ਪੰਜਾਬ ਪੁਲਿਸ ਹਜ਼ਾਰਾ ਦੀ ਤਾਦਾਦ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਵਿੱਚ ਮਸਰੂਫ਼ ਰਾਜ ਵਿੱਚ ਚੋਰ ਲੁਟੇਰੇ ਕਰ ਰਹੇ ਨੇ ਮਨਮਾਨੀਆਂ - ਸਿੱਧੂ
ਬਰਨਾਲਾ ਪੰਜਾਬ ਵਿੱਚ ਚਾਰ ਚੁਫੇਰੇ ਚੋਰ ਲੁਟੇਰੇ ਬੇਖੌਫ ਲੁਟਾ ਖੋਹਾ ਕਰ ਰਹੇ ਹਨ ਅਤੇ ਨਸੇ ਦੇ ਸੌਦਾਗਰ ਨੌਜਵਾਨਾਂ ਨੂੰ ਬਰਬਾਦ ਕਰ ਰਹੇ ਹਨ ਕਿਉਕਿ ਪੰਜਾਬ ਪੁਲਿਸ ਦਾ ਵੱਡਾ ਹਿੱਸਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੇ ਪਰਿਵਾਰਕ ਮੇਬਰਾ ਦੀ ਸੁਰੱਖਿਆ ਵਿੱਚ ਮਸਰੂਫ ਹੈ।ਇਹ ਵਿਚਾਰ ਭਾਜਪਾ ਦੇ ਲੋਕ ਸਭਾ ਸੰਗਰੂਰ ਦੇ ਕੋਆਰਡੀਨੇਟਰ ਅਤੇ ਹਲਕਾ ਭਦੌੜ ਦੇ ਇੰਚਾਰਜ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਅੱਤਵਾਦ ਤੋਂ ਬਾਦ ਪਹਿਲੀ ਵਾਰ ਆਮ ਆਦਮੀ ਸਰਕਾਰ ਦੇ ਰਾਜ ਵਿੱਚ ਪੰਜਾਬ ਵਿੱਚ ਇਹੋ ਜਿਹੇ ਹਾਲਾਤ ਬਣੇ ਹਨ ਮੌਜੂਦਾ ਹਾਲਤਾਂ ਲਈ ਪੰਜਾਬ ਪੁਲਿਸ ਜੁੰਮੇਵਾਰ ਨਹੀਂ ਬਲਕਿ ਪੰਜਾਬ ਸਰਕਾਰ ਹੈ ਕਿਉਕਿ ਪੰਜਾਬ ਸਰਕਾਰ ਨੇ ਪੁਲਿਸ ਨੂੰ ਹੁਕਮ ਚਾੜ੍ਹੇ ਹਨ ਕੇ ਸੱਭ ਤੋਂ ਜਰੂਰੀ ਮੁੱਖ ਮੰਤਰੀ ਦੀ ਸਿਕਿਉਰਟੀ ਹੈ। ਸਰਕਾਰ ਦੇ ਹੁਕਮਾਂ ਤੇ ਮੁੱਖ ਮੰਤਰੀ ਤੋ ਆਪਣੇ ਹੱਕਾ ਲਈ ਮੈਮੋਰੰਡਮ ਦੇਣ ਵਾਲੇ ਕਿਸਾਨਾਂ ਮਜ਼ਦੂਰਾ ਮੁਲਿਜਮਾ ਨੂੰ ਮੁੱਖ ਮੰਤਰੀ ਦੇ ਕੋਲ ਨਹੀਂ ਫਟਕਣ ਦਿੱਤਾ ਜਾਂਦਾ ਇਥੋਂ ਤੱਕ ਕੇ ਦੀਵਿਆਗ ਲੋਕਾਂ ਨੂੰ ਘੇਰ ਕੇ ਨਜਰਬੰਦ ਕਰ ਦਿੱਤਾ ਜਾਂਦਾ ਹੈ ਪੰਜਾਬ ਅੰਦਰ ਲਾਅ ਐਡ ਆਰਡਰ ਦੀ ਇਨੀ ਮਾੜੀ ਹਾਲਤ ਹੈ ਕੇ ਲੁਟੇਰੇ ਆਰਾਮ ਨਾਲ ਬਿਨਾ ਕਿਸੇ ਡਰ ਭੇ ਤੋ 6 - 6 ਦੁਕਾਨਾਂ ਦੇ ਸਟਰ ਤੋੜ ਕੇ ਘੰਟਿਆਂ ਬੰਧੀ ਬਿਨਾ ਖੌਫ ਲੁੱਟ ਕਰਦੇ ਦੇਖੇ ਗਏ ਹਨ। ਉਹਨਾਂ ਕਿਹਾ ਕਿ 40 - 40 ਹਜਾਰ ਨੋਕਰੀਆ ਦੀ ਦਹਾਈ ਪੌਣ ਵਾਲੇ ਰਾਜ ਦੇ ਮੁਖੀਆ ਨੂੰ ਇਹ ਨਹੀਂ ਪਤਾ ਕਿ ਸਾਰੇ ਥਾਣਿਆ ਵਿੱਚ ਮੁਲਾਜ਼ਮਾਂ ਦੀ ਗਿਣਤੀ 25 ਪ੍ਰਤੀਸ਼ਤ ਤੋਂ ਭੀ ਘੱਟ ਹੈ ਜਿਹੜੇ ਥੋੜੇ ਬਹੁਤੇ ਮੁਲਾਜਿਮ ਹਨ ਉਹ ਬਹੁਤਾ ਸਮਾ ਵੀ ਆਈ ਪੀ ਡਿਊਟੀਆਂ ਵਿੱਚ ਹੀ ਮਸਰੂਫ਼ ਰਹਿੰਦੇ ਹਨ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਪੁਲਿਸ ਵਿੱਚ ਖਾਲੀ ਪਾਇਆ ਪੋਸਟਾਂ ਤੇ ਬੇਰੁਜਗਾਰ ਨੌਜਵਾਨਾਂ ਨੂੰ ਭਰਤੀ ਕੀਤਾ ਜਾਵੇ ਤਾਕਿ ਰਾਜ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਬਿਹਤਰ ਹੋ ਸਕੇ ਇਸ ਮੌਕੇ ਸਿੱਧੂ ਤੋ ਇਲਾਵਾ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਅਵਤਾਰ ਸਿੰਘ ਭੁਰੇ ਸੂਬੇਦਾਰ ਧੰਨਾ ਸਿੰਘ ਧੌਲਾ ਹੌਲਦਾਰ ਰੂਪ ਸਿੰਘ ਮਹਿਤਾ ਹੌਲਦਾਰ ਬਲਦੇਵ ਸਿੰਘ ਹਮੀਦੀ ਹੌਲਦਾਰ ਬਸੰਤ ਸਿੰਘ ਉਗੋ ਗੁਰਦੇਵ ਸਿੰਘ ਮੱਕੜ ਆਦਿ ਆਗੂ ਹਾਜਰ ਸਨ।
ਫੋਟੋ - ਭਾਜਪਾ ਲੋਕ ਸਭਾ ਕੋਆਰਡੀਨੇਟਰ ਇੰਜ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ ਪ੍ਰੈਸ ਨੋਟ ਜਾਰੀ ਕਰਦੇ ਹੋਏ
0 comments:
एक टिप्पणी भेजें