ਖੰਡੂਰ ਸਾਹਿਬ ਲੋਕ ਸਭਾ ਵਿੱਚ ਦੋ ਖਾੜਕੂਆਂ 'ਚ ਐਲਾਨੇ ਜੰਗ ?
ਭਾਈ ਅੰਮ੍ਰਿਤਪਾਲ ਸਿੰਘ ਅਤੇ ਭਾਈ ਵਿਰਸਾ ਸਿੰਘ ਵਲਟੋਹਾ ਮੈਦਾਨ 'ਚ
ਪੜੋ-ਦੋਨਾਂ ਚੋਂ ਕਿਹੜਾ ਜਿੱਤੂ ਜਾਂ ਦੋਨੋਂ ਹਾਰਣਗੇ ?
ਵਲਟੋਹਾ ਨੇ ਲਲਕਾਰੇ ਵੜਿੰਗ,ਬਾਜਵਾ,ਰਾਹੁਲ।
ਡ ਰਾਕੇਸ਼ ਪੁੰਜ
ਚੰਡੀਗੜ੍ਹ/ਖੰਡੂਰ ਸਾਹਿਬ
ਬੀ ਬੀ ਸੀ ਇੰਡੀਆ
www.bbcindianews.com
ਪੰਜਾਬ ਦੇ ਵੱਡੇ ਪੰਥਕ ਹਲਕੇ ਖੰਡੂਰ ਸਾਹਿਬ ਤੋਂ ਦੋ ਖਾੜਕੂਆਂ ਨੇ ਐਲਾਨ-ਏ-ਜੰਗ ਕਰ ਦਿੱਤੀ ਹੈ। ਜਦੋਂ ਪਹਿਲਾਂ ਸਰਦਾਰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਖੰਡੂਰ ਸਾਹਿਬ ਤੋਂ ਉਨ੍ਹਾਂ ਦੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਸੀ,ਉਦੋਂ ਸਿਆਸੀ ਹਲਕਿਆਂ ਵਿੱਚ ਹੜਕੰਪ ਮੱਚ ਗਿਆ ਸੀ ਅਤੇ ਜੰਗੀ ਪੱਧਰ ਤੇ ਇਹ ਚਰਚਾ ਛਿੜ ਗਈ ਸੀ,ਕਿ ਹੁਣ ਕੀ ਸ਼੍ਰੋਮਣੀ ਅਕਾਲੀ ਦਲ ਇਥੋਂ ਆਪਣਾ ਉਮੀਦਵਾਰ ਐਲਾਨੇਗਾ,ਜਾਂ ਫਿਰ ਸ: ਅੰਮ੍ਰਿਤ ਪਾਲ ਸਿੰਘ ਨੂੰ ਆਪਣੀ ਹਿਮਾਇਤ ਦੇਵੇਗਾ।
ਲੇਕਿਨ ਅੰਮ੍ਰਿਤ ਪਾਲ ਦੇ ਚੋਣ ਲੜਨ ਦੇ ਐਲਾਨ ਤੋਂ ਠੀਕ 48 ਘੰਟਿਆਂ ਦੇ ਅੰਦਰ-ਅੰਦਰ ਹੀ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸਿਰ ਕੱਢ ਆਗੂ ਸਰਦਾਰ ਵਿਰਸਾ ਸਿੰਘ ਵਲਟੋਹਾ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਹੈ,ਜਿਸ ਤੋਂ ਬਾਅਦ ਸ੍ਰੀ ਖੰਡੂਰ ਸਾਹਿਬ ਹਲਕੇ ਦੀਆਂ ਸਿਆਸੀ ਸਰਗਰਮੀਆਂ ਦਾ ਪਾਰਾ ਇਕਦਮ ਬਹੁਤ ਜਿਆਦਾ ਚੜ ਗਿਆ ਹੈ।
ਚਰਚਾ ਛਿੜ ਗਈ ਹੈ,ਕਿ ਇਸ ਹਲਕੇ ਵਿੱਚ ਦੋ ਖਾੜਕੂਆਂ ਦਾ ਆਪਸ ਵਿੱਚ ਸਿਆਸੀ ਯੁੱਧ ਹੋਣ ਜਾ ਰਿਹਾ ਹੈ,ਜਿਨਾਂ ਵਿੱਚੋਂ ਕੁਝ ਲੋਕ ਅੰਮ੍ਰਿਤਪਾਲ ਸਿੰਘ ਨੂੰ ਖਾੜਕੂ ਅਤੇ ਪੰਥਕ ਆਗੂ ਮੰਨਦੇ ਹਨ ਅਤੇ ਉਹਨਾਂ ਦਾ ਕਹਿਣਾ ਹੈ,ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵਾਂਗ ਅੰਮ੍ਰਿਤਪਾਲ ਨੇ ਵੀ ਪੰਜਾਬੀਆਂ ਖਾਸ ਕਰਕੇ ਸਿੱਖ ਕੌਮ ਨੂੰ ਨਸ਼ਿਆਂ ਤੋਂ ਨਿਜਾਤ ਦਵਾਉਣ ਲਈ ਅਤੇ ਅੰਮ੍ਰਿਤਧਾਰੀ ਬਣਾਉਣ ਲਈ ਇੱਕ ਬਹੁਤ ਵੱਡੀ ਮੁਹਿੰਮ ਵਿੱਢੀ ਸੀ,ਲੇਕਿਨ ਸਰਕਾਰਾਂ ਨੂੰ ਉਸ ਦੀ ਮੁਹਿੰਮ ਜਾਂ ਵਹੀਰ ਗਵਾਰਾ ਨਹੀਂ ਹੋਈ ਅਤੇ ਸਮੇਂ ਦੀਆਂ ਹਕੂਮਤਾਂ ਨੇ ਉਸ ਨੂੰ ਐਨਐਸਏ ਲਗਾ ਕੇ ਦਿਬੜੂਗੜ ਜੇਲ ਵਿੱਚ ਬੰਦ ਕਰ ਦਿੱਤਾ ਹੈ।
ਪਰ ਨਾਲ ਹੀ ਕਈ ਪੰਥਕ ਸੋਚ ਰੱਖਣ ਵਾਲੇ ਅਤੇ ਬਹੁਤ ਸਾਰੇ ਪੰਜਾਬੀਆਂ ਦਾ ਇਹ ਵੀ ਮੱਤ ਹੈ,ਕਿ ਜਿੱਥੋਂ ਤੱਕ ਅੰਮ੍ਰਿਤਪਾਲ ਦੀ ਅੰਮ੍ਰਿਤ ਛਕਾਉਣ ਵਾਲੀ ਅਤੇ ਨਸ਼ੇ ਛੁਡਾਉਣ ਵਾਲੀ ਗੱਲ ਹੈ,ਉਹ ਠੀਕ ਸੀ ਅਤੇ ਅਸੀਂ ਉਸ ਨਾਲ ਇਤਫਾਕ ਰੱਖਦੇ ਹਾਂ,ਲੇਕਿਨ ਜਦੋਂ ਉਸਨੇ ਇਹ ਕਹਿ ਦਿੱਤਾ,ਕਿ ਮੈਂ ਭਾਰਤ ਦੇ ਸੰਵਿਧਾਨ ਦੀ ਕੋਈ ਪਰਵਾਹ ਨਹੀਂ ਕਰਦਾ ਅਤੇ ਮੈਂ ਉਸ ਨੂੰ ਬਿਲਕੁਲ ਨਹੀਂ ਮੰਨਦਾ ਅਤੇ ਮੈਂ ਮੌਜੂਦਾ ਹਕੂਮਤਾਂ ਦੇ ਵਿਰੁੱਧ ਬਾਗੀ ਰੁੱਖ ਅਖਤਿਆਰ ਕੀਤਾ ਹੈ,ਤਾਂ ਹੁਣ ਉਹ ਦੱਸਣ,ਕਿ ਕਿਹੜੇ ਮੂੰਹ ਨਾਲ ਉਸੇ ਸੰਵਿਧਾਨ ਦੇ ਤਹਿਤ ਚੋਣ ਲੜਨ ਜਾ ਰਹੇ ਹਨ।
ਇੱਥੇ ਹੀ ਬੱਸ ਨਹੀਂ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਹੈ,ਕਿ ਅੰਮ੍ਰਿਤਪਾਲ ਸਿੰਘ ਜਾਂ ਉਨਾਂ ਦਾ ਪਰਿਵਾਰ ਸਪਸ਼ਟ ਕਰੇ,ਕਿ ਉਹ ਅਗਲੇ ਦਿਨਾਂ ਵਿੱਚ ਹਕੂਮਤਾਂ ਦੇ ਬਾਗੀ ਬਣ ਕੇ ਵਿਚਰਨਗੇ,ਜਾਂ ਭਾਰਤ ਦੇ ਸੰਵਿਧਾਨ ਹੇਠ ਰਹ ਕੇ ਕੰਮ ਕਰਨਗੇ।
ਉਧਰ ਅਕਾਲੀ ਦਲ ਵੱਲੋਂ ਜਿਉਂ ਹੀ ਸ: ਵਲਟੋਹਾ ਨੂੰ ਉਮੀਦਵਾਰ ਐਲਾਨਿਆ,ਤਾਂ ਉਸੇ ਵੇਲੇ ਮੀਡੀਆ ਜਗਤ ਅਤੇ ਸਿਆਸੀ ਸੱਥਾਂ ਵਿੱਚ ਇੱਕ ਵਾਰ ਫਿਰ ਭੁਚਾਲ ਆ ਗਿਆ,ਕਿਉਂਕਿ ਬਹੁਤ ਵੱਡੇ ਪੱਧਰ ਤੇ ਕਿਆਸ ਲੱਗ ਰਹੇ ਸਨ,ਕਿ ਸ਼ਾਇਦ ਅੰਮ੍ਰਿਤ ਪਾਲ ਦੇ ਐਲਾਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਆਪਣਾ ਉਮੀਦਵਾਰ ਨਹੀਂ ਐਲਾਨੇਗਾ ਅਤੇ ਹੋ ਸਕਦਾ ਹੈ,ਕਿ ਅਕਾਲੀ ਦਲ ਅੰਮ੍ਰਿਤਪਾਲ ਸਿੰਘ ਨੂੰ ਆਪਣੀ ਹਮਾਇਤ ਦੇ ਦੇਵੇ,ਕਿਉਂਕਿ ਪਿਛਲੇ ਕੁਝ ਸਮੇਂ ਵਿੱਚ ਅਕਾਲੀ ਦਲ ਨੇ ਜਿਸ ਤਰ੍ਹਾਂ ਬੰਦੀ ਸਿੰਘ ਸਰਦਾਰ ਰਾਜੋਆਣਾਂ ਦੀ ਭੈਣ ਨੂੰ ਸੰਗਰੂਰ ਦੀ ਜ਼ਿਮਨੀ ਚੋਣ ਵਿੱਚ ਉਤਾਰਿਆ ਸੀ ਅਤੇ ਬਾਕੀ ਬੰਦੀ ਸਿੰਘਾਂ ਦੀ ਹਿਮਾਇਤ ਕਰਦਿਆਂ ਅਤੇ ਜਿਸ ਤਰ੍ਹਾਂ ਅੰਮ੍ਰਿਤ ਪਾਲ ਤੇ ਲੱਗੇ ਐਨਐਸਏ ਨੂੰ ਗਲਤ ਦੱਸਿਆ ਸੀ,ਉਸੇ ਤਰ੍ਹਾਂ ਕੀ ਉਹ ਅੰਮ੍ਰਿਤਪਾਲ ਦੀ ਵੀ ਹਮਾਇਤ ਕਰਨਗੇ।
ਪਰ ਅਕਾਲੀ ਦਲ ਨੇ ਸ: ਵਲਟੋਹਾ ਨੂੰ ਉਮੀਦਵਾਰ ਐਲਾਨ ਕੇ,ਇਹ ਸਪਸ਼ਟ ਸੰਕੇਤ ਦੇ ਦਿੱਤੇ ਹਨ,ਕਿ ਉਹ ਸਿਰਫ ਤੇ ਸਿਰਫ ਗਰਮ ਖਿਆਲੀਆਂ,ਪੰਥਕ ਧਿਰਾਂ ਦੀ ਨੁਮਾਇੰਦਾ ਪਾਰਟੀ ਨਹੀਂ,ਬਲਕਿ ਉਹ ਪੰਜਾਬੀਆਂ ਦੀ ਅਗਵਾਈ ਕਰਨ ਵਾਲੀ ਇਕਲੋਤੀ ਪਾਰਟੀ ਹੈ,ਇਸ ਲਈ ਉਹਨਾਂ ਨੇ ਅੰਮ੍ਰਿਤਪਾਲ ਨੂੰ ਹਮਾਇਤ ਨਹੀਂ ਦਿੱਤੀ।
ਸ: ਵਲਟੋਹਾ ਨੇ ਆਪਣੇ ਐਲਾਨ ਤੋਂ ਤੁਰੰਤ ਬਾਅਦ ਮੀਡੀਆ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ,ਕਿ ਮੈਂ ਮੈਦਾਨ ਵਿੱਚ ਆ ਗਿਆ ਹਾਂ,ਸਭ ਤੋਂ ਪਹਿਲਾਂ ਲਲਕਾਰਾ ਮਾਰਦਿਆਂ ਉਨ੍ਹਾਂ ਕਿਹਾ,ਕਿ ਇਥੋਂ ਕਾਂਗਰਸ ਨੇ ਅਜੇ ਉਮੀਦਵਾਰ ਨਹੀਂ ਐਲਾਨਿਆ ਤੇ ਕਾਂਗਰਸ,ਭਾਵੇਂ ਇਥੋਂ ਰਾਜਾ ਵੜਿੰਗ,ਪ੍ਰਤਾਪ ਸਿੰਘ ਬਾਜਵਾ ਜਾਂ ਰਾਹੁਲ ਗਾਂਧੀ ਨੂੰ ਮੈਦਾਨ ਵਿੱਚ ਉਤਾਰਦੇ,ਮੈਂ ਸਭਨਾਂ ਦੇ ਘੋਗੇ ਚਿੱਤ ਕਰ ਦਿਆਂਗਾ।
ਉਨਾਂ ਸ: ਅੰਮ੍ਰਿਤਪਾਲ ਬਾਰੇ ਪੁੱਛੇ ਅਹਿਮ ਸਵਾਲ ਦੇ ਜਵਾਬ ਵਿੱਚ ਕਿਹਾ,ਕਿ ਉਹ ਅੰਮ੍ਰਿਤ ਪਾਲ ਸਿੰਘ ਦੇ ਦੋਖੀ ਨਹੀਂ ਹਨ ਅਤੇ ਉਸ ਦੀ ਜੇਲ ਯਾਤਰਾ ਦੌਰਾਨ ਵੀ ਉਨ੍ਹਾਂ ਨੇ ਹਾਅ ਦਾ ਨਾਰਾ ਮਾਰਿਆ ਸੀ,ਲੇਕਿਨ ਜੇਕਰ ਅੰਮ੍ਰਿਤਪਾਲ ਤੇ ਉਨਾਂ ਦੀ ਪੰਥਕ ਸੇਵਾ ਦੋ ਨੂੰ ਪਲੜਿਆਂ ਵਿੱਚ ਤੋਲਿਆ ਜਾਵੇ,ਤਾਂ ਉਨ੍ਹਾਂ ਦੀ ਸੇਵਾ ਅੰਮ੍ਰਿਤਪਾਲ ਦੇ ਮੁਕਾਬਲੇ ਭਾਰੀ ਰਹੇਗੀ।
ਕਿਉਂਕਿ ਉਹਨਾਂ ਨੇ ਪੰਜਾਬ ਦੇ ਸੰਘਰਸ਼ੀ ਦੌਰ ਵੇਲੇ 10 ਸਾਲ ਦੇ ਕਰੀਬ ਜੇਲਾਂ ਕੱਟੀਆਂ ਹਨ,ਪੁਲਿਸ ਦਾ ਤਸ਼ੱਦਦ ਝੱਲਿਆ ਹੈ ਅਤੇ ਤਰਾਂ-ਤਰਾਂ ਦੀਆਂ ਔਂਕੜਾਂ ਵਿੱਚੋਂ ਲੰਘ ਕੇ ਉਹ ਇਸ ਸਿਆਸੀ ਜੀਵਨ ਵਿੱਚ ਵਿਚਰੇ ਹਨ।
ਉਨ੍ਹਾਂ ਕਿਹਾ ਕਿ ਮੇਰੇ ਤੇ ਕਈ ਵਾਰ ਐਨਐਸਏ ਲੱਗੇ ਹਨ ਅਤੇ ਬਹੁਤ ਹੀ ਬੁਰੇ ਹਾਲਾਤਾਂ ਚੋਂ ਮੈਂ ਗੁਜਰਿਆ ਹਾਂ,ਇਸ ਲਈ ਮੈਂ ਖੰਡੂਰ ਸਾਹਿਬ ਦੇ ਵੋਟਰਾਂ ਨੂੰ ਅਪੀਲ ਕਰਾਂਗਾ,ਕਿ ਉਹ ਅੰਮ੍ਰਿਤਪਾਲ ਅਤੇ ਮੇਰੇ ਪੰਥਕ ਤਿਆਗ ਜਾਂ ਸੇਵਾ ਦੀ ਤੁਲਣਾ ਕਰ ਲੈਣ,ਜਿਹੜਾ ਉਹਨਾਂ ਨੂੰ ਭਾਰੂ ਲੱਗੇ ਉਹਦੇ ਹੱਕ ਵਿੱਚ ਵੋਟ ਪਾ ਦੇਣ।
ਉਧਰ ਬਹੁਤ ਸਾਰੇ ਜਾਣਕਾਰਾਂ ਦਾ ਇਹ ਮੰਨਣਾ ਹੈ,ਕਿ ਵਲਟੋਹਾ ਦੇ ਅੰਮ੍ਰਿਤਪਾਲ ਸਾਹਮਣੇ ਆਉਣ ਨਾਲ ਸ੍ਰੀ ਖੰਡੂਰ ਸਾਹਿਬ ਦੀ ਸੀਟ ਨਾ ਸਿਰਫ ਪੰਜਾਬ ਦੀ ਸਭ ਤੋਂ ਹਾਰਟ ਸੀਟ ਬਣ ਗਈ ਹੈ,ਬਲਕਿ ਅਕਾਲੀ ਦਲ ਦੇ ਅਤੇ ਅੰਮ੍ਰਿਤਪਾਲ ਦੇ ਇਸ ਫੈਸਲੇ ਦਾ ਪੰਜਾਬ ਦੀਆਂ ਦੂਜੀਆਂ 12 ਸੀਟਾਂ ਤੇ ਕੀ ਅਸਰ ਪੈਂਦਾ ਹੈ,ਇਸ ਤੇ ਵਿਸ਼ਵ ਟੀਵੀ ਦੀ ਤਿੱਖੀ ਅਤੇ ਤੇਜ਼ ਨਜ਼ਰ ਰਹੇਗੀ।
ਇਹ ਵੀ ਦੇਖਣਾ ਰੌਚਕ ਰਹੇਗਾ,ਕਿ ਇਹਨਾਂ ਦੋਨਾਂ ਵਿੱਚੋਂ ਕਿਹੜਾ ਸਿਆਸੀ ਯੁੱਧ ਜਿੱਤੂ,ਜਾਂ ਫਿਰ ਇਹਨਾਂ ਦੀ ਆਪਸੀ ਲੜਾਈ ਵਿੱਚ ਤੀਜਾ ਬਾਜੀ ਮਾਰ ਜਾਊ
0 comments:
एक टिप्पणी भेजें