ਬਰਨਾਲਾ ਪ੍ਰੈਸ ਕਲੱਬ ਵੱਲੋਂ ਸਲਾਨਾ ਕੈਲੰਡਰ ਰਿਲੀਜ਼ ਸਮਾਰੋਹ ਨੇ ਸ਼ਹਿਰ ਵਿੱਚ ਪਾਈਆਂ ਧੂਮਾ
ਡ ਰਾਕੇਸ਼ ਪੁੰਜ
ਲੋਕਾਂ ਦੀ ਆਵਾਜ਼ ਬੁਲੰਦ ਕਰਦੀ ਪੱਤਰਕਾਰੀ ਨੂੰ ਪ੍ਰਣਾਇਆ ਬਰਨਾਲਾ ਪ੍ਰੈਸ ਕਲੱਬ
ਬਰਨਾਲਾ-
ਬਰਨਾਲਾ ਪ੍ਰੈਸ ਕਲੱਬ ਵੱਲੋਂ ਪ੍ਰਧਾਨ ਬਲਜਿੰਦਰ ਪਾਲ ਮਿੱਠਾ, ਸੈਕਟਰੀ ਪ੍ਰਵੀਨ ਰਿਸ਼ੀ, ਖਜ਼ਾਨਚੀ ਹੇਮੰਤ ਰਾਜੂ ਦੀ ਦੀ ਅਗਵਾਈ ਹੇਠ ਸਲਾਨਾ ਕੈਲੰਡਰ ਰਿਲੀਜ਼ ਸਮਾਰੋਹ ਗਰੀਨ ਪੈਲਸ ਬਰਨਾਲਾ ਵਿਖੇ ਕਰਵਾਇਆ ਗਿਆ। ਇਸ ਮੌਕੇ ਸ਼ਹਿਰ ਦੀਆਂ ਵੱਖ ਵੱਖ ਧਾਰਮਿਕ, ਸਮਾਜਿਕ ,ਰਾਜਨੀਤਿਕ, ਕਿਸਾਨ ਜਥੇਬੰਦੀਆਂ ਸਮੇਤ ਹੋਰ ਭਰਾਤਰੀ ਜਥੇਬੰਦੀਆਂ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ। ਇਸ ਸਮਾਰੋਹ ਦੌਰਾਨ ਬਰਨਾਲਾ ਪ੍ਰੈਸ ਕਲੱਬ ਦਾ ਕੈਲੰਡਰ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ, ਸਟੇਟ ਐਵਾਰਡੀ ਭੋਲਾ ਸਿੰਘ ਵਿਰਕ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ, ਜਿਲਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਸੰਧੂ, ਡੀਐਸਪੀ ਸਿਟੀ ਸਤਬੀਰ ਸਿੰਘ ਬੈਂਸ ਤੇ ਹੋਰ ਸਹਿਰ ਦੀਆਂ ਨਾਮਵਰ ਹਸਤੀਆਂ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਪੱਤਰਕਾਰ ਆਪਣੀ ਜਾਨ ਜੋਖਮ ਵਿੱਚ ਪਾ ਕੇ ਕੰਮ ਕਰਦੇ ਹਨ ਅਤੇ ਕਈ ਅਜਿਹੇ ਮੁੱਦੇ ਹਨ ਜੋ ਹੱਲ ਨਹੀਂ ਹੁੰਦੇ ਉਹ ਅਖਬਾਰਾਂ ਜਾਂ ਚੈਨਲਾਂ ਜਰੀਏ ਉਠਾਏ ਜਾਂਦੇ ਹਨ ਜਿਸ ਤੋਂ ਬਾਅਦ ਉਹ ਹੱਲ ਹੋ ਜਾਂਦੇ ਹਨ ਪਰ ਸੱਚ ਲਿਖਣ ਵਾਲੇ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਉਣ ਲਈ ਸਰਕਾਰਾਂ ਝੂਠੇ ਪਰਚੇ ਦਰਜ ਕਰਕੇ ਉਨ੍ਹਾਂ ਦੀ ਆਵਾਜ਼ ਦਵਾਉਣਾ ਚਾਹੁੰਦੀ ਨੇ ਪਰ ਪੱਤਰਕਾਰਾਂ ਨੂੰ ਆਪਣਾ ਕੰਮ ਨਿਡਰਤਾ ਨਾਲ ਕਰਨਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਇਨਸਾਫ ਮਿਲ ਸਕੇ। ਇਸ ਮੌਕੇ ਸਟੇਟ ਐਵਾਰਡੀ ਭੋਲਾ ਸਿੰਘ ਵਿਰਕ ਨੇ ਕਿਹਾ ਕਿ ਪੱਤਰਕਾਰਤਾ ਦੇਸ਼ ਦਾ ਚੌਥਾ ਥੰਮ ਹੈ ਅਤੇ ਫੀਲਡ ਵਿੱਚ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਕਈ ਵਾਰ ਕਾਫੀ ਮੁਸਕਿਲਾ ਪੇਸ਼ ਆਉਂਦੀਆ ਹਨ। ਸਰਕਾਰਾਂ ਵੱਲੋਂ ਫੀਲਡ ਪੱਤਰਕਾਰਾਂ ਲਈ ਵੀ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਆਪਣਾ ਕੰਮ ਨਿਰਪੱਖ ਤਰੀਕੇ ਨਾਲ ਕਰ ਸਕਣ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਪੱਤਰਕਾਰਾਂ ਵੱਲੋਂ ਆਪਣਾ ਏਕਾ ਦਿਖਾਉਂਦੇ ਹੋਏ ਕਰਵਾਇਆ ਗਿਆ ਇਹ ਸਮਾਗਮ ਸ਼ਲਾਘਾਯੋਗ ਕਦਮ ਹੈ। ਨਗਰ ਸੁਧਾਰ ਟਰੱਸਟ ਦੇ ਚੈਅਰਮੇਨ ਰਾਮ ਤੀਰਥ ਮੰਨਾ ਨੇ ਕਿਹਾ ਕਿ ਪੱਤਰਕਾਰ ਸਮਾਜ ਵਿੱਚ ਆਮ ਲੋਕਾਂ ਅਤੇ ਪ੍ਰਸ਼ਾਸਨ ਸਮੇਤ ਸਰਕਾਰ ਵਿਚਕਾਰ ਇੱਕ ਕੜੀ ਵਜੋਂ ਕੰਮ ਕਰਦੇ ਹਨ। ਪੱਤਰਕਾਰਾਂ ਵੱਲੋਂ ਆਮ ਲੋਕਾਂ ਦੇ ਉਠਾਏ ਗਏ ਮੁੱਦੇ ਨੂੰ ਅਖਬਾਰਾਂ ਜਾਂ ਟੀਵੀ ਉਪਰ ਵਿੱਚ ਨਸ਼ਰ ਕਰਨ ਤੋਂ ਬਾਅਦ ਉਹ ਪ੍ਰਸ਼ਾਸਨ ਜਾਂ ਸਰਕਾਰ ਦੇ ਧਿਆਨ ਵਿੱਚ ਆਉਂਦੇ ਹਨ ਜੋ ਪਹਿਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੁੰਦੇ। ਪੱਤਰਕਾਰ ਸਮਾਜ ਦੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ ਜਿਸ ਦੀ ਪ੍ਰਸੰਸਾ ਕਰਨੀ ਬਣਦੀ ਹੈ। ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਜਿਲਾ ਪ੍ਰਧਾਨ ਜਗਸੀਰ ਸਿੰਘ ਸੀਰਾ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਮਨਜੀਤ ਰਾਜ ਨੇ ਕਿਹਾ ਕਿ ਜੋ ਵੀ ਕਿਸਾਨਾਂ ਮਜ਼ਦੂਰਾਂ ਨੇ ਪਿਛਲੇ ਸੰਘਰਸ਼ ਜਿੱਤੇ ਹਨ ਉਸ ਵਿੱਚ ਪੱਤਰਕਾਰਾਂ ਦਾ ਵੀ ਅਹਿਮ ਰੋਲ ਰਿਹਾ ਹੈ ਸਰਕਾਰ ਦੀਆਂ ਜਾਬਰ ਨੀਤੀਆਂ ਖਿਲਾਫ ਆਮ ਲੋਕਾਂ ਦੀ ਆਵਾਜ਼ ਨੂੰ ਪੱਤਰਕਾਰਾਂ ਨੇ ਹੀ ਬੁਲੰਦ ਕੀਤਾ ਹੈ ਅਤੇ ਉਹ ਆਸ ਕਰਦੇ ਹਨ ਭਵਿੱਖ ਵਿੱਚ ਵੀ ਪੱਤਰਕਾਰ ਲੋਕ ਪੱਖੀ ਪੱਤਰਕਾਰੀ ਕਰਦੇ ਰਹਿਣਗੇ। ਇਸ ਤੋਂ ਇਲਾਵਾ ਹਰਬੰਸ ਸਿੰਘ ਦੀਦਾਰਗੜ੍ਹ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਭੁਪਿੰਦਰ ਲੌਂਗੋਵਾਲ, ਅਕਾਲੀ ਆਗੂ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਆਦਿ ਨੇ ਵੀ ਸੰਬੋਧਨ ਕੀਤਾ। ਇਸ ਸਮਾਗਮ ਵਿੱਚ ਸਟੇਜ ਸੈਕਟਰੀ ਦੀ ਭੂਮਿਕਾ ਚੇਤਨ ਸ਼ਰਮਾ ਨੇ ਨਿਭਾਈ। ਇਸ ਮੌਕੇ ਪੱਤਰਕਾਰ ਸੁਖਚਰਨ ਪ੍ਰੀਤ ਸੁੱਖੀ, ਵਿਵੇਕ ਸਿੰਧਵਾਨੀ, ਅਸ਼ੀਸ਼ ਪਾਲਕੋ, ਕਰਨਪ੍ਰੀਤ ਕਰਨ, ਧਰਮਪਾਲ ਸਿੰਘ, ਵਿਨੀਤ ਸ਼ਰਮਾਂ, ਮਨਪ੍ਰੀਤ ਸਿੰਘ, ਨਿਰਮਲ ਕੁਮਾਰ, ਵਿਨੋਦ ਸ਼ਰਮਾ,ਤਰਸੇਮ ਸਿੰਘ, ਲਖਵੀਰ ਸਿੰਘ ਚੀਮਾ, ਚੇਨਤ ਗਰਗ, ਜਗਸੀਰ ਸੰਧੂ, ਬਲਰਾਮ ਚੱਠਾ, ਸੰਦੀਪ ਸੈਂਡੀ, ਬਾਲ ਕ੍ਰਿਸ਼ਨ ਗੋਇਲ, ਯਾਦਵਿੰਦਰ ਸਿੰਘ ਭੁੱਲਰ, ਮਨੀਸ਼ ਗੁਪਤਾ, ਰਵਿੰਦਰ ਪਾਲਕੋ, ਨਵਦੀਪ ਸੇਖਾ, ਦੀਪਕ ਗਰਗ, ਤੁਸ਼ਾਰ ਸ਼ਰਮਾ, ਰੋਹਿਤ ਗੋਇਲ, ਨਵਕਿਰਨ ਪੱਤੀ, ਦਵਿੰਦਰ ਦੇਵ, ਅਮਜ਼ਦ ਖਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਈਚਾਰਾ ਹਾਜ਼ਰ ਸੀ।
0 comments:
एक टिप्पणी भेजें