ਐਡਵੋਕੇਟ ਰਾਜਦੇਵ ਸਿੰਘ ਖਾਲਸਾ ਵੱਲੋ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨਾਲ ਕੀਤੀ ਬੰਦ ਕਮਰਾ ਮੀਟਿੰਗ
ਬਰਨਾਲਾ -4 ਮਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਮੋਜੂਦਾ ਮੈਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਜਿਲਾ ਬਰਨਾਲਾ ਦੇ ਦੌਰੇ ਦੌਰਾਨ ਵੱਖ ਵੱਖ ਥਾਵਾ ਤੇ ਵਰਕਰਾ ਨੂੰ ਮਿਲਣ ਉਪਰੰਤ ਸ਼ੁਕਰਵਾਰ ਦੇਰ ਸ਼ਾਮ ਸਾਬਕਾ ਮੈਂਬਰ ਪਾਰਲੀਮੈਂਟ ਸੀਨੀਅਰ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨਾਲ ਬੰਦ ਕਮਰਾ ਮੁਲਾਕਾਤ ਕੀਤੀ । ਭਾਵੇ ਇਸ ਮੁਲਾਕਾਤ ਦੇ ਬਾਰੇ ਸ੍ਰ ਖਾਲਸਾ ਦੇ ਨਿਜੀ ਸਹਾਇਕ ਅਵਤਾਰ ਸਿੰਘ ਸੰਧੂ ਵੱਲੋਂ ਕੋਈ ਖੁੱਲ ਕੇ ਗੱਲ ਤਾਂ ਨਹੀਂ ਦੱਸੀ ਸਿਮਰਨਜੀਤ ਸਿੰਘ ਮਾਨ ਰਾਜਦੇਵ ਸਿੰਘ ਖਾਲਸਾ ਤੋ ਲੋਕ ਸਭਾ ਹਲਕਾ ਸੰਗਰੂਰ ਲਈ ਉਨਾ ਪਾਸੋ ਸਮਰਥਨ ਲੈਣ ਲਈ ਪੁੱਜੇ ਸਨ। ਇਸ ਮੁਲਾਕਾਤ ਦੀ ਜਿੱਥੇ ਸ਼ਹਿਰ ਚ੍ ਚਰਚਾ ਦੀ ਵਿਸ਼ਾ ਬਣੀ ਰਹੀ ਉਥੇ ਹੀ ਸਿਆਸੀ ਹਲਕਿਆ ਚ੍ ਵੀ ਇਸ ਮੁਲਾਕਾਤ ਨੂੰ ਅਣਗੌਲਿਆ ਨਹੀ ਕੀਤਾ ਜਾ ਸਕਦਾ ਕਿਉਕੀ ਐਡਵੋਕੇਟ ਖਾਲਸਾ ਜਿਸ ਨੂੰ ਵੀ ਸਮਰਥਨ ਦੇ ਕੇ ਮੱਦਦ ਕਰਦੇ ਹਨ ਉਸ ਉਮੀਦਵਾਰ ਦੇ ਹੱਕ ਚੑ ਸੰਬੋਧਨ ਕਰਦਿਆ ਅਪਣੇ ਸਮਰਥਕਾਂ ਨੂੰ ਵੀ ਉਮੀਦਵਾਰ ਦੇ ਨਾਲ ਦੇ ਨਾਲ ਤੋਰਦੇ ਹਨ ਅਤੇ ਇਸ ਨਾਲ ਉਮੀਦਵਾਰ ਦੀ ਮਜਬੂਤ ਲਹਿਰ ਬਣਦੀ ਹੈ ਸ੍ਰ ਖਾਲਸਾ ਦਾ ਸਾਰੇ ਇਲਾਕੇ ਵਿੱਚ ਬਹੁਤ ਮਜਬੂਤ ਪ੍ਰਭਾਵ ਹੈ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਸ੍ਰ ਰਾਜਦੇਵ ਸਿੰਘ ਖਾਲਸਾ ਨੂੰ ਖਾਲਸਾ ਪੰਥ ਦਾ ਨਿਧੜਕ ਜਰਨੈਲ ਦੱਸਿਆ । ਇਸ ਮੋਕੇ ਸ੍ਰ ਖਾਲਸਾ ਜੀ ਦੇ ਨਿਜੀ ਸਹਾਇਕ ਅਵਤਾਰ ਸਿੰਘ ਸੰਧੂ ਲੱਬੀ ਸੰਧੂ , ਰਾਮ ਸਿੰਘ ਸੇਖਾ ਰੋੜ , ਮੋਜੂਦ ਰਹੇ ।
0 comments:
एक टिप्पणी भेजें