ਸਮਾਜਸੇਵੀ ਜਤਿੰਦਰ ਜਿੰਮੀ ਬਰਨਾਲਾ ਨੇ ਠੱਗ ਟਰੈਵਲ ਏਜੰਟਾਂ ਤੋਂ ਦਵਾਏ ਵਿਦੇਸ਼ ਜਾਣ ਦੀ ਲਾਲਸਾ ਵਿੱਚ ਭੋਲੇ ਭਾਲੇ ਲੋਕਾਂ ਦੇ ਲੁੱਟੇ ਲੱਖਾ ਰੁਪਈਏ ਵਾਪਿਸ ਕਰਵਾਏ,
ਜਤਿੰਦਰ ਜਿੰਮੀ ਜੋ ਕਿ ਬੀਤੇ ਲੰਬੇ ਸਮੇਂ ਤੋਂ ਠੱਗ ਟਰੈਵਲ ਏਜੰਸੀਆ ਏਜੰਟਾਂ ਦੇ ਖਿਲਾਫ ਲੋਕਾ ਦੇ ਲੁੱਟੇ ਲਗਭਗ 30 ਤੀਹ ਕਰੋੜ ਵਾਪਿਸ ਕਰਵਾ ਚੁੱਕੇ ਹਨ , ਉਸ ਲੜੀ ਤਹਿਤ ਅੱਜ ਬਰਨਾਲਾ ਵਿਖੇ ਲੋਕਾ ਦਾ ਲਗਭਗ 62 ਵਾਹਟ ਲੱਖ ਰੁਪਿਆ ਵਾਪਿਸ ਕਰਵਾਇਆ , ਜਿਹਨਾਂ ਦੇ ਨਾਮ ਅੰਗਰੇਜ ਸਿੰਘ ਵਾਸੀ ਮਲੋਟ, ਸੁਖਦੇਵ ਸਿੰਘ ਵਾਸੀ ਗੁਰਦਾਸਪੁਰ, ਕਮਲਜੀਤ ਸਿੰਘ ਵਾਸੀ ਸ਼੍ਰੀ ਮੁਕਸਤਰ ਸਾਹਿਬ, ਬੇਅੰਤ ਸਿੰਘ ਵਾਸੀ ਦਿਆਲਪੁਰਾ, ਬਲਵਿੰਦਰ ਸਿੰਘ, ਗੁਲਜ਼ਾਰ ਸਿੰਘ ਵਾਸੀ ਦੇਵੀਗੜ੍ਹ, ਲਛਮਣ ਸਿੰਘ ,ਚਰਨਜੀਤ ਸਿੰਘ ਵਾਸੀ ਜਿਲਾ ਮਾਨਸਾ , ਦਾ ਵਾਪਿਸ ਕਰਵਾਇਆ।
ਉਹਨਾਂ ਟਰੈਵਲ ਏਜੰਸੀਆ, ਏਜੰਟਾਂ ਨੂੰ ਤਾੜਨਾ ਵੀ ਕਰਦਿਆਂ ਕਿਹਾ ਕਿ ਉਹ ਲੋਕਾ ਦੀਆ ਜ਼ਿੰਦਗੀਆਂ ਨਾਲ ਖਿਲਵਾੜ ਨਾ ਕਰਨ ਅਤੇ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ, ਉਹਨਾਂ ਕਿਹਾ ਕਿ ਉਹ ਜਲਦ ਹੀ ਭਾਰਤ ਸਰਕਾਰ ਦੇ ਕੇਂਦਰੀ ਮੰਤਰੀ ਨੂੰ ਟਰੈਵਲ ਏਜੰਸੀਆ ਦੇ ਖਿਲਾਫ ਕੋਈ ਸਖਤ ਕਾਨੂੰਨ ਬਣਾਉਣ ਲਈ ਵੀ ਮਿਲਣਗੇ,
ਕਾਬਿਲੇ ਜਿਕਰ ਹੈ ਕਿ ਜਤਿੰਦਰ ਜਿੰਮੀ ਪਹਿਲਾ ਵੀ ਵਿਦੇਸ਼ੀ ਲਾਲਚੀ ਦੁਲ੍ਹੇ ਪੰਜਾਬ ਦੀਆ ਭੋਲਿਆ ਭਾਲਿਆ ਲੜਕੀਆਂ ਨੂੰ ਵਿਆਹ ਕੇ ਲੱਖਾ ਠੱਗ ਕੇ ਵਿਆਹਾਂ ਕਰਵਾ ਕੇ ਮੁੜਕੇ ਵਾਪਿਸ ਆਉਣ ਖਿਲਾਫ ਵੀ ਸੰਗਰਸ਼ ਕਰਕੇ ਬਹੁਤ ਲੜਕੀਆਂ ਨੂੰ ਇਨਸਾਫ ਦੀਵਾ ਚੁੱਕੇ ਹਨ, ਉਹਨਾਂ ਲੋਕਾ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ ਦੀ ਫਾਈਲ ਲਾਉਣ ਤੋਂ ਪਹਿਲਾਂ ਟਰੈਵਲ ਏਜੰਸੀ, ਏਜੰਟਾਂ ਵਾਰੇ ਚੰਗੀ ਤਰਾ ਪਤਾ ਕਰ ਕੇ ਲਾਉਣ, ਉਹਨਾਂ ਕਿਹਾ ਕਿ ਜਲਦ ਹੀ ਮੋਹਾਲੀ ਵਿਖੇ ਉਹਨਾਂ ਵੱਲੋ ਲੋਕਾ ਦੀ ਮਦਦ ਲਈ ਇੱਕ ਹੈਲਪ ਲਾਈਨ ਦਫ਼ਤਰ ਖੋਲ੍ਹਿਆ ਜਾਵੇਗਾ ।ਜਤਿੰਦਰ ਜਿੰਮੀ ਨੇ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਵੱਲੋ ਦਿੱਤੇ ਤਜਰਬੇ ਨਾਲ ਇਹ ਕਾਰਜ ਸਿਰੇ ਚਾੜਿਆ ਹੈ ਉਹਨਾਂ ਕਿਹਾ ਕਿ ਲੱਗਭਗ ਇੱਕ ਲੱਖ ਦਸ ਹਜਾਰ ਪੰਚਾਇਤ ਮੈਂਬਰ, ਸਰਪੰਚ, ਰਾਜਨੀਤਿਕ ਲੀਡਰ , ਚੀਫ਼ ਖ਼ਾਲਸਾ ਦੀਵਾਨ ਵੀ ਇਸ ਲਈ ਅੱਗੇ ਆਉਣ ।
0 comments:
एक टिप्पणी भेजें