ਸਾਬਕਾ ਸੈਨਿਕ 25 ਜੁਲਾਈ ਨੂੰ ਮਣਾਉਂਗੇ ਕਾਰਗਿਲ ਵਿਜੈ ਦਿਵਸ ਦੀ ਸਿਲਵਰ ਜੁਬਲੀ ਸਮਾਗਮ ਵਿੱਚ ਜੰਗੀ ਵਿਧਵਾਵਾਂ ਨੂੰ ਕੀਤਾ ਜਾਵੇਗਾ ਸਨਮਾਨਿਤ - ਕਮਲ ਸ਼ਰਮਾ
ਬਰਨਾਲਾ 21 ਜੁਲਾਈ ਸਾਬਕਾ ਫੌਜੀਆ ਦੀ ਇਕ ਵਿਸ਼ੇਸ਼ ਮੀਟਿੰਗ ਹੋਟਲ ਵਿਜਟ ਵਿੱਖੇ ਜਿਲ੍ਹਾ ਪ੍ਰਧਾਨ ਸੂਬੇਦਾਰ ਮੇਜਰ ਰਾਜ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇੰਜ ਗੁਰਜਿੰਦਰ ਸਿੰਘ ਸਿੱਧੂ ਸਾਬਕਾ ਸੂਬਾ ਪ੍ਰਧਾਨ ਵਿਸੇਸ ਤੌਰ ਤੇ ਸ਼ਾਮਿਲ ਹੋਏ ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਕਰਦਿਆ ਸੂਬੇਦਾਰ ਕਮਲ ਸ਼ਰਮਾ ਨੇ ਦੱਸਿਆ ਕੇ ਮੀਟਿੰਗ ਨੂੰ ਇੰਜ ਸਿੱਧੂ ਨੇ ਸਬੋਧਨ ਕਰਦਿਆ ਦੱਸਿਆ ਕਿ ਅੱਜ 25 ਸਾਲ ਹੋ ਗਏ ਜਦ ਭਾਰਤੀ ਫੌਜਾਂ ਨੇ ਪਾਕਿਸਤਾਨੀ ਫੌਜ ਨੂੰ ਕਾਰਗਿੱਲ ਦੀਆ ਚੋਟੀਆਂ ਤੋ ਮਾਰ ਕੇ ਭਜਾਇਆ ਭਾਵੇਂ ਕੇ ਸਾਡੀ ਫ਼ੌਜ ਦੇ 527 ਸੂਰਬੀਰ ਫੋਜੀ ਯੋਧਿਆਂ ਨੇ ਸ਼ਹਾਦਤ ਦਾ ਜਾਮ ਪੀਤਾ ਅਤੇ 1363 ਫੋਜੀ ਵੀਰ ਜਖਮੀ ਹੋਏ ਬਰਨਾਲਾ ਜਿਲ੍ਹੇ ਦੇ ਸਮੂਹ ਸਾਬਕਾ ਸੈਨਿਕਾਂ ਵੱਲੋ 25 ਜੁਲਾਈ ਨੂੰ ਗੁਰੂਦਵਾਰਾ ਬੀਬੀ ਪ੍ਰਧਾਨ ਕੌਰ ਨੇੜੇ ਬੱਸ ਸਟੈਂਡ ਬਰਨਾਲਾ ਵਿੱਖੇ ਇਸ ਕਾਰਗਿੱਲ ਜੰਗ ਦੇ ਸ਼ਹੀਦਾਂ ਨੂੰ ਯਾਦ ਕਰਕੇ ਵੱਖ ਵੱਖ ਪ੍ਰਸ਼ਾਸਨਿਕ ਰਾਜਨੀਤਕ ਧਾਰਮਿਕ ਅਤੇ ਫੋਜੀ ਲੀਡਰ ਸਿਪ ਵੱਲੋ ਇਸ ਲੜਾਈ ਦੀ ਸਿਲਵਰ ਜੁਬਲੀ ਸਤਾਬਦੀ ਸਵੇਰੇ 10 ਤੋ 12 ਵਜੇ ਤਕ ਮੰਨਾਈ ਜਾ ਰਹੀ ਹੈ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਸਮਾਗਮ ਵਿੱਚ ਜਿਲ੍ਹੇ ਨਾਲ ਸਬੰਧਤ ਜੰਗੀ ਵਿਧਵਾਵਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਸਿੱਧੂ ਨੇ ਸਮੂਹ ਬਰਨਾਲਾ ਨਿਵਾਸੀਆ ਨੂੰ ਅਪੀਲ ਕੀਤੀ ਕਿ ਕੇ ਆਓ ਉਹਨਾਂ ਦੇਸ ਲਈ ਜਾਨਾ ਵਾਰਨ ਵਾਰੇ ਸੂਰਬੀਰ ਫੋਜੀ ਯੋਧਿਆਂ ਨੂੰ ਯਾਦ ਕਰਦੇ ਹੋਏ ਸਰਧਾ ਦੇ ਫੁੱਲ ਭੇਟ ਕਰੀਏ ਇਸ ਮੌਕੇ ਕੈਪਟਨ ਵਿਕਰਮ ਸਿੰਘ ਸੂਬੇਦਾਰ ਸੋਦਾਗਰ ਸਿੰਘ ਸੂਬੇਦਾਰ ਗੁਰਜੰਟ ਸਿੰਘ ਸੂਬੇਦਾਰ ਧੰਨਾ ਸਿੰਘ ਸੂਬੇਦਾਰ ਜਗਸੀਰ ਸਿੰਘ ਸੂਬੇਦਾਰ ਭੁੱਚਰ ਸਿੰਘ ਵਾਰੰਟ ਅਫ਼ਸਰ ਜਗਦੀਪ ਸਿੰਘ ਅਵਤਾਰ ਸਿੰਘ ਸਿੱਧੂ ਸੂਬੇਦਾਰ ਅੰਮ੍ਰਿਤਪਾਲ ਸਿੰਘ ਹੌਲਦਾਰ ਰੂਪ ਸਿੰਘ ਹੌਲਦਾਰ ਬਸੰਤ ਸਿੰਘ ਹੌਲਦਾਰ ਬਲਦੇਵ ਸਿੰਘ ਹਮੀਦੀ ਹੌਲਦਾਰ ਭੋਲਾ ਸਿੰਘ ਸਰਪੰਚ ਹੌਲਦਾਰ ਲਛਮਣ ਸਿੰਘ ਸਰਪੰਚ ਉੱਤਮ ਸਿੰਘ ਹੌਲਦਾਰ ਰਾਜ ਸਿੰਘ ਹੌਲਦਾਰ ਦਵਿੰਦਰ ਸਿੰਘ ਹੌਲਦਾਰ ਜੰਗੀਰ ਸਿੰਘ ਆਦਿ ਸਾਬਕਾ ਸੈਨਿਕ ਹਾਜਰ ਸਨ।
ਫੋਟੋ ਇੰਜ ਗੁਰਜਿੰਦਰ ਸਿੰਘ ਸਿੱਧੂ ਸਾਬਕਾ ਫੌਜੀਆਂ ਨੂੰ ਕਾਰਗਿਲ ਵਿਜੈ ਦਿਵਸ ਸਬੰਧੀ ਜਾਣਕਾਰੀ ਦੇਂਦੇ ਹੋਏ ਅਤੇ ਹੋਰ ਸਾਬਕਾ ਸੈਨਿਕ
0 comments:
एक टिप्पणी भेजें