ਸਰਬੱਤ ਦਾ ਭਲਾ ਟਰੱਸਟ ਵੱਲੋ ਲੋੜਮੰਦ ਗਰੀਬ ਵਿਧਵਾਵਾਂ ਅਤੇ ਅਪਹਾਜਾ ਨੂੰ ਮਹੀਨਾ ਵਾਰ ਸਹਾਇਤਾ ਦੇ ਚੈਕ ਵੰਡੇ - ਇੰਜ ਸਿੱਧੂ
ਬਰਨਾਲਾ 16 ਜੁਲਾਈ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਡਾਕਟਰ ਐਸ ਪੀ ਸਿੰਘ ਉਬਰਾਏ ਦਾ ਇਹੀ ਯਤਨ ਰਹਿੰਦਾ ਹੈ ਕੇ ਲੋੜਵੰਦ ਅਤੇ ਗਰੀਬ ਲੋਕਾਂ ਦੀ ਬਾਂਹ ਫੜਕੇ ਉਹਨਾਂ ਨੂੰ ਜਿੰਨੀ ਭੀ ਹੋ ਸਕੇ ਖ਼ੁਸੀ ਪ੍ਰਦਾਨ ਕੀਤੀ ਜਾਵੇ ਅਤੇ ਉਹਨਾਂ ਨੇ ਕਸਮ ਖਾਧੀ ਹੈ ਕੇ ਆਪਣੀ ਕਮਾਈ ਦਾ 98 ਪ੍ਰਤੀਸ਼ਤ ਹਿੱਸਾ ਗਰੀਬਾਂ ਦੀ ਭਲਾਈ ਲਈ ਦਾਨ ਵਜੋਂ ਦਿੱਤਾ ਜਾਵੇ ਇਹ ਵਿਚਾਰ ਸੰਸਥਾ ਦੇ ਜਿਲਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ 200 ਦੇ ਕਰੀਬ ਗਰੀਬ ਵਿਧਵਾਵਾਂ ਅਤੇ ਅੱਪਹਾਜਾ ਨੂੰ ਮਹੀਨਾ ਵਾਰ ਸਹਾਇਤਾ ਦੇ ਚੈੱਕ ਵੰਡਣ ਉਪਰੰਤ ਕਹੇ ਇਹ ਜਾਣਕਾਰੀ ਪ੍ਰੈਸ ਦੇ ਨਾ ਰਿਲੀਜ਼ ਕਰਦਿਆਂ ਗੁਰਜੰਟ ਸਿੰਘ ਸੋਨਾ ਨੇ ਦੱਸਿਆ ਕਿ ਸਾਡੀ ਸੰਸਥਾ ਦੇ ਜਿਲਾ ਪ੍ਰਧਾਨ ਗੁਰਜਿੰਦਰ ਸਿੱਧੂ ਲੋਕਾ ਦੀ ਭਲਾਈ ਲਈ ਯਤਨਸ਼ੀਲ ਰਹਿੰਦੇ ਹਨ ਤੇ ਬਹੁਤ ਜਲਦੀ ਤਿੰਨ ਅੱਖਾਂ ਦੇ ਮੁਫ਼ਤ ਕੈਪਾ ਦਾ ਸੰਸਥਾ ਵੱਲੋਂ ਆਯੋਜਨ ਕੀਤਾ ਜਾਵੇਗਾ ਜਿਸ ਵਿੱਚ ਮੁਫ਼ਤ ਚੈੱਕ ਅੱਪ, ਦਵਾਈਆਂ, ਐਨਕਾ ਅਤੇ ਲੈਂਜ ਪਾਉਣ ਲਈ ਓਪਰੇਸ਼ਨ ਕੀਤੇ ਜਾਣਗੇ ਠੀਕਰੀਵਾਲ ਅਤੇ ਅਮਲਾ ਸਿੰਘ ਵਾਲਾ ਵਿਖੇ ਗਰੀਬ ਕੁੜੀਆ ਨੂੰ ਸਿਲਾਈ ਸਿਖਾਉਣ ਲਈ ਮੁਫ਼ਤ ਸਿਲਾਈ ਸੈਂਟਰ ਭੀ ਖੋਲ੍ਹੇ ਜਾਣਗੇ ਇਸ ਮੌਕੇ ਕੁਲਵਿੰਦਰ ਸਿੰਘ ਕਾਲਾ ਸੂਬੇਦਾਰ ਗੁਰਜੰਟ ਸਿੰਘ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਵਾਰੰਟ ਅਫ਼ਸਰ ਅਵਤਾਰ ਸਿੰਘ ਭੁਰੇ ਜੱਥੇਦਾਰ ਗੁਰਮੀਤ ਸਿੰਘ ਧੌਲਾ ਜੱਥੇਦਾਰ ਸੂਬੇਦਾਰ ਧੰਨਾ ਸਿੰਘ ਹੌਲਦਾਰ ਰੂਪ ਸਿੰਘ ਮਹਿਤਾ ਸੁਖਦਰਸ਼ਨ ਸਿੰਘ ਹੌਲਦਾਰ ਬਸੰਤ ਸਿੰਘ ਉਗੋ ਇੰਸਪੈਕਟਰ ਬੂਟਾ ਸਿੰਘ ਗੁਰਦੇਵ ਸਿੰਘ ਮੱਕੜ ਰਣਜੀਤ ਸਿੰਘ ਆਦਿ ਸੰਸਥਾ ਦੇ ਮੈਬਰ ਹਾਜਰ ਸਨ।
ਫੋਟੋ - ਇੰਜ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ ਸੰਸਥਾ ਦੇ ਮੈਬਰ ਚੈੱਕ ਵਿਤਰਨ ਕਰਦੇ ਹੋਏ।
0 comments:
एक टिप्पणी भेजें