ਐੱਸ.ਐੱਸ.ਡੀ ਕਾਲਜ ਬਰਨਾਲਾ ਵਿੱਚ ਨਵੀਂ ਸਿੱਖਿਆ ਨੀਤੀ (ਉੱਚੇਰੀ ਸਿੱਖਿਆ) ਬਾਰੇ ਸੈਮੀਨਾਰ ਕਰਵਾਇਆ ਗਿਆ
ਡਾ: ਜਾਵੇਦ ਅਹਿਮਦ ਖਾਨ ਨੇ ਨਵੀਂ ਸਿੱਖਿਆ ਨੀਤੀ ਸਬੰਧੀ ਜਾਗਰੂਕ ਕੀਤਾ
ਬਰਨਾਲਾ, ਐੱਸ.ਐੱਸ.ਡੀ ਕਾਲਜ ਬਰਨਾਲਾ ਵਿੱਚ ਨਵੀਂ ਸਿੱਖਿਆ ਨੀਤੀ 2020 ਉਚੇਰੀ ਸਿੱਖਿਆ ਬਾਰੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਮੁੱਖ ਬੁਲਾਰੇ ਡਾ: ਜਵੇਦ ਅਹਿਮਦ ਖਾਨ, ਡੀਨ ਬਾਬਾ ਫਰੀਦ ਕਾਲਜ ਬਠਿੰਡਾ ਵੱਲੋਂ ਨਵੀਂ ਸਿੱਖਿਆ ਨੀਤੀ ਬਾਰੇ ਵਿਦਿਆਰਥੀਆਂ ਅਤੇ ਸਟਾਫ ਨੂੰ ਜਾਗਰੂਕ ਕੀਤਾ ਗਿਆ। ਉਹਨਾਂ ਦੱਸਿਆ ਕਿ ਨਵੀਂ ਸਿੱਖਿਆ ਨੀਤੀ 2024 ਤੋਂ ਸਾਰੀਆਂ ਯੂਨੀਵਰਸਟੀਆਂ ਅਤੇ ਕਾਲਜ ਵਿੱਚ ਲਾਗੂ ਹੋਣ ਜਾ ਰਹੀ ਹੈ। ਇਸ ਨਵੀਂ ਸਿੱਖਿਆ ਨੀਤੀ ਤਹਿਤ ਹੁਣ ਅੰਡਰ ਗਰੈਜੂਏਟ ਕੋਰਸਾਂ ਦੇ ਲਈ ਭਾਸ਼ਾ, ਛੇ ਸਮੈਸਟਰਾਂ ਦੀ ਥਾਂ ਚਾਰ ਵਿੱਚ ਪੜ੍ਹਾਈ ਜਾਵੇਗੀ। ਇਸ ਤੋਂ ਇਲਾਵਾ ਇਹ ਵਿਦਿਆਰਥੀ ਦੀ ਇੱਛਾ ਉੱਤੇ ਨਿਰਭਰ ਹੋਵੇਗਾ ਕਿ ਉਹ ਭਾਰਤ ਦੀਆਂ 22 ਭਾਸ਼ਾਵਾਂ ਵਿੱਚੋਂ ਕਿਸ ਇੱਕ ਨੂੰ ਚੁਣਦਾ ਹੈ। ਉਹਨਾਂ ਦੱਸਿਆ ਕਿ ਨਵੀਂ ਸਿੱਖਿਆ ਨੀਤੀ ਤਹਿਤ ਜੇਕਰ ਕੋਈ ਵਿਦਿਆਰਥੀ ਬੀ.ਏ ਦੇ ਪਹਿਲੇ ਸਾਲ ਵਿੱਚ ਪੰਜਾਬੀ ਭਾਸ਼ਾ ਪੜ੍ਹਦਾ ਹੈ ਅਤੇ ਫਿਰ ਉਹ ਛੱਡ ਦਿੰਦਾ ਹੈ ਤਾਂ ਉਸ ਨੂੰ ਸਰਟੀਫਿਕੇਟ ਇੰਨ ਬੀ.ਏ ਮਿਲੇਗਾ। ਜੇਕਰ ਦੋ ਸਾਲ ਪੰਜਾਬੀ ਪੜ੍ਹਦਾ ਹੈ ਤਾਂ ਡਿਪਲੋਮਾ ਇੰਨ ਬੀ.ਏ ਮਿਲੇਗਾ। ਬੀ.ਏ ਦੇ ਤਿੰਨਾਂ ਸਾਲਾਂ ਵਿੱਚ ਪੰਜਾਬੀ ਪੜ੍ਹਦਾ ਹੈ ਤਾਂ ਫਿਰ ਡਿਗਰੀ ਮਿਲੇਗੀ। ਇਸ ਤਰ੍ਹਾਂ ਚਾਰ ਸਾਲ ਪੰਜਾਬੀ ਜੇਕਰ ਪੜ੍ਹੀ ਜਾਂਦੀ ਹੈ ਤਾਂ ਆਨਰਜ਼ ਡਿਗਰੀ ਇੰਨ ਬੀਏ ਵਿਦਿਆਰਥੀ ਨੂੰ ਮਿਲੇਗੀ। ਇਸ ਤਰ੍ਹਾਂ ਐੱਮਏ ਪੰਜਾਬੀ ਅਤੇ ਪੀਐੱਚਡੀ ਜੇਕਰ ਕੋਈ ਵਿਦਿਆਰਥੀ ਕਰਦਾ ਹੈ ਤਾਂ ਉਸ ਨੂੰ ਇੱਕ ਸਾਲ ਐਮਏ ਅਤੇ ਤਿੰਨ ਸਾਲ ਪੀਐੱਚਡੀ ਦਾ ਸਮਾਂ ਮਿਲੇਗਾ। ਉਹਨਾਂ ਇਹ ਦੱਸਿਆ ਕਿ ਨਵੀਂ ਸਿੱਖਿਆ ਨੀਤੀ ਤਹਿਤ ਹੁਣ ਉਚੇਰੀ ਸਿੱਖਿਆ ਰੁਜਗਾਰ ਮੁੱਖੀ ਬਣਾਉਣ ਦੀ ਕੋਸ਼ਿਸ ਕੀਤੀ ਗਈ ਹੈ। ਇਸ ਮੌਕੇ ਐੱਸ.ਡੀ ਸਭਾ ਦੇ ਚੇਅਰਮੈਨ ਸੀਨੀਅਰ ਐਡਵੋਕੇਟ ਸ੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾਂ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਤਹਿਤ ਵਿਦਿਆਰਥੀਆਂ ਨੂੰ ਅੱਗੇ ਵਧਣ ਲਈ ਬਹੁਤ ਸਾਰੇ ਨਵੇਂ ਮੌਕੇ ਪ੍ਰਦਾਨ ਹੋਣਗੇ। ਉਹਨਾਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਐੱਸ.ਐੱਸ. ਡੀ ਕਾਲਜ ਬਰਨਾਲਾ ਜਿਲੇ ਦਾ ਪਹਿਲਾ ਕਾਲਜ ਹੈ, ਜਿਸ ਵਿੱਚ ਨਵੀਂ ਸਿੱਖਿਆ ਨੀਤੀ ’ਤੇ ਇਹ ਸੈਮੀਨਾਰ ਹੋ ਰਿਹਾ ਹੈ। ਐੱਸ.ਡੀ ਸਭਾ ਦੇ ਜਨਰਲ ਸਕੱਤਰ ਸ੍ਰੀ ਸ਼ਿਵ ਸਿੰਗਲਾ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਨਾਲ ਪੂਰੇ ਦੇਸ਼ ਵਿੱਚ ਇੱਕ ਸਮਾਨ ਸਿੱਖਿਆ ਪ੍ਰਣਾਲੀ ਸਥਾਪਿਤ ਹੋਵੇਗੀ। ਇਸ ਤੋਂ ਇਲਾਵਾ ਵਿਦਿਆਰਥੀ ਨੂੰ ਇਹ ਵੀ ਖੁੱਲ ਹੋਵੇਗੀ ਕਿ ਉਹ ਦੇਸ਼ ਦੀਆਂ 22 ਭਾਸ਼ਾਵਾਂ ਵਿੱਚੋਂ ਆਪਣੀ ਮਨਪਸੰਦ ਦੀ ਭਾਸ਼ਾ ਵਿੱਚ ਪੜਾਈ ਕਰ ਸਕੇਗਾ। ਉਹਨਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਜਿਥੇ ਸਕਿੱਲ ਪੈਦਾ ਕਰੇਗੀ, ਉਥੇ ਵਿਦਿਆਰਥੀਆਂ ਅੰਦਰ ਸਕਿੱਲ ਨੂੰ ਹੋਰ ਪ੍ਰਫੁੱਲਤ ਕਰਨ ਵਿੱਚ ਵੀ ਸਹਾਈ ਹੋੇਵੇਗੀ। ਕਾਲਜ ਦੇ ਪ੍ਰਿੰਸੀਪਲ ਡਾ: ਰਾਕੇਸ਼ ਜਿੰਦਲ ਵੱਲੋਂ ਬੁਲਾਰਿਆਂ ਸਮੇਤ ਸੈਮੀਨਾਰ ਵਿੱਚ ਪੁਹੰਚੇ ਪ੍ਰੋਫੈਸਰ ਸਾਹਿਬਾਨ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ ਕਿ ਜਿਹਨਾਂ ਵੱਲੋਂ ਨਵੀਂ ਸਿੱਖਿਆ ਨੀਤੀ ਨੂੰ ਸਮਝਣ ਲਈ ਵਿਸ਼ੇਸ ਰੁੱਚੀ ਦਿਖਾਈ ਗਈ। ਇਸ ਮੌਕੇ ਐੱਸ.ਐੱਸ.ਡੀ ਕਾਲਜ ਦੇ ਵਾਇਸ ਪ੍ਰਿੰਸੀਪਲ ਭਾਰਤ ਭੂਸਨ, ਡੀਨ ਨੀਰਜ ਸ਼ਰਮਾ, ਪ੍ਰੋ: ਹਰਪ੍ਰੀਤ ਕੌਰ, ਪ੍ਰੋ: ਗੁਰਪਿਆਰ ਸਿੰਘ, ਪ੍ਰੋ: ਅਮਨਦੀਪ ਕੌਰ, ਪ੍ਰੋ: ਸੁਖਜੀਤ ਕੌਰ, ਪ੍ਰੋ: ਰਾਹੁਲ ਗੁਪਤਾ, ਕੋਆਰਡੀਨੇਟਰ ਮੁਨੀਸ਼ੀ ਦੱਤ, ਪ੍ਰੋ: ਸੀਮਾ ਰਾਣੀ ਤੋਂ ਇਲਾਵਾ ਪ੍ਰੋ: ਪਰਮਵੀਰ ਸਿੰਘ ਸਿੱਧੂ ਬਠਿੰਡਾ ਵੀ ਹਾਜਰ ਸਨ।
0 comments:
एक टिप्पणी भेजें