ਗਾਇਕ ਹਰਦੀਪ ਨੂੰ ਦਿੱਤੀ ਚੰਡੀਗੜ੍ਹ ਪ੍ਰੈਸ ਕਲੱਬ ਦੀ ਆਨਰੇਰੀ ਮੈਂਬਰਸ਼ਿਪ
ਚੰਡੀਗੜ੍ਹ 3 ਜੁਲਾਈ(ਡ ਰਾਕੇਸ਼ ਪੁੰਜ) ਸ਼ਹਿਰ ਪਟਿਆਲਾ ਦੇ ਮੁੰਡੇ ਮੁੱਛ ਫੁੱਟ ਗੱਭਰੂ ਨੇ ਸੋਹਣੇ ਫ਼ੇਮ ਗਾਇਕ ਹਰਦੀਪ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਦੀ ਆਨਰੇਰੀ ਮੈਂਬਰਸ਼ਿਪ ਦਿੱਤੀ ਗਈ ਜਿਸ ਦੀ ਰਸਮ ਪ੍ਰੈਸ ਕਲੱਬ ਦੇ ਪ੍ਰਧਾਨ ਸ੍ਰੀ ਨਲਿਨ ਅਚਾਰੀਆ, ਸ੍ਰੀ ਅਜਾਇਬ ਸਿੰਘ ਔਜਲਾ, ਸ੍ਰੀ ਸਰਦੂਲ ਸਿੰਘ ਅਬਰਾਵਾਂ, ਸ੍ਰੀ ਤਰਲੋਚਨ ਸਿੰਘ, ਸ੍ਰੀ ਜਗਤਾਰ ਸਿੰਘ ਭੁੱਲਰ, ਸ੍ਰੀ ਰਣਜੀਤ ਰਾਣਾ ਨੇ ਨਿਭਾਈ। ਜ਼ਿਕਰਯੋਗ ਹੈ ਕਿ ਗਾਇਕ ਹਰਦੀਪ ਨੂੰ ਆਨਰੇਰੀ ਮੈਂਬਰਸ਼ਿਪ ਦੇਣ ਦਾ ਐਲਾਨ ਮਾਨਯੋਗ ਵਿੱਤ ਮੰਤਰੀ, ਪੰਜਾਬ ਸ੍ਰੀ ਹਰਪਾਲ ਸਿੰਘ ਚੀਮਾ ਦੀ ਹਾਜ਼ਰੀ ਵਿੱਚ ਪਿਛਲੇ ਦਿਨੀਂ ਐਲਾਨ ਕੀਤਾ ਗਿਆ ਸੀ। ਗਾਇਕ ਹਰਦੀਪ ਨੂੰ ਕਰੀਬ 40 ਵਰ੍ਹੇ ਗਾਇਕੀ ਦਾ ਤਜਰਬਾ ਸੀ ਅਤੇ ਉਹ ਚੰਡੀਗੜ੍ਹ ਕਲਾਕਾਰ ਮੰਚ ਦਾ ਪ੍ਰਧਾਨ ਵੀ ਹੈ।ਇਸ ਮੌਕੇ ਪ੍ਰਧਾਨ ਸ੍ਰੀ ਅਨਿਲ ਅਚਾਰੀਆ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਪੰਜਾਬ ਦੇ ਸਭਿਆਚਾਰ, ਪਹਿਰਾਵੇ ਅਤੇ ਨਾਚ ਦੇ ਪ੍ਰਚਾਰ ਤੇ ਪਸਾਰ ਲਈ ਗਾਇਕ ਹਰਦੀਪ ਦੀਆਂ ਸੇਵਾਵਾਂ ਬਹੁਤ ਲਾਹੇਵੰਦ ਸਾਬਤ ਹੋਣਗੀਆਂ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਸੰਘਰਸ਼ ਕਰਦੇ ਸੀਨੀਅਰ ਪੱਤਰਕਾਰ ਸ੍ਰੀ ਤਰਲੋਚਨ ਸਿੰਘ ਨੇ ਆਖਿਆ ਕਿ ਪਹਿਲਾਂ ਵੀ ਹਰਦੀਪ ਸਿੰਘ ਅਹਿਮ ਭੂਮਿਕਾ ਨਿਭਾਉਂਦੇ ਆ ਰਹੇ ਹਨ ਅਤੇ ਹੁਣ ਗਾਇਕ ਹਰਦੀਪ ਦੀ ਜੁੰਮੇਵਾਰੀ ਹੋਰ ਵਧ ਗਈ ਹੈ। ਚੰਡੀਗੜ੍ਹ ਆਰਟ ਐਂਡ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਜਾਇਬ ਔਜਲਾ ਨੇ ਦੱਸਿਆ ਕਿ ਪਹਿਲਾਂ ਵੀ ਗਾਇਕ ਹਰਦੀਪ ਨੂੰ ਗਾਇਕੀ ਅਤੇ ਖੇਡ ਖੇਤਰ ਵਿਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਸੀਨੀਅਰ ਪੱਤਰਕਾਰ ਸ੍ਰੀ ਸਰਦੂਲ ਸਿੰਘ ਅਬਰਾਵਾਂ ਨੇ ਕਿਹਾ ਕਿ ਇਥੇ ਵਰਕਸ਼ਾਪ ਲਗਾ ਕੇ ਵੱਖ ਵੱਖ ਨਾਚਾਂ ਅਤੇ ਗਾਇਕੀ ਦੀ ਸਿਖਲਾਈ ਉਪਲਬਧ ਕੀਤੀ ਜਾਵੇ। ਇਸ ਤੋਂ ਇਲਾਵਾ ਸ੍ਰੀ ਜਗਤਾਰ ਸਿੰਘ ਭੁੱਲਰ ਨੇ ਆਖਿਆ ਕਿ ਇੱਕ ਸੀਨੀਅਰ ਕਲਾਕਾਰ ਨੂੰ ਆਨਰੇਰੀ ਮੈਂਬਰਸ਼ਿਪ ਦੇਣਾ ਪ੍ਰੈਸ ਕਲੱਬ ਲਈ ਮਾਣ ਵਾਲੀ ਗੱਲ ਹੋਵੇਗੀ। ਆਖ਼ਰ ਵਿਚ ਗਾਇਕ ਹਰਦੀਪ ਨੇ ਵਾਅਦਾ ਕੀਤਾ ਕਿ ਉਹ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਜਿਸ ਨਾਲ ਚੰਡੀਗੜ੍ਹ ਪ੍ਰੈਸ ਕਲੱਬ ਦਾ ਸਿਰ ਹੋਰ ਉੱਚਾ ਹੋ ਸਕੇ।
0 comments:
एक टिप्पणी भेजें