ਬਰਨਾਲਾ ਪ੍ਰੈਸ ਕਲੱਬ ਰਜਿ. ਦੀ ਸਰਵਸੰਮਤੀ ਨਾਲ ਹੋਈ ਚੋਣ
ਪ੍ਰਧਾਨ ਬਰਜਿੰਦਰ ਮਿੱਠਾ, ਸਕੱਤਰ ਪ੍ਰਵੀਨ ਰਿਸ਼ੀ ਅਤੇ ਖਜ਼ਾਨਚੀ ਹੇਮੰਤ ਰਾਜੂ ਚੁਣੇ
ਕੇਸ਼ਵ ਵਰਦਾਨ ਪੁੰਜ
ਬਰਨਾਲਾ
ਬਰਨਾਲਾ ਪ੍ਰੈਸ ਕੱਲਬ ਰਜਿ. ਬਰਨਾਲਾ ਦੀ ਸਰਵ ਸੰਮਤੀ ਨਾਲ ਸਮੂਹ ਕਲੱਬ ਮੈਂਬਰਾਂ ਦੀ ਹਾਜ਼ਰੀ ਵਿੱਚ ਚੋਣ ਹੋਈ। ਜਿਸ ਵਿੱਚ ਪ੍ਰੈਸ ਕਲੱਬ ਦੇ ਪ੍ਰਧਾਨ ਬਰਜਿੰਦਰ ਮਿੱਠਾ, ਸਕੱਤਰ ਪ੍ਰਵੀਨ ਰਿਸ਼ੀ ਅਤੇ ਖਜ਼ਾਨਚੀ ਹੇਮੰਤ ਰਾਜੂ ਦੀ ਚੋਣ ਕੀਤੀ ਗਈ। ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਬਰਜਿੰਦਰ ਮਿੱਠਾ, ਸਕੱਤਰ ਪ੍ਰਵੀਨ ਰਿਸ਼ੀ ਅਤੇ ਖਜ਼ਾਨਚੀ ਹੇਮੰਤ ਰਾਜੂ ਦੇ ਸਮੂਹ ਮੈਂਬਰਾਂ ਵੱਲੋਂ ਹਾਰ ਪਾ ਕੇ ਵਧਾਈ ਦਿੱਤੀ ਗਈ। ਪ੍ਰਧਾਨ ਬਰਜਿੰਦਰ ਮਿੱਠਾ ਨੇ ਕਿਹਾ ਕਿ ਪੱਤਰਕਾਰਾਂ ਨੂੰ ਦਰਪੇਸ਼ ਮੁਸਕਿਲਾ ਨੂੰ ਦੂਰ ਕਰਨ ਸਬੰਧੀ ਉਹ ਮਿਲੀ ਜਿੰਮੇਵਾਰੀ ਤਹਿਤ ਲਗਾਤਾਰ ਕੰਮ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਪੱਤਰਕਾਰ ਭਾਈਚਾਰੇ ਦੀ ਲੰਬੇ ਚਿਰ ਦੀ ਲਟਕੀ ਪਈ ਪ੍ਰੈਸ ਭਵਨ ਦੀ ਮੰਗ ਨੂੰ ਪੂਰਾ ਕਰਵਾਉਣ ਦੇ ਲਈ ਵੀ ਯਤਨ ਕਰਨਗੇ ਅਤੇ ਕਲੱਬ ਦੇ ਸਮੂਹ ਮੈਂਬਰਾਂ ਨਾਲ ਰਲ ਕੇ ਕਲੱਬ ਦੀ ਇਕਜੁੱਟਤਾ ਲਈ ਕੰਮ ਕਰਨਗੇ।
ਸਕੱਤਰ ਪ੍ਰਵੀਨ ਰਿਸ਼ੀ ਅਤੇ ਖਜ਼ਾਨਚੀ ਹੇਮੰਤ ਰਾਜੂ ਨੇ ਕਿਹਾ ਕਲੱਬ ਦੇ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਸਕੱਤਰ ਅਤੇ ਖਜ਼ਾਨਚੀ ਦੇ ਅਹੁਦੇ ਲਈ ਚੁਣੇ ਜਾਣ ਲਈ ਉਹ ਸਭ ਦੇ ਰਿਣੀ ਹਨ। ਉਨ੍ਹਾਂ ਕਿਹਾ ਕਿ ਪ੍ਰੈਸ ਨੂੰ ਲੋਕਤੰਤਰ ਦਾ ਚੋਥਾ ਧੰਮ ਕਿਹਾ ਜਾਂਦਾ ਹੈ ਪਰ ਫੀਲਡ ਵਿੱਚ ਪੱਤਰਕਾਰਾਂ ਨੂੰ ਕਈ ਤਰਾਂ ਦੀਆਂ ਦਿਕੱਤਾ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨੂੰ ਦੂਰ ਕਰਨ ਅਤੇ ਪ੍ਰੈਸ ਦੀ ਅਜ਼ਾਦੀ ਨੂੰ ਬਰਕਰਾਰ ਰੱਖਣ ਲਈ ਕੰਮ ਕਰਨਗੇ। ਇਸ ਮੌਕੇ ਵਿਵੇਕ ਸਿੰਧਵਾਨੀ, ਸੁਖਚਰਨ ਪ੍ਰੀਤ ਸੁੱਖੀ, ਪ੍ਰਦੀਪ ਕੁਮਾਰ, ਅਸ਼ੀਸ਼ ਪਾਲਕੋ, ਧਰਮਪਾਲ ਸਿੰਘ, ਚੇਤਨ ਸ਼ਰਮਾ, ਯਾਦਵਿੰਦਰ ਸਿੰਘ ਭੁੱਲਰ, ਵਿਨੀਤ ਸ਼ਰਮਾ ਰਿੰਕੂ, ਮਨਪ੍ਰੀਤ ਸਿੰਘ, ਰਵਿੰਦਰ ਰਵੀ, ਲਖਵੀਰ ਚੀਮਾ, ਰਵਿੰਦਰ ਕੁਮਾਰ ਪਾਲਕੋ, ਮਨਿੰਦਰ ਸਿੰਘ, ਵਿਨੋਦ ਸ਼ਰਮਾ, ਹਮੀਰ ਸਿੰਘ, ਰੋਹਿਤ ਗੋਇਲ, ਨਵਦੀਪ ਸਿੰਘ ਸੇਖਾ, ਯੋਗੇਸ਼ ਰਿਸ਼ੀ, ਰਜੇਸ਼ ਕੁਮਾਰ, ਬਾਲ ਕ੍ਰਿਸ਼ਨ ਗੋਇਲ, ਗੁਰਪ੍ਰੀਤ ਸਿੰਘ, ਦੀਪਕ ਗਰਗ, ਨਿਰਮਲ ਕੁਮਾਰ, ਕਪਿਲ ਗਰਗ, ਦਵਿੰਦਰ ਦੇਵ, ਅਰਿਹੰਤ ਗਰਗ, ਰਵਿੰਦਰ ਸ਼ਰਮਾ, ਚੇਤਨ ਗਰਗ ਸਮੇਤ ਕਲੱਬ ਦੇ ਸਮੂਹ ਮੈਂਬਰ ਸ਼ਾਮਿਲ ਸਨ। ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ਼ ਇੰਡੀਆ ਦੇ ਕੌਮੀ ਚੇਅਰਮੈਨ ਡਾਕਟਰ ਰਾਕੇਸ਼ ਪੁੰਜ ਨੇ ਚੁਣੇ ਹੋਏ ਨੁਮਾਇੰਦਿਆਂ ਅਤੇ ਸਮੂਹ ਮੈਬਰਾਂ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਅਤੇ ਉਮੀਦ ਜਤਾਈ ਕਿ ਪੱਤਰਕਾਰਾਂ ਦੀਆਂ ਹੱਕੀ ਮੰਗਾਂ ਸਬੰਧੀ ਜਥੇਬੰਦੀ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਰਹੇਗੀ ।
0 comments:
एक टिप्पणी भेजें