ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਭਾਜਪਾ ਹਲਕਾ ਇੰਚਾਰਜ ਭਦੌੜ ਸਿੱਧੂ ਨੇ ਦੋ ਗੱਡੀਆਂ ਤਪਾ ਸਟੇਸ਼ਨ ਤੇ ਰੁਕਵਾਉਣ ਲਈ ਦਿੱਤਾ ਮੰਗ ਪੱਤਰ।
ਬਰਨਾਲਾ 9 ਜੁਲਾਈ ਭਾਰਤ ਸਰਕਾਰ ਦੇ ਰੇਲ ਰਾਜ ਅਤੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਸ੍ਰ ਰਵਨੀਤ ਸਿੰਘ ਬਿੱਟੂ ਨੂੰ ਭਾਜਪਾ ਹਲਕਾ ਇੰਚਾਰਜ ਭਦੌੜ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਵਿਸੇਸ ਤੌਰ ਤੇ ਮਿਲ ਕੇ ਦੋ ਮੰਗ ਪੱਤਰ ਸੌਪੇ। ਇੱਕ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਤਪਾ ਮੰਡੀ ਰੇਲਵੇ ਸਟੇਸ਼ਨ ਤੋਂ ਲੰਘਣ ਵਾਲੀਆ ਦੋਂ ਗੱਡੀਆਂ ਨਾਂਦੇੜ ਸਾਹਿਬ ਐਕਸਪ੍ਰੈਸ ਨੰਬਰ 12486 ਅਤੇ ਦਿੱਲੀ ਸਰਾਏ ਰੈਲਾ ਐਕਸਪ੍ਰੈਸ ਨੰਬਰ 12456 ਜਿਹੜੀਆਂ ਕੋਵਿਡ ਮਹਾਂਮਾਰੀ ਤੋ ਪਹਿਲਾ ਤਪਾ ਸਟੇਸ਼ਨ ਤੇ 2-2 ਮਿੰਟ ਰੁਕ ਕੇ ਚਲਦਿਆ ਸਨ ਪ੍ਰੰਤੂ ਉਸ ਤੋਂ ਬਾਦ ਇਹਨਾਂ ਦਾ ਤਪਾ ਸਟੇਸ਼ਨ ਤੇ ਰੁਕਣਾ ਬੰਦ ਹੋ ਗਿਆ ਇਹਨਾਂ ਗੱਡੀਆਂ ਦੇ ਬੰਦ ਹੋਣ ਨਾਲ ਤਪਾ ਸਾਹਿਰ ਅਤੇ ਆਸ ਪਾਸ ਦੇ 69 ਪਿੰਡਾ ਦੇ ਕਾਰੋਬਾਰੀ ਭਾਈਚਾਰੇ ਨੂੰ ਬਹੁਤ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖਾਸ ਕਰ ਜਿੰਨਾ ਲੋਕਾ ਦਾ ਬਿਸਨਿਸ ਦਿੱਲੀ ਨਾਲ ਜੁੜਿਆ ਹੋਇਆ ਹੈ ਅਤੇ ਦੂਸਰਾ ਮੰਗ ਪੱਤਰ ਫਰਾਕਾ ਐਕਸਪ੍ਰੈਸ ਨੰਬਰ 13484 ਜਿਹੜੀ ਬਠਿੰਡਾ ਤੋ ਮਾਲਦਾ ਜਾਂਦੀ ਹੈ ਵਾਇਆ ਰੋਹਤਕ ਜੀਂਦ ਅਤੇ ਅਯੋਧਿਆ ਇਹ ਟ੍ਰੇਨ 7 ਦੇ 7 ਦਿਨ ਚਲਦੀ ਹੈ ਦਾ ਹਫਤੇ ਵਿੱਚ ਦੋ ਦਿਨ ਵਾਇਆ ਬਰਨਾਲਾ ਸੰਗਰੂਰ ਕਰਵਾਉਣ ਲਈ ਦਿੱਤਾ ਤਾਕਿ ਬਰਨਾਲਾ ਅਤੇ ਸੰਗਰੂਰ ਜਿਲੇ ਦੇ ਲੋਕਾ ਨੂੰ ਜਾ ਕਹਿ ਲਵੋ ਰਾਮ ਭਗਤਾਂ ਨੂੰ ਜਿਹੜੇ ਅਯੋਧਿਆ ਜਾਣਾ ਚਾਹੁੰਦੇ ਉਹਨਾਂ ਲਈ ਭੀ ਰੇਲ ਗੱਡੀ ਉਪਲਭਦ ਹੋ ਸਕੇ ਰੇਲ ਮੰਤਰੀ ਰਵਨੀਤ ਬਿੱਟੂ ਨੇ ਪੂਰਨ ਭਰੋਸਾ ਦਿੱਤਾ ਕਿ ਦੋਵੇਂ ਹੀ ਮੰਗਾ ਨੂੰ ਧਿਆਨ ਪੂਰਬਕ ਵਿਚਾਰ ਕੇ ਜਰੂਰ ਲਾਗੂ ਕੀਤਾ ਜਾਵੇਗਾ ਅੰਤ ਵਿੱਚ ਰਵਨੀਤ ਬਿੱਟੂ ਜੀ ਦਾ ਹਲਕਾ ਤਪਾ ਵੱਲੋ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਤੇ ਸਨਮਾਨ ਕੀਤਾ ਗਿਆ ਇਸ ਮੌਕੇ ਸੂਬੇਦਾਰ ਅਵਤਾਰ ਸਿੰਘ ਮਾਜਰੀ ਹੌਲਦਾਰ ਵਿੱਕੀ ਕੁਮਾਰ ਹੌਲਦਾਰ ਬਸੰਤ ਸਿੰਘ ਅਤੇ ਗੁਰਦੇਵ ਸਿੰਘ ਮੱਕੜ ਹਾਜਰ ਸਨ
ਫੋਟੋ - ਨਵ ਨਿਯੁਕਤ ਰੇਲ ਰਾਜ ਮੰਤਰੀ ਸ੍ਰ ਰਵਨੀਤ ਸਿੰਘ ਬਿੱਟੂ ਦਾ ਸਨਮਾਨ ਕਰਕੇ ਮੰਗ ਪੱਤਰ ਸੌਂਪਦੇ ਹੋਏ ਭਾਜਪਾ ਹਲਕਾ ਇੰਚਾਰਜ ਭਦੌੜ ਇੰਜ ਗੁਰਜਿੰਦਰ ਸਿੱਧੂ ਅਤੇ ਹੋਰ
0 comments:
एक टिप्पणी भेजें