ਬਰਨਾਲੇ ਵਾਲਿਓ ' ਮਸਾਂ ਮੰਤਰੀ ਮਿਲਿਆ, ਦੇਖਿਓ ਕਿਧਰੇ ਗੁਆ ਨਾ ਲਿਓ - ਪ੍ਰਤਾਪ ਸਿੰਘ ਬਾਜਵਾ
ਕਿਹਾ ਕਿ ਵੋਟ ਚਾਹੇ 'ਮੀਤ ਹੇਅਰ ' ਨੂੰ ਦਿਓ ਜਾਂ ਸੁਖਪਾਲ ਸਿੰਘ ਖਹਿਰਾ ਨੂੰ, ਜਾਣੀ ਤਾਂ ' ਇੰਡੀਆ ਗੱਠਜੋੜ ' ਨੂੰ ਹੀ ਆ
ਬਰਨਾਲਾ
ਡ ਰਾਕੇਸ਼ ਪੁੰਜ
'ਬਰਨਾਲੇ ਵਾਲਿਓ' ਤੁਹਾਨੂੰ ਬੜੇ ਸਮੇਂ ਬਾਅਦ ਮੰਤਰੀ ਮਿਲਿਆ, ਦੇਖਿਓ ਕਿਤੇ ਗੁਆ ਨਾ ਲਿਓ, ਇਹ ਪ੍ਰਗਟਾਵਾ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬੀਤੇ ਦਿਨੀ ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡਾਂ ਚ ਚੋਣ ਪ੍ਰਚਾਰ ਦੌਰਾਨ ਕੀਤਾ। ਪ੍ਰਤਾਪ ਸਿੰਘ ਬਾਜਵਾ ਨੇ ਵਿਅੰਗਮਈ ਅੰਦਾਜ਼ ਵਿੱਚ ਬੋਲਦਿਆਂ ਕਿਹਾ ਕਿ 'ਇੰਡੀਆ ਗੱਠਜੋੜ' ਵਿੱਚ ਕਾਂਗਰਸ ਹੀ ਸਭ ਤੋਂ ਵੱਡੀ ਪਾਰਟੀ ਹੈ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਆਪਣੇ ਭਾਸਣਾ ਵਿੱਚ ਇਹ ਕਿਹਾ ਗਿਆ ਹੈ ਕਿ ਜੇਕਰ ਇੰਡੀਆ ਗੱਠਜੋੜ ਨੂੰ ਦੇਸ਼ ਭਰ ਅੰਦਰ ਬਹੁਮਤ ਮਿਲਦਾ ਹੈ ਤਾਂ ਸ੍ਰੀ ਰਾਹੁਲ ਗਾਂਧੀ ਦੇਸ ਦੇ ਪ੍ਰਧਾਨ ਮੰਤਰੀ ਬਣ ਸਕਦੇ ਹਨ। ਉਹਨਾ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਦਾ ਪ੍ਰਧਾਨ ਮੰਤਰੀ ਬਣਨਾ ਹੈ ਤਾਂ ਤੁਸੀਂ ਸੰਗਰੂਰ ਤੋਂ ਵੀ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ ਹੀ ਜਿਤਾ ਕੇ ਭੇਜ ਦਿਓ। ਸੰਗਰੂਰ ਤੋਂ ਭਾਵੇਂ 'ਖਹਿਰਾ' ਜਿੱਤੇ ਭਾਵੇਂ 'ਮੀਤ ਹੇਅਰ' ਵੋਟ ਤਾਂ ' ਇੰਡੀਆ ਗੱਠਜੋੜ ' ਦੀ ਹੈ।
ਉਹਨਾ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ ਕਿ 'ਬਰਨਾਲੇ ਵਾਲਿਓ' ਤੁਹਾਨੂੰ ਬੜ੍ਹੇ ਲੰਮੇ ਅਰਸੇ ਬਾਅਦ ਕੈਬਨਿਟ ਮੰਤਰੀ ਮਿਲਿਆ ਹੈ। 1992 ਤੋਂ ਬਾਅਦ ਬਰਨਾਲਾ ਅੰਦਰ ਵਿਰੋਧੀ ਧਿਰ ਦੇ ਵਿਧਾਇਕ ਬਣਦੇ ਆਏ। ਹੁਣ ਮਸਾਂ ਮੰਤਰੀ ਮਿਲਿਆ, ਇਹਨੂੰ ਨਾ ਗੁਆ ਲਿਓ। ਪ੍ਰਤਾਪ ਸਿੰਘ ਬਾਜਵਾ ਦੀਆਂ ਵਿਅੰਗਮਈ ਅੰਦਾਜ਼ ਚ ਕਹੀਆਂ ਗੱਲਾਂ ਨੇ ਬਰਨਾਲਾ ਦੇ ਲੋਕਾਂ ਨੂੰ ਸੋਚਾਂ ਵਿੱਚ ਪਾ ਰੱਖਿਆ ਹੈ।
ਉਹਨਾ ਕਿਹਾ ਕਿ ਆਮ ਆਦਮੀ ਪਾਰਟੀ ਹਾਈਕਮਾਂਡ ਨਾਲ ਸਿੱਧੇ ਜੁੜੇ ਮੰਤਰੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਕੈਬਨਿਟ ਚੋਂ ਬਾਹਰ ਦਾ ਰਸਤਾ ਦਿਖਾ ਆਪਣਾ ਸਿਆਸੀ ਰਸਤਾ ਸਾਫ਼ ਕਰਨਾ ਚਾਹੁੰਦੇ ਹਨ, ਮੁੱਖ ਮੰਤਰੀ ਵਲੋਂ ਇਹਨਾ ਮੰਤਰੀ ਨੂੰ ਜਿਤਾ ਕੇ ਪੰਜਾਬ ਚੋਂ ਬਾਹਰ ਭੇਜਣ ਲਈ ਆਪਣਾ ਪੂਰਾ ਤੰਤਰ ਝੋਕਿਆ ਹੋਇਆ ਹੈ। ਇਸੇ ਕਰਕੇ ਉਹਨਾ 'ਮੀਤ ਹੇਅਰ' ਸਮੇਤ ਹੋਰਨਾ ਮੰਤਰੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ, ਪਰ ਦੂਜੇ ਪਾਸੇ ਚੋਣਾ ਲੜ੍ਹ ਰਹੇ ਮੰਤਰੀ ਖੁਦ ਜਿੱਤ ਲਈ ਜੱਦੋਜਹਿਦ ਕਰਦੇ ਨਜ਼ਰ ਨਹੀਂ ਆ ਰਹੇ ਅਤੇ ਉਹ ਪੰਜਾਬ ਕੈਬਨਿਟ ਵਿੱਚ ਰਹਿਣਾ ਚਾਹੁੰਦੇ ਹਨ। ਉਹਨਾ ਕਿਹਾ ਕਿ ਉਹ ਚੋਣ ਲੜ੍ਹ ਰਹੇ ਮੰਤਰੀ ਸਹਿਬਾਨ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਕਾਂਗਰਸ ਪਾਰਟੀ ਨੂੰ ਵੋਟ ਦੇ 'ਇੱਕ ਤੀਰ ਨਾਲ, ਦੋ ਨਿਸ਼ਾਨੇ ਵਿੰਨਣ ' । ਸੀਟ ਵੀ ਇੰਡੀਆ ਗੱਠਜੋੜ ਨੂੰ ਜਾਵੇਗੀ ਅਤੇ ਤੁਹਾਡੇ ਕੋਲ ਤੁਹਾਡਾ ਮੰਤਰੀ ਵੀ ਰਹਿ ਜਾਵੇਗਾ।
0 comments:
एक टिप्पणी भेजें