ਦਿਲ ਦਹਿਲਾਉਣ ਵਾਲੀ ਖਬਰ, ਦਿਲ ਦਹਿਲਾਉਣ ਵਾਲੀ ਖਬਰ, ਅਕਾਲੀ ਵਰਕਰ ਨੇ ਧੀ ਤੇ ਮਾਂ ਸਣੇ ਪਾਲਤੂ ਜਾਨਵਰ ਨੂੰ ਮੌਤ ਦੇ ਘਾਟ ਉਤਾਰਣ ਮਗਰੋਂ ਖੁਦ ਨੂੰ ਮਾਰੀ ਗੋਲ਼ੀ
ਡਾ ਰਾਕੇਸ਼ ਪੁੰਜ
ਬਰਨਾਲਾ :
ਬਰਨਾਲਾ ਦੇ ਸਥਾਨਕ ਠੀਕਰੀਵਾਲ ਚੌਂਕ ਨੇੜੇ ਸੰਘੇੜਾ ਬਾਈਪਾਸ ਰੋਡ 'ਤੇ ਰਾਮ ਰਾਜਾ ਕਲੋਨੀ ਦੀ ਇੱਕ ਕੋਠੀ ਵਿੱਚੋਂ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਜਿੱਥੇ ਪੂਰੇ ਸ਼ਹਿਰ 'ਚ ਸਹਿਮ ਦਾ ਮਾਹੌਲ ਬਣਿਆ ਉੱਥੇ ਹੀ ਪੂਰੇ ਸ਼ਹਿਰ ਵਿੱਚ ਮਾਤਮ ਛਾ ਗਿਆ। ਮੌਕੇ ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਤੇ ਉਪ ਕਪਤਾਨ ਪੁਲਿਸ ਸਤਵੀਰ ਸਿੰਘ ਵੱਲੋਂ ਮੌਕੇ 'ਤੇ ਆਈਆਂ ਜਾਂਚ ਟੀਮਾਂ ਦੇ ਹਵਾਲੇ ਤਹਿਤ ਕੱਟੜ ਅਕਾਲੀ ਵਰਕਰ ਨੇ ਵਿਦੇਸ਼ੋਂ ਆਈ ਧੀ ਤੇ ਮਾਂ ਨੂੰ ਗੋਲੀ ਮਾਰ ਕੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ
ਸ਼ਨੀਵਾਰ ਕਰੀਬ ਰਾਤ 7:30ੇ ਵਜੇ ਰਾਮ ਰਾਜਾ ਕਲੋਨੀ ਵਿੱਚ ਵਸਦੇ ਕੱਟੜ ਅਕਾਲੀ ਵਰਕਰ ਕੁਲਬੀਰ ਸਿੰਘ ਮਾਨ ਤੇ ਵਿਦੇਸ਼ੋਂ ਆਈ ਧੀ ਨਿਮਰਤ ਕੌਰ ਜੋ ਕੁਝ ਸਮਾਂ ਪਹਿਲਾਂ ਹੀ ਕਰੀਬ ਚਾਰ ਮਹੀਨਿਆਂ ਲਈ ਵਿਦੇਸ਼ ਤੋਂ ਆਪਣੇ ਮਾਪਿਆਂ ਨੂੰ ਮਿਲਣ ਆਈ ਸੀ, ਜੋ ਸਟਡੀ ਟੇਬਲ ਤੇ ਬੈਠੀ ਪੜ੍ਹਾਈ ਕਰ ਰਹੀ ਸੀ, ਜਿਸ ਦੇ ਸਿਰ ਵਿੱਚ ਪਿੱਛੋਂ ਗੋਲੀ ਮਾਰੀ ਗਈ ਤੇ ਮੌਕੇ ਤੇ ਹੀ ਉਸਦੀ ਮੌਤ ਹੋ ਗਈ। ਵਿਧਵਾ ਮਾਂ ਬਲਵੰਤ ਕੌਰ ਜੋ ਲੰਮੀ ਬਿਮਾਰੀ ਕਾਰਨ ਬੈੱਡ 'ਤੇ ਹੀ ਪਏ ਸਨ, ਜਿਨ੍ਹਾਂ ਦੀ ਛਾਤੀ ਵਿੱਚ ਗੋਲੀਆਂ ਮਾਰ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ। ਘਰ ਪਾਲਤੂ ਜਾਨਵਰ ਨੂੰ ਵੀ ਗੋਲੀ ਮਾਰ ਕੇ ਖੁਦ ਆਪਣੇ ਲਾਇਸੰਸੀ ਰਿਵਾਇਲਵਰ ਨਾਲ ਸੱਜੇ ਹੱਥ ਨਾਲ ਸਿਰ ਤੇ ਗੋਲੀਆਂ ਚਲਾ ਕੇ ਖੁਦਕੁਸ਼ੀ ਕੀਤੀ। ਕੁਲਵੀਰ ਮਾਨ ਦੀ ਪਤਨੀ ਰਮਨ ਕੌਰ ਦੇਰ ਸ਼ਾਮ ਘਰੋਂ ਦੁੱਧ ਲੈਣ ਗਈ ਸੀ, ਜਦ ਉਹ ਘਰੇ ਪਰਤੀ ਤਾਂ ਦਰਵਾਜ਼ਾ ਬੰਦ ਹੋਣ ਤੇ ਉਸਨੇ ਕਲੋਨੀ ਦੇ ਚੌਕੀਦਾਰ ਤੋਂ ਕੰਧ ਟੱਪ ਕੇ ਦਰਵਾਜ਼ਾ ਖੁੱਲ੍ਹਵਾਇਆ ਤਾਂ ਘਰ ਦੀ ਲੌਬੀ ਤੇ ਕਮਰੇ ਵਿੱਚ ਪਰਿਵਾਰਿਕ ਮੈਂਬਰਾਂ ਦੀਆਂ ਲਾਸ਼ਾਂ ਖੂਨ ਨਾਲ ਲੱਥ- ਪੱਥ ਹੋਈਆਂ ਪਈਆਂ ਸਨ। ਉਹਨਾਂ ਦੇ ਘਰ ਰੱਖੇ ਇੱਕ ਪਾਲਤੂ ਜਾਨਵਰ ਦੀ ਵੀ ਗੋਲੀ ਮਾਰ ਕੇ ਹੱਤਿਆ ਕੀਤੀ ਹੋਈ ਸੀ। ਗੌਰ ਹੋਵੇ ਕਿ ਮਿਰਤਕ ਅਕਾਲੀ ਵਰਕਰ ਕੁਲਬੀਰ ਸਿੰਘ ਮਾਨ ਸੂਬੇਦਾਰਾਂ ਦੇ ਲਾਣੇ 'ਚੋਂ ਫੂਡ ਸਪਲਾਈ ਵਿੱਚੋਂ ਸੇਵਾ ਮੁਕਤ ਹੋਏ ਅਧਿਕਾਰੀ ਮੇਜਰ ਸਿੰਘ ਦੇ ਸਪੁੱਤਰ ਸਨ। ਜਿਨ੍ਹਾਂ ਦੀ ਪਿਛਲੇ ਸਮੇਂ ਮੌਤ ਹੋ ਗਈ ਸੀ। ਉਨ੍ਹਾਂ ਦੇ ਪੂਰੇ ਪਰਿਵਾਰ ਵਿੱਚ ਸਿਰਫ ਉਹਨਾਂ ਦੀ ਪਤਨੀ ਰਮਨ ਕੌਰ ਹੀ ਰੋਂਦਿਆਂ ਕੁਰਲਾਉਂਦਿਆਂ ਪੁਲਿਸ ਨਾਲ ਜਾਂਚ ਵਿੱਚ ਸਾਥ ਦੇ ਰਹੇ ਸਨ। ਇਸ ਵਾਪਰੀ ਘਟਨਾ ਵਿੱਚ ਰਾਮਰਾਜ ਕਲੋਨੀ ਦੇ ਚੇਅਰਮੈਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਅਤੇ ਪ੍ਰਧਾਨ ਸ਼ਿਵ ਸਿੰਗਲਾ ਸਣੇ ਕਾਲੋਨੀ ਵਾਸੀਆਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੇ ਰਾਤ ਤੱਕ ਜਿੱਥੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ ਉੱਥੇ ਹੀ ਕਲੋਨੀ ਵਾਸੀਆਂ ਵੱਲੋਂ ਘਰ ਦੇ ਬਾਹਰ ਇਸ ਘਟਨਾ ਦਾ ਦੁੱਖ ਪ੍ਰਗਟ ਕੀਤਾ ਜਾ ਰਿਹਾ ਸੀ।
0 comments:
एक टिप्पणी भेजें