Contact for Advertising

Contact for Advertising

Latest News

शुक्रवार, 24 मई 2024

ਗੁਰੂ ਸਾਹਿਬਾਨ ਨਾਲ ਕਿਸੇ ਨਾਲ ਤੁਲਣਾ ਕਰਨ ਬਾਰੇ ਮੈਂਂ ਸੁਪਨੇ ਵਿੱਚ ਵੀ ਸੋਚ ਨਹੀਂ ਸਕਦਾ : ਕੁਲਵੰਤ ਸਿੰਘ ਪੰਡੋਰੀ ਇੱਕ ਨਿਮਾਣੇ ਸਿੱਖ ਵੱਜੋਂ ਨੰਗੇ ਪੈਰੀਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਜਾਵਾਂਗਾ

 ਗੁਰੂ ਸਾਹਿਬਾਨ ਨਾਲ ਕਿਸੇ ਨਾਲ ਤੁਲਣਾ ਕਰਨ ਬਾਰੇ ਮੈਂਂ ਸੁਪਨੇ ਵਿੱਚ ਵੀ ਸੋਚ ਨਹੀਂ ਸਕਦਾ : ਕੁਲਵੰਤ ਸਿੰਘ ਪੰਡੋਰੀ

ਇੱਕ ਨਿਮਾਣੇ ਸਿੱਖ ਵੱਜੋਂ ਨੰਗੇ ਪੈਰੀਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਜਾਵਾਂਗਾ

ਬਰਨਾਲਾ, 23 ਮਈ ( ਡ ਰਾਕੇਸ਼ ਪੁੰਜ  ) :  ਆਮ ਆਦਮੀ ਪਾਰਟੀ ਦੀ ਐੱਸ ਸੀ ਵਿੰਗ ਦੇ ਪੰਜਾਬ ਪ੍ਰਧਾਨ ਅਤੇ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਹੈ ਕਿ ਉਹ ਇੱਕ ਅੰਮ੍ਰਿਤਧਾਰੀ ਸਿੱਖ ਹੋਣ ਦੇ ਨਾਤੇ ਜੋ ਸਤਿਕਾਰਤ ਸਬਦ ਗੁਰੂ ਸਾਹਿਬਾਨ ਵਰਤੇ ਜਾਂਦੇ ਹਨ, ਉਹ ਸਬਦ ਕਿਸੇ ਵਿਅਕਤੀ ਲਈ ਕਦਾਚਿਤ ਵੀ ਨਹੀਂ ਬੋਲ ਸਕਦੇ। ਵਿਧਾਇਕ ਪੰਡੋਰੀ ਨੇ ਸਪਸ਼ਟ ਕੀਤਾ ਹੈ ਕਿ ਬਠਿੰਡਾ ਵਿਖੇ ਆਮ ਆਦਮੀ ਪਾਰਟੀ ਦੇ ਐਸ ਸੀ ਵਿੰਗ ਦੀ ਹੋਈ ਰੈਲੀ ਦੌਰਾਨ ਉਹਨਾਂ ਨੇ ਆਪਣੇ ਭਾਸ਼ਣ ਵਿੱਚ ਜੋ ਨਿਥਾਵਾਂ ਦਾ ਥਾਂ ਅਤੇ ਨਿਮਾਣਿਆਂ ਦੇ ਮਾਣ ਦਾ ਸਬਦ ਵਰਤਿਆ ਸੀ, ਉਹ ਕਿਸੇ ਵਿਅਕਤੀ ਲਈ ਨਹੀਂ, ਸਗੋਂ ਉਸ ਦੀ ਉਦਾਰਹਣ ਦਿੰਦਿਆਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਚਾਰ ਨਵੀਆਂ ਪੋਸਟਾਂ ਭਰ ਕੇ ਉਹਨਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਸੀ। ਉਹਨਾਂ ਕਿਹਾ ਕਿ ਗੁਰੂ ਸਾਹਿਬਾਨ ਨਾਲ ਕਿਸੇ ਵਿਅਕਤੀ ਤੁਲਨਾ ਕਰਨ ਬਾਰੇ ਮੈਂ ਸੁਪਨੇ ਵਿੱਚ ਵੀ ਸੋਚ ਨਹੀਂ ਸਕਦਾ, ਫਿਰ ਵੀ ਰੈਲੀ ਦੌਰਾਨ ਮੇਰੇ ਵੱਲੋਂ ਬੋਲਦਿਆਂ ਕੋਈ ਗਲਤ ਬੋਲਿਆ ਗਿਆ ਹੈ ਤਾਂ ਮੈਂ ਸਿੱਖ ਪੰਥ ਅੱਗੇ ਖਿਮਾ ਜਾਚਣਾ ਕਰਦਾ ਹੈ। ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਹੈ ਕਿ ਇਕ ਨਿਮਾਣਾ ਸਿੱਖ ਹੋਣ ਦੇ ਨਾਤੇ ਮੈਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੂਰੀ ਤਰਾਂ ਸਮਰਪਿਤ ਹਾਂ ਅਤੇ ਮੈਨੂੰ ਜਦੋਂ ਵੀ ਬੁਲਾਇਆ ਜਾਵੇਗਾ ਤਾਂ ਮੈਂ ਉਥੇ ਨੰਗੇ ਪੈਰੀਂ ਜਾਵਾਂਗਾ। ਵਿਧਾਇਕ ਪੰਡੋਰੀ ਨੇ ਇਕ ਵਾਰ ਕਿਹਾ ਕਿ ਮੇਰੀ ਕਦੇ ਵੀ ਕੋਈ ਅਜਿਹੀ ਭਾਵਨਾ ਹੋ ਹੀ ਨਹੀਂ ਸਕਦੀ ਕਿ ਗੁਰੂ ਸਾਹਿਬਾਨ ਪ੍ਰਤੀ ਕੋਈ ਨਿਰਾਦਰ ਭਰਿਆ ਸਬਦ ਮੇਰੀ ਜੁਬਾਨ 'ਤੇ ਆਵੇ। ਉਹਨਾਂ ਕਿਹਾ ਹੈ ਕਿ ਉਹ੍ਰ ਹਮੇਸਾ ਸਿੱਖ ਪੰਥ ਦੀ ਚੜਦੀ ਕਲਾ ਦੀ ਕਾਮਨਾ ਕਰਦੇ ਹਨ ਅਤੇ ਮਹਿਲ ਕਲਾਂ ਦੇ ਲੋਕ ਚੰਗੀ ਤਰਾਂ ਜਾਣਦੇ ਹਨ ਕਿ ਕੁਲਵੰਤ ਸਿੰਘ ਪੰਡੋਰੀ ਨੇ ਕਿਵੇਂ ਸਮੇਂ ਸਮੇਂ 'ਤੇ ਪੰਥਕ ਕਾਰਜਾਂ ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ ਹਨ। ਵਿਧਾਇਕ  ਪੰਡੋਰੀ ਨੇ ਉਹਨਾਂ ਦੇ ਸਿਆਸੀ ਵਿਰੋਧੀ ਉਹਨਾਂ ਦੀ ਵਿਡੀਓ ਨੂੰ ਕੱਟ ਵੱਢ ਕੇ ਸੋਸ਼ਲ ਮੀਡੀਆ 'ਤੇ ਪਾ ਕੇ ਉਹਨਾਂ ਬਦਨਾਮ ਨੂੰ ਬਦਨਾਮ ਕਰਨ ਦੀ ਕੋਸਿਸ਼ ਕਰ ਰਹੇ ਹਨ, ਵਿਰੋਧੀ ਇਸ ਵਿੱਚ ਕਦੇ ਸਫਲ ਨਹੀਂ ਹੋਣਗੇ, ਕਿਉਂਕਿ ਮੇਰੀਆਂ ਭਾਵਨਾਵਾਂ ਨੂੰ ਮੇਰਾ ਗੁਰੂ ਜਾਣਦਾ ਹੈ। ਉਹਨਾਂ ਕਿਹਾ ਕਿ ਫਿਰ ਉਹ ਜਾਣੇ ਅਣਜਾਣੇ ਵਿੱਚ ਹੋਈ ਗਲਤੀ ਲਈ ਉਹ ਗੁਰੂ ਪੰਥ ਤੋਂ ਖਿਮਾ ਜਾਚਨਾ ਕਰਦੇ ਹਨ ਅਤੇ ਗੁਰੂ ਪੰਥ ਸਦਾ ਬਖਸਿੰਦ ਹੈ।

ਗੁਰੂ ਸਾਹਿਬਾਨ ਨਾਲ ਕਿਸੇ ਨਾਲ ਤੁਲਣਾ ਕਰਨ ਬਾਰੇ ਮੈਂਂ ਸੁਪਨੇ ਵਿੱਚ ਵੀ ਸੋਚ ਨਹੀਂ ਸਕਦਾ : ਕੁਲਵੰਤ ਸਿੰਘ ਪੰਡੋਰੀ  ਇੱਕ ਨਿਮਾਣੇ ਸਿੱਖ ਵੱਜੋਂ ਨੰਗੇ ਪੈਰੀਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਜਾਵਾਂਗਾ
  • Title : ਗੁਰੂ ਸਾਹਿਬਾਨ ਨਾਲ ਕਿਸੇ ਨਾਲ ਤੁਲਣਾ ਕਰਨ ਬਾਰੇ ਮੈਂਂ ਸੁਪਨੇ ਵਿੱਚ ਵੀ ਸੋਚ ਨਹੀਂ ਸਕਦਾ : ਕੁਲਵੰਤ ਸਿੰਘ ਪੰਡੋਰੀ ਇੱਕ ਨਿਮਾਣੇ ਸਿੱਖ ਵੱਜੋਂ ਨੰਗੇ ਪੈਰੀਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਜਾਵਾਂਗਾ
  • Posted by :
  • Date : मई 24, 2024
  • Labels :
  • Blogger Comments
  • Facebook Comments

0 comments:

एक टिप्पणी भेजें

Top