ਟੰਡਨ ਇੰਟਰਨੈਸ਼ਨਲ ਸਕੂਲ ਦੇ ਚਤੰਨਿਆ ਸ਼ਰਮਾ ਨੇ ਰਾਇਫਲ ਸੂਟਿੰਗ ਦੇ ਜਿਲਾ ਪੱਧਰੀ ਮੁਕਾਬਲਿਆਂ 'ਚੋਂ ਤੀਜਾ ਸਥਾਨ ਹਾਸਲ ਕੀਤਾ
ਬਰਨਾਲਾ, 1 ਜੁਲਾਈ : ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਚਤੰਨਿਆ ਸ਼ਰਮਾ ਨੇ ਰਾਇਫਲ ਸੂਟਿੰਗ ਦੇ ਜਿਲਾ ਪੱਧਰੀ ਮੁਕਾਬਲਿਆਂ ਵਿਚੋਂ ਤੀਸਰਾ ਸਥਾਨ ਹਾਸਲ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਟੰਡਨ ਇੰਟਰਨੈਸਨਲ ਸਕੂਲ ਦੀ ਵਾਇਸ ਪ੍ਰਿੰਸੀਪਲ ਸਾਲਿਨੀ ਕੌਸ਼ਲ ਨੇ ਦੱਸਿਆ ਕਿ ਜਿਲਾ ਬਰਨਾਲਾ ਰਾਈਫਲ ਐਸੋਸੀਏਸ਼ਨ ਵੱਲੋਂ ਬੀਤੀ 30 ਜੂਨ ਨੂੰ ਜਿਲ੍ਹਾ ਬਰਨਾਲੇ ਦੇ ਵਿੱਚ ਰਾਈਫਲ ਸ਼ੂਟਿੰਗ ਦਾ ਜਿਲ੍ਹਾ ਪੱਧਰੀ ਟੂਰਨਾਮੈਂਟ ਕਰਵਾਇਆ ਗਿਆ ਸੀ, ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਟੂਰਨਾਮੈਂਟ ਵਿੱਚ ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਚਤੰਨਿਆ ਸ਼ਰਮਾ ਸਪੁੱਤਰ ਚੇਤਨ ਸ਼ਰਮਾ (ਪੱਤਰਕਾਰ) ਨੇ ਭਾਗ ਲਿਆ ਅਤੇ ਤੀਜਾ ਸਥਾਨ ਹਾਸਿਲ ਕੀਤਾ। ਸਕੂਲ ਦੇ ਪ੍ਰਿੰਸੀਪਲ ਵੀ ਕੇ ਸਰਮਾ ਨੇ ਚਤੰਨਿਆ ਸਰਮਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿਥੇ ਇਸ ਪ੍ਰਾਪਤੀ ਨਾਲ ਸਾਡੇ ਸਕੂਲ ਨਾਮ ਉਚਾ ਹੋਇਆ ਹੈ, ਉਥੇ ਜੇਤੂ ਵਿਦਿਆਰਥੀ ਦੇ ਮਾਪਿਆਂ ਦਾ ਵੀ ਮਾਣ ਵਧਿਆ ਹੈ। ਟੰਡਨ ਇੰਟਰਨੈਸਨਲ ਸਕੂਲ ਦੇ ਡਾਇਰੈਕਟਰ ਸ੍ਰੀ ਸਿਵ ਸਿੰਗਲਾ ਨੇ ਜੇਤੂ ਵਿਦਿਆਰਥੀ ਚਤੰਨਿਆ ਸਰਮਾ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡਾ ਇਹ ਲਕਸ ਹੈ ਕਿ ਪੜਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਖੇਡਾਂ ਅਤੇ ਹੋਰ ਕਲਚਰਲ ਗਤੀਵਿਧੀਆਂ ਵਿੱਚ ਵੀ ਅੱਗੇ ਵਧਣ ਦੇ ਪੂਰੇ ਮੌਕੇ ਮੁਹੱਈਆ ਕਰਵਾੲਏ ਜਾਣ। ਇਸੇ ਮਕਸਦ ਨੂੰ ਲੈ ਕੇ ਅਸੀਂ ਵੱਖ ਵੱਖ ਖੇਡਾਂ ਲਈ ਵੱਖੋ ਵੱਖਰੇ ਕੋਚ ਰੱਖੇ ਹੋਏ ਹਨ। ਸਕੂਲ ਵਿੱਚ ਵਿਦਿਆਰਥੀਆਂ ਦੇ ਖੇਡਣ ਲਈ ਜਿਥੇ ਦੋ ਵੱਡੇ ਖੇਡ ਮੈਦਾਨ ਹਨ, ਉਥੇ ਇਕ ਸਪੋਰਟਸ ਕੰਪਲੈਕਸ ਵੀ ਤਮੀਰ ਕੀਤਾ ਗਿਆ ਹੈ, ਜਿਸ ਵਿੱਚ ਰਾਇਫਲ ਸੂਟਿੰਗ, ਬਾਕਸਿੰਗ, ਟੇਬਲ ਟੈਨਿਸ, ਸਤਰੰਜ ਅਤੇ ਹੋਰ ਇਨਡੋਰ ਖੇਡਾਂ ਦਾ ਪ੍ਰਬੰਧ ਕੀਤਾ ਗਿਆ ਹੈ।
0 comments:
एक टिप्पणी भेजें