ਦੇਸ਼ ਦੇ ਗ੍ਰਹਿ ਮੰਤਰੀ ਸ਼ਾਹ ਨੇ ਕਿਹਾ ਦੇਸ਼ ਵਿੱਚੋਂ ਗਊ ਹੱਤਿਆ ਤੇ ਗਊ ਤਸਕਰੀ ਕਰਾਂਗੇ ਖਤਮ -- ਸਾਹਿਲ ਬਾਂਸਲ
ਪਸ਼ੂ ਪਾਲਣ ਵਿਭਾਗ ਦੇ ਡਾਕਟਰ ਦੀ ਲਾਪਰਵਾਹੀ ਕਾਰਨ ਇੱਕ ਗਉਵੰਸ਼ ਦੀ ਮੌਤ
ਅੱਜ ਬਰਨਾਲਾ ਵਿਖੇ ਵਿਸ਼ਵ ਹਿੰਦੂ ਪਰਿਸ਼ਦ ਦੇ ਸੂਬਾ ਸਹਿ ਮੁਖੀ ਵਿਜੇ ਮਾਰਵਾੜੀ ਜੀ ਦੀ ਪ੍ਰੇਰਨਾ ਸਦਕਾਂ ਭਾਰਤੀਆਂ ਜਨਤਾ ਪਾਰਟੀ ਤਪਾ ਮੰਡਲ ਦੇ ਪ੍ਰਧਾਨ ਸਾਹਿਲ ਬੰਸਲ ਦੀ ਅਗਵਾਈ ਹੇਠ ਭਾਜਪਾ ਭਦੌੜ ਦੇ ਮੰਡਲ ਪ੍ਰਧਾਨ ਰਾਕੇਸ਼ ਕੁਮਾਰ ਟੀਟੂ ਅਤੇ ਸਹਿਣਾ ਭਾਜਪਾ ਮੰਡਲ ਦੇ ਪ੍ਰਧਾਨ ਹਰਜੀਤ ਸਿੰਘ ਪਟਵਾਰੀ ਅਤੇ ਪਿੰਡ ਵਾਸੀਆਂ ਆਦਿ ਨੇ ਸਹਿਣਾ ਪਿੰਡ ਵਿੱਚੋਂ ਗਊ ਹੱਤਿਆ ਲਈ ਕੱਟਣ ਵੱਡਣ ਵਾਸਤੇ ਦੂਜੇ ਸੂਬਿਆਂ ਵਿੱਚ ਭੇਜੀਆਂ ਜਾ ਰਹੀਆਂ ਗਊਆਂ ਦਾ ਭਰਿਆ ਇੱਕ ਟਰਕ ਕੈੰਟਰ ਸਮੇਤ ਤਿੰਨ ਤਸਕਰਾਂ ਨੂੰ ਕਾਬੂ ਕਿਤਾ। ਟਰੱਕ ਕੈਂਟਰ ਨੂੰ ਕਾਬੂ ਕਰਨ ਤੇ ਮੌਕੇ ਪਰ ਪੁੱਜੇ ਸ੍ਰੀ ਮਾਰਵਾੜੀ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਬਰਨਾਲਾ ਗਊ ਤਸਕਰੀ ਦਾ ਇਕ ਵੱਡਾ ਅੱਡਾ ਬਣ ਚੁੱਕਿਆ ਹੈ। ਇਸ ਟਰੱਕ ਕੈਂਟਰ ਵਿੱਚ 13 ਗਊਵੰਸ਼ ਤਿੰਨ ਬਛੜੂਆਂ ਸਮੇਤ ਸਨ। ਗਊ ਤਸਕਰਾਂ ਨੇ ਇਹਨਾਂ ਗਊਵੰਸ਼ਾਂ ਨੂੰ ਦੁਧਾਰੂ ਦੱਸ ਕੇ ਗਊ ਭਗਤਾਂ ਦੀ ਅੱਖਾਂ ਵਿੱਚ ਧੂੜ ਝੋਕਣ ਦਾ ਕੰਮ ਕਰਨ ਲਈ ਇਹਨਾਂ ਗਉਵੰਸ਼ ਦੇ ਥਣਾਂ ਵਿੱਚ ਹਵਾ ਭਰ ਦਿਤੀ ਸੀ। ਉਹਨਾਂ ਦੱਸਿਆ ਕਿ ਰਾਤ ਨੂੰ ਹੀ ਗਊਵੰਸਾਂ ਦੀ ਗੰਭੀਰ ਹਾਲਤ ਵੇਖਦੇ ਹੋਏ ਗਊ ਭਗਤਾਂ ਨੇ ਸਾਰੇ ਗਊਵੰਸਾਂ ਨੂੰ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਪਿੰਡ ਦੀ ਗਊਸ਼ਾਲਾ ਵਿੱਚ ਛੱਡਣ ਦਾ ਫੈਸਲਾ ਲਿਆ ਅਤੇ ਸਬੰਧਤ ਪਸ਼ੂ ਪਾਲਣ ਵਿਭਾਗ ਦੇ ਲੋਕਲ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਫੋਨ ਵੀ ਚੁੱਕਣਾ ਮੁਨਾਸਿਬ ਨਹੀਂ ਸਮਝਿਆ ਉਹਨਾਂ ਦਸਿਆ ਕਿ ਇਸ ਮਗਰੋਂ ਅਸੀਂ ਰਾਤੀਂ ਹੀ ਜਦੋਂ ਜਿਲਾ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੇਕਟਰ ਡਾਕਟਰ ਲਖਬੀਰ ਸਿੰਘ ਜੀ ਦੇ ਨਾਲ ਫੋਨ ਪਰ ਸੰਪਰਕ ਕਰ ਕੇ ਗੱਲ ਕੀਤੀ ਤਾਂ ਉਹਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਬੰਧਤ ਅਧਿਕਾਰੀਆ ਨਾਲ ਰਾਬਤਾ ਕਾਇਮ ਕੀਤਾ ਪਰ ਸਬੰਧਤ ਡਾਕਟਰ ਨੇ ਆਪਣੇ ਹੀ ਅਧਿਕਾਰੀਆਂ ਦਾ ਵੀ ਫੋਨ ਨਹੀਂ ਚੁੱਕਿਆ ਸ੍ਰੀ ਮਾਰਵਾੜੀ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਦੇ ਇਸ ਅਧਿਕਾਰੀ ਦੀ ਸ਼ਿਕਾਇਤ ਡਿਪਟੀ ਡਾਇਰੈਕਟਰ ਜੀ ਨੂੰ ਲਿਖਤੀ ਰੂਪ ਦੇ ਵਿੱਚ ਕਰ ਦਿੱਤੀ ਹੈ।ਇਨਾਂ ਗਊ ਵੰਸ਼ਾਂ ਨੂੰ ਬੰਨ ਨੂੜ ਕੇ ਭੁੱਖੇ ਤਿਹਾਏ ਗੱਡੀ ਵਿੱਚ ਬਿਨਾਂ ਹਾਰੇ ਚਾਰੇ ਪਾਣੀ ਤੋਂ ਭਰਿਆ ਹੋਇਆ ਸੀ ਪਸ਼ੂ ਪਾਲਣ ਵਿਭਾਗ ਦੇ ਸੰਬੰਧਤ ਡਾਕਟਰ ਦੇ ਨਾ ਆਉਣ ਦੇ ਕਾਰਨ ਇੱਕ ਬਛੜੂ ਦੀ ਮੌਤ ਵੀ ਹੋ ਗਈ ਮੌਕੇ ਤੇ ਦੇਰ ਰਾਤ ਹੀ ਗੱਲ ਕਰਨ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਸਾਹਿਬ ਨੇ ਸਵੇਰੇ ਆਪਣੀ ਟੀਮ ਭੇਜਣ ਦਾ ਭਰੋਸਾ ਦਿੱਤਾ। ਤਾਂ ਜੋ ਮ੍ਰਿਤਕ ਗਊਵੰਸ਼ ਦਾ ਪੋਸਟਮਾਰਟਮ ਕਰਵਾਇਆ ਜਾ ਸਕੇ। ਇਸ ਮੌਕੇ ਭਾਜਪਾ ਤਪਾ ਦੇ ਮੰਡਲ ਪ੍ਰਧਾਨ ਸਾਹਿਲ ਬਾਂਸਲ ਨੇ ਕਿਹਾ ਕਿ ਇਸ ਸਾਰੇ ਮਾਮਲੇ ਸੰਬੰਧੀ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ ਉਹਨਾਂ ਦੱਸਿਆ ਕਿ ਸ੍ਰੀ ਅਮਿਤ ਸ਼ਾਹ ਜੀ ਨੇ ਦੇਸ਼ ਵਾਸੀਆਂ ਨੂੰ ਵਾਅਦਾ ਕੀਤਾ ਹੈ ਕਿ ਗਊਆਂ ਅਤੇ ਗਊਆਂ ਤੋਂ ਪ੍ਰੇਸ਼ਾਨ ਕਿਸਾਨਾਂ ਨੂੰ ਛੇਤੀ ਹੀ ਰਾਹਤ ਦੇਣ ਲਈ ਵੱਡੇ ਉਪਰਾਲੇ ਕਿਤੇ ਜਾਣਗੇ ਸ਼ਾਹ ਨੇ ਕਿਹਾ ਕਿ ਜਲਦੀ ਹੀ ਦੇਸ਼ ਵਿੱਚੋਂ ਗਊ ਹੱਤਿਆ ਨੂੰ ਰੋਕਣ ਲਈ ਗਊ ਤਸਕਰਾਂ ਤੇ ਗਊ ਹੱਤਿਆਰਿਆਂ ਨੂੰ ਸਬਕ਼ ਸਿਖਾਇਆ ਜਾਵੇਗਾ।ਉਥੇ ਹੀ ਮੋਕੇ ਤੇ ਪੁੱਜੇ ਗਊ ਪੁੱਤਰ ਸੇਨਾ ਦੇ ਪੰਜਾਬ ਦੇ ਸੂਬਾ ਪ੍ਰਧਾਨ ਗਰਵਿਤ ਗੋਇਲ ਨੇ ਕਿਹਾ ਕਿ ਜੇਕਰ ਬਰਨਾਲਾ ਪੁਲਿਸ ਦੇ ਇਹਨਾ ਕੁਝ ਅਧਿਕਾਰੀਆਂ ਨੇ ਜਲਦ ਹੀ ਗਊਵੰਸ਼ਾਂ ਪ੍ਰਤੀ ਅਤੇ ਗਊ ਤਸਕਰੀ ਤੇ ਠਲ ਪਾਉਣ ਲਈ ਆਪਣਾ ਰਵਈਆ ਨਾ ਬਦਲਿਆ ਤਾਂ ਅਸੀਂ ਪੁਲਿਸ ਪ੍ਰਸ਼ਾਸਨ ਦੇ ਵਿਰੁੱਧ ਪੰਜਾਬ ਭਰ ਦੇ ਹਿੰਦੂ ਸੰਗਠਨਾਂ ਨੂੰ ਨਾਲ ਲੈ ਕੇ ਧਰਨੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵਾਂਗੇ। ਦੂਜੇ ਪਾਸੇ ਗੋਇਲ ਨੇ ਕਿਹਾ ਕਿ ਇਹੋ ਜਿਹੇ ਗਊ ਤਸਕਰਾਂ ਅਤੇ ਉਹਨਾਂ ਦਾ ਸਾਥ ਦੇਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਹੁਣ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।ਇਸ ਮੋਕੇ ਗਊ ਪੁੱਤਰ ਸੈਨਾ ਅਤੇ ਸਾਰੇ ਹੀ ਪਿੰਡ ਵਾਸੀਆਂ ਅਤੇ ਭਾਜਪਾ ਆਗੂਆਂ ਦਾ ਵਿਸ਼ੇਸ਼ ਸਹਿਯੋਗ ਰਿਹਾ।
0 comments:
एक टिप्पणी भेजें