ਪੰਜਾਬ ਨੂੰ ਖੁਸ਼ਹਾਲ ਬਨਾਉਣ ਲਈ ਸ. ਸਿਮਰਨਜੀਤ ਸਿੰਘ ਮਾਨ ਦਾ ਸਾਥ ਦਿਓ: ਬੀਬੀ ਗੀਤਇੰਦਰ ਕੌਰ ਮਾਨ
- ਬੀਬੀ ਗੀਤਇੰਦਰ ਕੌਰ ਮਾਨ ਨੇ ਸੰਗਰੂਰ ਦੀਆਂ ਬੀਬੀਆਂ ਨਾਲ ਮੀਟਿੰਗ ਕਰਕੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਲਈ ਮੰਗੀਆਂ ਵੋਟਾਂਸੰਗਰੂਰ, 30 ਅਪ੍ਰੈਲ ( ਕੇਸ਼ਵ ਵਰਦਾਨ ਪੁੰਜ/ਡ ਰਾਕੇਸ਼ ਪੁੰਜ): ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਦੀ ਧਰਮ ਪਤਨੀ ਬੀਬੀ ਗੀਤਇੰਦਰ ਕੌਰ ਮਾਨ ਨੇ ਬੀਤੀ ਸ਼ਾਮ ਸੰਗਰੂਰ ਦੇ ਮੁਹੱਲਾ ਪ੍ਰਤਾਪ ਨਗਰ ਵਿਖੇ ਬੀਬੀਆਂ ਨਾਲ ਮੀਟਿੰਗ ਕਰਕੇ ਪੰਜਾਬ ਦੀ ਖੁਸ਼ਹਾਲੀ ਲਈ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦਾ ਸਾਥ ਦੇਣ ਦੀ ਅਪੀਲ ਕੀਤੀ |
ਬੀਬੀ ਗੀਤਇੰਦਰ ਕੌਰ ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਲੋਕ ਪੱਖੀ ਪਾਰਟੀ ਹੈ, ਜਿਸਨੇ ਹਮੇਸ਼ਾ ਲੋਕ ਹੱਕਾਂ ਲਈ ਸੰਘਰਸ਼ ਕੀਤਾ ਹੈ, ਜਦੋਂਕਿ ਦੂਜੀਆਂ ਸਿਆਸੀਆਂ ਪਾਰਟੀਆਂ ਹਮੇਸ਼ਾ ਲੋਕਾਂ ਦੇ ਜਜਬਾਤਾਂ ਨੂੰ ਖੇਡਦੇ ਹੋਏ ਝੂਠੇ ਵਾਅਦਿਆਂ ਅਤੇ ਲਾਰਿਆਂ ਦਾ ਝਾਂਸਾ ਦੇ ਕੇ ਵੋਟਾਂ ਹਾਸਲ ਕਰਦੀਆਂ ਰਹੀਆਂ ਹਨ ਅਤੇ ਜਿੱਤ ਮਗਰੋਂ ਸਾਰੇ ਵਾਅਦੇ ਭੁਲਾ ਦਿੰਦੀਆਂ ਹਨ | ਬੀਬੀ ਮਾਨ ਨੇ ਕਿਹਾ ਕਿ ਸ. ਸਿਮਰਨਜੀਤ ਸਿੰਘ ਮਾਨ ਦੀ ਸੋਚ ਸਾਰਿਆਂ ਲਈ ਬਰਾਬਰ ਹੱਕਾਂ ਵਾਲੇ ਰਾਜ ਦੀ ਸਥਾਪਨਾ, ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾ ਕੇ ਸਿੱਧੇ ਰਾਹੇ ਪਾਉਣਾ, ਬੇਰੁਜਗਾਰੀ ਨੂੰ ਖਤਮ ਕਰਕੇ ਪੰਜਾਬ ਨੂੰ ਪੂਰੀ ਤਰ੍ਹਾਂ ਖੁਸ਼ਹਾਲ ਬਨਾਉਣਾ ਹੈ, ਜਿਸਦੇ ਲਈ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ | ਇਸ ਮੌਕੇ ਹਾਜਰ ਮੁਹੱਲਾ ਨਿਵਾਸੀਆਂ ਵੱਲੋਂ ਬੀਬੀ ਮਾਨ ਨੂੰ ਚੋਣਾਂ ਵਿੱਚ ਸ. ਸਿਮਰਨਜੀਤ ਸਿੰਘ ਮਾਨ ਦੀ ਪੂਰਨ ਹਮਾਇਤ ਕਰਨ ਦਾ ਭਰੋਸਾ ਦਿੱਤਾ ਗਿਆ |
ਇਸ ਮੌਕੇ ਸ਼ਹਿਰੀ ਪ੍ਰਧਾਨ ਸੁਖਵਿੰਦਰ ਸਿੰਘ, ਸ਼ਹਿਰੀ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਤੋਂ ਇਲਾਵਾ ਮੈਡਮ ਸੰਤੋਸ਼ ਕੌਰ, ਬਲਵੰਤ ਕੌਰ, ਇੰਦਰਪਾਲ ਕੌਰ, ਸਤਿੰਦਰ ਕੌਰ, ਵਰਿੰਦਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਬੀਬੀਆਂ ਹਾਜਰ ਸਨ |
0 comments:
एक टिप्पणी भेजें