲੀਮੈਂਟ ਪਹੁੰਚਣਗੇ।
ਗੁਰਕੀਮਤ ਸਿੱਧੂ ਨੇ ਅੱਗੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਵੱਡੇ-ਵੱਡੇ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਵਲੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਸਿਰਫ ਕਾਗਜਾਂ ਤੱਕ ਹੀ ਸੀਮਿਤ ਹਨ। ਆਮ ਆਦਮੀ ਪਾਰਟੀ ਦੇ ਕਈ ਵੱਡੇ ਲੀਡਰ ਭ੍ਰਿਸ਼ਟਾਚਾਰ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਸੂਬੇ ਵਿੱਚ ਅਮਨ- ਕਾਨੂੰਨ ਦੀ ਸਥਿਤੀ ਖਰਾਬ ਹੈ ! ਇਸ ਮੌਕੇ ਸਾਬਕਾ ਯੂਥ ਆਗੂ ਰਵੀ ਆਦਿਵਾਲ ਨੇ ਕਿਹਾ ਕਿ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੇ ਪੀ.ਏ ਵਲੋਂ ਰਾਜਸਭਾ ਮੈਂਬਰ ਸਵਾਤੀ ਮਾਲੀਵਾਲ ਦੀ ਕੁੱਟਮਾਰ ਕਰਨ ਤੇ ਆਪ ਦਾ ਔਰਤ ਵਿਰੋਧੀ ਚੇਹਰਾ ਨੰਗਾ ਹੋਇਆ ਜੋ ਆਪਣੇ ਹੀ ਪਾਰਟੀ ਆਗੂਆਂ ਦੀ ਕਦਰ ਨੀ ਕਰ ਸਕਦੇ ਪੰਜਾਬ ਵਾਸੀਆਂ ਨੂੰ ਕੋਈ ਆਸ ਨਹੀਂ ਰੱਖਣੀ ਚਾਹੀਦੀ ਜਿਸ ਨੂੰ ਲੈਕੇ ਆਪ ਦਾ 13 -੦ ਦਾ ਫਲਸਫਾ ਜੀਰੋ ਸਾਬਿਤ ਹੋਵੇਗਾ ਤੇ ਆਪ ਨੂੰ ਇਸ ਦਾ ਖਾਮਿਆਜਾ ਲੋਕ ਸਭਾ ਚ ਹੀ ਭੁਗਤਣਾ ਪਵੇਗਾ ਆਪ ਨੇ ਨੌਜਵਾਨਾਂ ਨੂੰ ਨਾ ਕੋਈ ਰੁਜਗਾਰ ਤੇ ਮਹਿੰਗਾਈ ਤੋਂ ਸਿਵਾਏ ਕੁਝ ਨਹੀਂ ਦਿੱਤਾ ਜਿਸ ਕਾਰਨ ਆਪ ਸਰਕਾਰ ਦੇ ਦੁਖੀ ਤੇ ਸਤਾਏ ਮਜਦੂਰ ,ਮੁਲਾਜ਼ਿਮ,ਕਿਸਾਨ ਸੜਕਾਂ ਤੇ ਧਰਨੇ ਲਾ ਰਹੇ ਹਨ ।
0 comments:
एक टिप्पणी भेजें