ਸਰਕਾਰ ਅਗਨੀਵੀਰ ਯੋਜਨਾ ਵਿੱਚ ਕਰਨ ਜਾ ਰਹੀ ਹੈ ਵੱਡਾ ਬਦਲਾਓ ਕੇਦਰ ਸਰਕਾਰ - ਸਿੱਧੂ
ਬਰਨਾਲਾ 13 ਜੂਨ ਦੇਸ ਦੇ ਬੇਰੁਜਗਾਰ ਨੌਜਵਾਨਾਂ ਨੂੰ ਰੁਜਗਾਰ ਦੇਣ ਲਈ ਅਗਨੀਵੀਰ ਸੁਰੂ ਕੀਤੀ ਗਈ ਸੀ। ਤੀਸਰੀ ਵਾਰ ਸਰਕਾਰ ਬਣਨ ਤੋਂ ਬਾਦ ਮੋਦੀ ਸਰਕਾਰ ਵੱਲੋ ਅਗਨੀਵੀਰ ਯੋਜਨਾ ਵਿੱਚ ਜੌ ਤਰੁੱਟੀਆਂ ਸਨ ਉਹਨਾਂ ਵਿੱਚ ਡਿਫੈਂਸ ਕਮੇਟੀ ਦੀਆ ਸਿਫਾਰਸਾਂ ਤੇ ਮੋਦੀ ਸਰਕਾਰ ਕਰਨ ਜਾ ਰਹੀ ਹੈ ਵੱਡਾ ਬਦਲਾਓ ਇਹ ਜਾਣਕਾਰੀ ਪ੍ਰੈਸ ਦੇ ਨਾ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਭਾਜਪਾ ਹਲਕਾ ਇੰਚਾਰਜ ਭਦੌੜ ਨੇ ਕਿਹਾ ਜਦ ਤੋ ਅਗਨੀ ਵੀਰ ਯੋਜਨਾ ਹੋਦ ਵਿੱਚ ਆਈ ਹੈ ਉਸ ਸਮੇਂ ਤੋਂ ਹੀ ਵਿਰੋਧੀ ਧਿਰਾਂ ਵੱਲੋਂ ਇਸ ਸਕੀਮ ਦਾ ਵਿਰੋਧ ਕੀਤਾ ਜਾ ਰਿਹਾ ਸੀ ਸਰਕਾਰ ਨੇ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਦੀਆ ਸਿਫਾਰਸਾਂ ਨੂੰ ਕੇਦਰ ਸਰਕਾਰ ਅਗਨੀ ਵੀਰ ਯੋਜਨਾ ਬਾਬਤ ਲਾਗੂ ਕਰਨ ਲਈ ਵਿਚਾਰ ਕਰ ਰਹੀ ਹੈ ਕਮੇਟੀ ਦੀ ਸਿਫਾਰਸਾਂ ਮੁਤਾਬਿਕ ਅਗਨੀਵੀਰ ਯੋਜਨਾ ਦੇ ਸਮਾ ਚਾਰ ਸਾਲ ਤੋਂ ਵਧਾ ਕੇ ਸੱਤ ਸਾਲ ਕੀਤਾ ਜਾਵੇ ਤਾਕਿ ਅਗਨੀ ਵੀਰਾ ਨੂੰ ਸਾਬਕਾ ਫੋਜੀ ਦਾ ਦਰਜਾ ਮਿਲ ਸਕੇ ਅਤੇ ਗਰੇਚੁਟੀ ਵਿੱਚ ਭੀ ਭਾਰੀ ਵਾਧਾ ਹੋਵੇਗਾ ਅਤੇ ਡਿਊਟੀ ਦੌਰਾਨ ਸ਼ਹੀਦ ਹੋਣ ਉਪਰੰਤ ਸ਼ਹੀਦ ਦਾ ਦਰਜਾ ਅਤੇ ਸਾਰੀਆ ਸੁਭਿਦਾਵਾ ਪਰਿਵਾਰ ਨੂੰ ਮਿਲਣਗੀਆਂ ਫੌਜ ਵਿੱਚ 25 ਫੀਸਦੀ ਅਗਨੀਵੀਰ ਨੂੰ ਪੱਕਾ ਕੀਤਾ ਜਾਦਾ ਸੀ ਉਸ ਦੀ ਬਿਜਾਏ ਹੁਣ 60 ਤੋ 70 ਫੀਸਦੀ ਤੱਕ ਪੱਕਾ ਕਰਨ ਦੀ ਤਜ਼ਵੀਜ ਹੈ ਸਿੱਧੂ ਨੇ ਦੱਸਿਆ ਕਿ ਮੌਜੂਦਾ 24 ਹਫਤੇ ਦੀ ਟ੍ਰੇਨਿੰਗ ਨੂੰ ਵਧਾ ਕੇ 37 ਤੋ 42 ਹਫਤੇ ਕੀਤਾ ਜਾਵੇਗਾ ਜਿਹੜਾ ਕੇ ਇਕ ਪਕੇ ਭਰਤੀ ਹੋਣ ਵਾਲੇ ਜਵਾਨ ਦੀ ਟ੍ਰੇਨਿੰਗ ਦੇ ਬਰਾਬਰ ਹੈ। ਸੱਭ ਤੋਂ ਵੱਡੀ ਗੱਲ ਕਿ ਜਿਹੜੇ ਭੀ 40, 50 ਫੀਸਦੀ ਅਗਨੀਵੀਰ ਸਤ ਸਾਲ ਬਾਦ ਵਾਪਿਸ ਆਉਣਗੇ ਉਹਨਾਂ ਨੂੰ ਪੈਰਾਂ ਮਿਲਟਰੀ ਦਸਤਿਆਂ ਵਿੱਚ ਸਿੱਧਾ ਭਰਤੀ ਕੀਤਾ ਜਾਵੇਗਾ ਇਹ ਸਾਰੀਆ ਤਰੁੱਟੀਆਂ ਲਾਗੂ ਹੋਣ ਉਪਰੰਤ ਅਗਨੀ ਵੀਰ ਯੋਜਨਾ ਦੇਸ ਦੀ ਸੱਭ ਤੋਂ ਵੱਧ ਹਰਮਨ ਪਿਆਰੀ ਸਕੀਮ ਸਾਬਤ ਹੋਵੇਗੀ।ਸਿੱਧੂ ਨੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ।
ਫੋਟੋ - ਕੈਪਟਨ ਗੁਰਜਿੰਦਰ ਸਿੰਘ ਸਿੱਧੂ ਭਾਜਪਾ ਹਲਕਾ ਇੰਚਾਰਜ ਭਦੌੜ ਪ੍ਰੈਸ ਨੋਟ ਜਾਰੀ ਕਰਦੇ ਹੋਏ।
0 comments:
एक टिप्पणी भेजें