ਦੇਸ਼ ਦੇ ਚੌਥੇ ਥੰਮ ਦੇ ਭਾਈਚਾਰੇ ਨਾਲ ਹੋ ਰਹੀ ਨਾਇਨਸਾਫ਼ੀ ਖਿਲਾਫ ਸੰਘਰਸ਼ ਦੇ ਸਮਰਥਨ ਦਾ ਕੀਤਾ ਐਲਾਨ
ਪੁਲਿਸ ਦੀ ਠੰਢੀ ਕਾਰਵਾਈ ਦੀ ਨਿੰਦਾ
ਡ ਰਾਕੇਸ਼ ਪੁੰਜ
ਬਰਨਾਲਾ ਪੰਜਾਬ
ਬਰਨਾਲਾ ਦੇ ਸੁਖਚਰਨ ਪ੍ਰੀਤ ਸੁੱਖੀ ਨਾਲ ਹੋਰ ਰਹੀ ਧੱਕੇਸ਼ਾਹੀ ਦੇ ਮਾਮਲੇ ਵਿੱਚ ਬਰਨਾਲਾ ਪ੍ਰੈਸ ਕਲੱਬ ਦੀ ਅਗਵਾਈ ਵਿੱਚ ਸੰਘਰਸ਼ ਜਾਰੀ ਹੈ। ਜਿਸ ਤਹਿਤ
ਅੱਜ ਸ਼ਹਿਰ ਦੇ ਵਿਿਜਟ ਹੋਟਲ ਵਿੱਚ ਸ਼ਹਿਰ ਦੀਆਂ ਧਾਰਮਿਕ ਸਮਾਜਿਕ ਅਤੇ ਵਪਾਰੀ ਜੱਥੇਬੰਦੀਆਂ ਸਮੇਤ ਬਰਨਾਲਾ ਪ੍ਰੈਸ ਕੱਲਬ ਦੀ ਮੀਟਿੰਗ ਹੋਈ।ਇਸ ਮੀਟਿੰਗ ਵਿੱਚ ਸੁਖਚਰਨ ਪ੍ਰੀਤ ਨੂੰ ਇਨਸਾਫ਼ ਮਿਲਣ ਤੱਕ ਸੰਘਰਸ਼ ਵਿੱਚ ਸਾਥ ਦੇਣ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਖੱਤਰੀ ਸਭਾ, ਬ੍ਰਾਹਮਣ ਸਭਾ, ਪਾਵਰਕਾਮ ਮੁਲਾਜ਼ਮ ਯੂਨੀਅਨ, ਸ਼ੂਰਿਆਵੰਸ਼ੀ ਖੱਤਰੀ ਸਭਾ, ਵਪਾਰ ਮੰਡਲ ਬਰਨਾਲਾ, ਮੋਬਾਇਲ ਯੂਨੀਅਨ, ਆਈਲੈਟਸ ਸੈਂਟਰ ਐਸ਼ੋਸ਼ੀਏਸ਼ਨ, ਆੜਤੀਆ ਐਸ਼ੋਸੀਏਸ਼ਨ, ਐਸਡੀ ਸਭਾ ਬਰਨਾਲਾ, ਅੱਗਰਵਾਲ ਮੰਚ, ਜ਼ਿਲ੍ਹਾ ਬਾਰ ਐਸ਼ੋਸ਼ੀਏਸ਼ਨ ਬਰਨਾਲਾ, ਨੇੇਚਰ ਲਵਰ ਗਰੁੱਪ, ਰਾਮ ਲੀਲਾ ਕਮੇਟੀ, ਜੈਨ ਸਮਾਜ ਐਸ਼ੋਸੀਏਸ਼ਨ, ਸਾਬਕਾ ਸੈਨਿਕ ਵਿੰਗ, ਨੰਦੀ ਗਊ ਸੇਵਾ, ਅਤੇ ਬੂਟ ਐਸ਼ੋਸ਼ੀਏਸ਼ਨ ਦੇ ਅਹੁਦੇਦਾਰ ਮੀਟਿੰਗ ਵਿੱਚ ਸ਼ਾਮਲ ਹੋਏ।
ਮੀਟਿੰਗ ਦੌਰਾਨ ਹਾਜ਼ਰ ਹੋਏ ਸਮੂਹ ਸੰਗਠਨਾਂ ਦੇ ਅਹੁਦੇਦਾਰਾਂ ਨੇ ਕਿਹਾ ਕਿ ਸੁਖਚਰਨ ਪ੍ਰੀਤ ਸੁੱਖੀ ਨਾਲ ਹੋ ਰਹੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੁਲਿਸ ਪ੍ਰਸ਼ਾਸ਼ਨ ਦੀ ਢਿੱਲੀ ਕਾਰਵਾਈ ਕਾਰਨ ਇਸ ਛੋਟੇ ਮਸਲੇ ਦਾ ਵਿਵਾਦ ਵੱਡਾ ਬਣ ਗਿਆ ਹੈ ਜੇਕਰ ਪੁਲਿਸ ਵੱਲੋਂ ਬਣਦੀ ਕਾਰਵਾਈ ਸਮੇਂ ਸਿਰ ਕਰ ਦਿੱਤੀ ਜਾਂਦੀ ਤਾਂ ਇਹ ਮਾਮਲਾ ਪਹਿਲਾ ਹੀ ਨਿਪਟ ਜਾਣਾ ਸੀ। ਉਹਨਾਂ ਕਿਹਾ ਕਿ ਭਾਵੇਂ ਪੁਲਿਸ ਨੇ ਮੁਲਜ਼ਮਾਂ ਵਿਰੁੱਧ ਕਾਰਵਾਈ ਕਰ ਦਿੱਤੀ ਹੈ ਪਰ ਜੇਕਰ ਉਹਨਾਂ ਦੀ ਗ੍ਰਿਫਤਾਰੀ ਅਤੇ ਮਸਲੇ ਦਾ ਹੱਲ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ ਵਿੱਚ ਜੇਕਰ ਲੋੜ ਪਈ ਤਾਂ ਬਾਜ਼ਾਰ ਬੰਦ ਕਰਕੇ ਵੀ ਰੋਸ ਜ਼ਾਹਰ ਕੀਤਾ ਜਾਵੇਗਾ।
ਬਰਨਾਲਾ ਪ੍ਰੈਸ ਕਲੱਬ ਦੇ ਪ੍ਰਧਾਨ ਬਰਜਿੰਦਰ ਗੋਇਲ ਮਿੱਠਾ, ਜਨਰਲ ਸਕੱਤਰ ਪ੍ਰਵੀਨ ਰਿਸ਼ੀ ਅਤੇ ਖ਼ਜ਼ਾਨਚੀ ਹੇਮੰਤ ਰਾਜੂ ਨੇ ਸਮੂਹ ਜੱਥੇਬੰਦੀਆਂ ਵਲੋਂ ਇਸ ਧੱਕੇਸ਼ਾਹੀ ਦੇ ਵਿਰੁੱਧ ਸਾਥ ਦੇਣ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਜੇਕਰ ਸੁਖਚਰਨ ਪ੍ਰੀਤ ਸੁੱਖੀ ਨੂੰ ਇਨਸਾਫ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸਮੂਹ ਜੱਥੇਬੰਦੀਆਂ ਨੂੰ ਨਾਲ ਲੈ ਕੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਇਸ ਮੌਕੇ ਸ਼ਿਵ ਸਿੰਗਲਾ, ਅਨਿਲ ਬਾਂਸਲ ਨਾਣਾ, ਹਰਬੰਸ ਸਿੰਘ ਦੀਦਾਰਗੜ੍ਹ, ਸੁਖਵਿੰਦਰ ਸਿੰਘ ਭੰਡਾਰੀ, ਕੁਲਵਿੰਦਰ ਸਿੰਘ ਬਿੱਟੂ, ਕ੍ਰਿਸ਼ਨ ਬਿੱਟੂ, ਅਨਿਲ ਦੱਤ ਸ਼ਰਮਾ, ਰਾਜੇਸ਼ ਭੂਟਾਨੀ, ਪ੍ਰਵੀਨ ਅੱਗਰਵਾਲ, ਨਰਿੰਦਰ ਚੋਪੜਾ, ਐਡਵੋਕੇਟ ਜਸਵਿੰਦਰ ਸਿੰਘ ਢੀਂਡਸਾ, ਚੇਤਨ ਸ਼ਰਮਾ, ਰਜਿਤ ਲੱਕੀ ਬਾਂਸਲ, ਵਰੁਣ ਬੱਤਾ, ਗੁਰਜਿੰਦਰ ਸਿੰਘ ਸਿੱਧੂ ਤੋਂ ਇਲਾਵਾ ਪ੍ਰੈਸ ਕਲੱਬ ਵਲੋਂ ਚੇਤਨ ਸ਼ਰਮਾ, ਆਸ਼ੀਸ਼ ਸ਼ਰਮਾ, ਧਰਮਪਾਲ ਸਿੰਘ, ਪ੍ਰਦੀਪ ਕੁਮਾਰ, ਦਵਿੰਦਰ ਦੇਵ, ਯਾਦਵਿੰਦਰ ਸਿੰਘ ਭੁੱਲਰ, ਨਵਕਿਰਨ ਪੱਤੀ, ਅਰਹਿੰਤ ਗਰਗ, ਵਿਨੋਦ ਸ਼ਰਮਾ, ਕਪਿਲ ਗਰਗ, ਹਮੀਰ ਸਿੰਘ, ਮਨਪ੍ਰੀਤ ਮਨੀ, ਚੇਤਨ ਆਜ਼ਾਦ, ਵਿਨੀਤ ਸ਼ਰਮਾ, ਮਨਿੰਦਰ ਸਿੰਘ, ਯੋਗੇਸ਼ ਰਿਸ਼ੀ ਆਦਿ ਵੀ ਹਾਜ਼ਰ ਸਨ।
ਇਸ ਮੌਕੇ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ਼ ਇੰਡੀਆ ਦੇ ਕੌਮੀ ਚੇਅਰਮੈਨ ਡ ਰਾਕੇਸ਼ ਪੁੰਜ ਨੇ ਵੀ ਪਤਰਕਾਰ ਸੁਖਚਰਨ ਪ੍ਰੀਤ ਸੁੱਖੀ ਦੇ ਹੱਕ ਵਿੱਚ ਹਾ ਦਾ ਨਾਅਰਾ ਮਾਰਦੇ ਹੋਏ ਕਿਹਾ ਕਿ ਸਾਰੀ ਐਸੋਸੀਏਸ਼ਨ ਇਸ ਮੌਕੇ ਪਤਰਕਾਰ ਭਾਈਚਾਰੇ ਨਾਲ ਚੱਟਾਨ ਵਾਂਗੂੰ ਖੜੀ ਹੈ।
0 comments:
एक टिप्पणी भेजें