Contact for Advertising

Contact for Advertising

Latest News

मंगलवार, 21 मई 2024

ਨਰਿੰਦਰ ਮੋਦੀ ਦੀ ਅਗਵਾਈ ਹੇਠ ਹੀ ਬਣ ਸਕਦਾ ਹੈ ਵਿਕਸਿਤ ਭਾਰਤ - ਅਰਵਿੰਦ ਖੰਨਾ

 ਨਰਿੰਦਰ ਮੋਦੀ ਦੀ ਅਗਵਾਈ ਹੇਠ ਹੀ ਬਣ ਸਕਦਾ ਹੈ ਵਿਕਸਿਤ ਭਾਰਤ - ਅਰਵਿੰਦ ਖੰਨਾ



ਕੇਂਦਰ ਸਰਕਾਰ ਨੇ ਹਰ ਵਰਗ ਦੀ ਸਹੂਲਤ ਲਈ ਦਿੱਤੀਆਂ ਵੱਡੀਆਂ ਯੋਜਨਾਵਾਂ: ਅਰਵਿੰਦ ਖੰਨਾ

ਹੋਰਨਾਂ ਸੂਬਿਆਂ ਵਾਂਗ ਮੋਦੀ ਵਲੋਂ ਪੰਜਾਬ ਦਾ ਸਰਵਪੱਖੀ ਵਿਕਾਸ ਜਾਰੀ: ਅਰਵਿੰਦ ਖੰਨਾ

ਆਪ ਸਰਕਾਰ ਵਲੋਂ ਝੂਠੀ ਵਾਹਵਾਹੀ ਲੁੱਟਣ ਦੀ ਕੋਸ਼ਿਸ਼ ਜਾਰੀ

ਸੰਗਰੂਰ/ਬਰਨਾਲਾ/ਦਿੜ੍ਹਬਾ, 20 ਮਈ ( ਡ ਰਾਕੇਸ਼ ਪੁੰਜ  ): ਲੋਕ ਸਭਾ ਹਲਕਾ ਸੰਗਰੂਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਰਵਿੰਦ ਖੰਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੀ ਵਿਕਸਿਤ ਭਾਰਤ ਬਣ ਸਕਦਾ ਹੈ । ਅੱਜ ਆਪਣੇ ਚੋਣ ਪ੍ਰਚਾਰ ਦੌਰਾਨ ਵੱਖ ਵੱਖ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਖੰਨਾ ਨੇ ਕਿਹਾ ਕਿ ਸ਼੍ਰੀ ਨਰਿੰਦਰ ਮੋਦੀ ਨੇ ਹਰ ਵਰਗ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਯੋਜਨਾਵਾਂ ਅਮਲ ਵਿੱਚ ਲਿਆਂਦੀਆਂ ਹਨ। ਉਨ੍ਹਾਂ ਕਿਹਾ ਕਿ ਅਨੇਕਾਂ ਲੋਕ ਆਯੂਸ਼ਮਾਨ ਕਾਰਡ ਰਾਹੀਂ ਆਪਣੇ ਮਹਿੰਗੇ ਇਲਾਜ਼ ਮੁਫ਼ਤ ਵਿੱਚ ਕਰਵਾ ਰਹੇ ਹਨ। 

ਇਸ ਤਰ੍ਹਾਂ ਹੀ ਕਿਸਾਨ ਸਮਰਿਧੀ ਯੋਜਨਾ ਤਹਿਤ ਅਨੇਕਾਂ ਕਿਸਾਨਾਂ ਨੂੰ ਵੱਡਾ ਲਾਭ ਮਿਲਿਆ ਹੈ। ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਪ੍ਰੋਗਰਾਮ ਤਹਿਤ ਗਰਭਵਤੀ ਔਰਤਾਂ ਨੂੰ ਬਹੁਤ ਲਾਭ ਮਿਲਿਆ ਹੈ। ਇਸ ਤਰ੍ਹਾਂ ਹੀ ਬਾਲੜੀ ਰਕਸ਼ਕ ਯੋਜਨਾ ਨੇ ਉਨ੍ਹਾਂ ਬੱਚੀਆਂ ਦੀ ਜ਼ਿੰਦਗੀ ਸੁਰੱਖਿਅਤ ਕੀਤੀ ਹੈ ਜਿੰਨ੍ਹਾਂ ਨੂੰ ਲੜਕਾ ਪੈਦਾ ਕਰਨ ਦੀ ਹੋੜ੍ਹ ਤਹਿਤ ਕੁੱਖ ਵਿੱਚ ਹੀ ਮਾਰ ਦਿੱਤਾ ਜਾਂਦਾ ਸੀ। 

ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਦੇ ਹਿੱਤਾਂ ਦੀ ਰਾਖੀ ਨਰਿੰਦਰ ਮੋਦੀ ਹੀ ਕਰ ਸਕਦੇ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਮਿਉਂਸਪਲ ਕੌਂਸਲਰ ਕ੍ਰਿਸ਼ਨ ਚੰਦ ਸਿੰਗਲਾ ਆਪਣੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਗਏ। ਜਿੰਨ੍ਹਾਂ ਦਾ ਖੰਨਾ ਨੇ ਸਵਾਗਤ ਕੀਤਾ।

ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਦਿੱਲੀ ਦੇ ਠੱਗਾਂ ਦਾ ਇੱਕ ਟੋਲਾ ਪੰਜਾਬ ਵਿੱਚ ਹਰ ਇੱਕ ਵਰਗ ਨਾਲ ਜਾਂ ਧ੍ਰੋਹ ਕਮਾ ਰਿਹਾ ਹੈ। ਔਰਤਾਂ ਨੂੰ 1000 ਰੁਪਏ ਮਹੀਨਾ, ਨੌਜਵਾਨਾ ਨੂੰ ਨੌਕਰੀ, ਕਿਸਾਨਾਂ ਦਾ ਕਰਜ਼ਾ ਅਤੇ ਪੰਜਾਬ ਵਿੱਚ ਵੱਡੀਆਂ ਵੱਡੀਆਂ ਇੰਡਸਟਰੀ ਲਿਆਉਣ ਦੇ ਦਾਅਵੇ ਖੋਖਲੇ ਸਾਬਿਤ ਹੋ ਰਹੇ ਹਨ।

ਖੰਨਾ ਨੇ ਕਿਹਾ ਕਿ ਘੁਟਾਲਿਆਂ ਦੀ ਜੰਨਨੀ ਕਾਂਗਰਸ ਨਾਲ ਸਾਂਝ ਨਾਲ ਹੀ ਕੁਝ ਸਮਾਂ ਪਹਿਲਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਐਕਸਾਈਜ ਪਾਲਿਸੀ ਵਿੱਚ ਕੀਤੀ ਗੜਬੜੀ ਕਾਰਨ ਜੇਲ ਗਏ ਸਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਰਵਿੰਦ ਕੇਜਰੀਵਾਲ ਤੁਹਾਡੇ ਤੋਂ ਵੋਟ ਮੰਗਣ ਆਉਣ ਤਾਂ ਉਹਨਾਂ ਨੂੰ ਇਹ ਜਰੂਰ ਪੁੱਛਿਆ ਜਾਵੇ ਕੀ ਤੁਸੀਂ ਦਿੱਲੀ ਵਿੱਚ ਇੱਕ ਬੋਤਲ ਨਾਲ ਸ਼ਰਾਬ ਦੀ ਦੂਜੀ ਬੋਤਲ ਫਰੀ ਦੇਣ ਦੇ ਦੋਸ਼ ਵਿੱਚ ਜੇਲ ਗਏ ਸੀ?

ਉਨ੍ਹਾਂ ਕਿਹਾ ਕਿ ਮੋਦੀ ਵੱਲੋਂ ਹੋਰਨਾਂ ਸੂਬਿਆਂ ਵਾਂਗ ਪੰਜਾਬ ਦਾ ਵੀ ਸਰਵਪੱਖੀ ਵਿਕਾਸ ਜਾਰੀ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਨਾਲ ਜੁੜਿਆ ਪੰਜਾਬ ਸੰਵੇਦਨਸ਼ੀਲ ਸੁਬਾ ਹੈ ਜਿਸ ਦੇ ਲਈ ਕੋਈ ਖੇਤਰੀ ਪਾਰਟੀ ਸੂਬੇ ਦੀ ਅਮਨ ਸ਼ਾਂਤੀ ਬਹਾਲ ਨਹੀਂ ਰੱਖ ਸਕਦੀ।


ਨਰਿੰਦਰ ਮੋਦੀ ਦੀ ਅਗਵਾਈ ਹੇਠ ਹੀ ਬਣ ਸਕਦਾ ਹੈ ਵਿਕਸਿਤ ਭਾਰਤ - ਅਰਵਿੰਦ ਖੰਨਾ
  • Title : ਨਰਿੰਦਰ ਮੋਦੀ ਦੀ ਅਗਵਾਈ ਹੇਠ ਹੀ ਬਣ ਸਕਦਾ ਹੈ ਵਿਕਸਿਤ ਭਾਰਤ - ਅਰਵਿੰਦ ਖੰਨਾ
  • Posted by :
  • Date : मई 21, 2024
  • Labels :
  • Blogger Comments
  • Facebook Comments

0 comments:

एक टिप्पणी भेजें

Top